Nirbhaya Gangrape: ਦੋਸ਼ੀਆਂ ਨੂੰ ਕਦੋਂ ਲਟਕਾਇਆ ਜਾਵੇਗਾ ਫਾਂਸੀ ‘ਤੇ? ਅੱਜ ਹੋ ਸਕਦਾ ਹੈ ਤਾਰੀਖ਼ ਦਾ ਐਲਾਨ

Nirbhaya Gangrape

Nirbhaya Gangrape: ਦੋਸ਼ੀਆਂ ਨੂੰ ਕਦੋਂ ਲਟਕਾਇਆ ਜਾਵੇਗਾ ਫਾਂਸੀ ‘ਤੇ? ਅੱਜ ਹੋ ਸਕਦਾ ਹੈ ਤਾਰੀਖ਼ ਦਾ ਐਲਾਨ,ਨਵੀਂ ਦਿੱਲੀ: ਦਿੱਲੀ ‘ਚ ਸਾਲ 2012 ‘ਚ ਹੋਏ ਬਹੁਚਰਚਿਤ ਨਿਰਭਿਆ ਗੈਂਗਰੇਪ ‘ਚ 4 ਦੋਸ਼ੀਆਂ ਦੀ ਫਾਂਸੀ ਨੂੰ ਲੈ ਕੇ ਅੱਜ ਤਾਰੀਖ਼ ਦਾ ਐਲਾਨ ਹੋ ਸਕਦਾ ਹੈ।

ਪਟਿਆਲਾ ਹਾਊਸ ਕੋਰਟ ਇਹਨਾਂ ਦੋਸ਼ੀਆਂ ਦੇ ਲਈ ਤਾਰੀਕ ਦਾ ਐਲਾਨ ਅੱਜ ਕਰ ਸਕਦਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦੋਸ਼ੀਆਂ ਦੇ ਡੈਥ ਵਾਰੰਟ ‘ਤੇ ਸੁਣਵਾਈ ਨੂੰ 7 ਜਨਵਰੀ ਤੱਕ ਟਾਲ ਦਿੱਤਾ ਸੀ।

ਹੋਰ ਪੜ੍ਹੋ: ਜੰਮੂ ਸਮੇਤ ਹਿਮਾਚਲ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਪੰਜਾਬ ‘ਚ ਵਧ ਸਕਦੀ ਠੰਡ

ਤੁਹਾਨੂੰ ਦੱਸ ਦੇਈਏ ਕਿ 16 ਦਸੰਬਰ 2012 ਦੀ ਰਾਤ ਨੂੰ ਚੱਲਦੀ ਬੱਸ ‘ਚ ਇੱਕ 23 ਸਾਲਾ ਲੜਕੀ ਨਾਲ 6 ਲੋਕਾਂ ਨੇ ਜਬਰ-ਜਨਾਹ ਕੀਤਾ। ਫਿਰ ਸਾਰਿਆਂ ਨੇ ਮਿਲ ਕੇ ਉਸ ਨੇ ਨਾਲ ਹੈਵਾਨੀਅਤ ਦੀ ਹੱਦ ਪਾਰ ਕੀਤੀ ਤੇ ਚੱਲਦੀ ਬੱਸ ਵਿੱਚੋਂ ਉਸ ਨੂੰ ਸੜਕ ‘ਤੇ ਸੁੱਟ ਦਿੱਤਾ ਤੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਸੀ। ਇਸ ਅਪਰਾਧ ਲਈ ਪਵਨ, ਮੁਕੇਸ਼, ਅਕਸ਼ੇ ਅਤੇ ਵਿਨੈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News