Sat, Apr 20, 2024
Whatsapp

Nirbhaya Case: ਦੋਸ਼ੀ ਪਵਨ ਦੀ ਆਖਰੀ ਚਾਲ ਵੀ ਫੇਲ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ

Written by  Jashan A -- January 20th 2020 03:43 PM -- Updated: January 20th 2020 03:49 PM
Nirbhaya Case: ਦੋਸ਼ੀ ਪਵਨ ਦੀ ਆਖਰੀ ਚਾਲ ਵੀ ਫੇਲ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ

Nirbhaya Case: ਦੋਸ਼ੀ ਪਵਨ ਦੀ ਆਖਰੀ ਚਾਲ ਵੀ ਫੇਲ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ

Nirbhaya Case: ਦੋਸ਼ੀ ਪਵਨ ਦੀ ਆਖਰੀ ਚਾਲ ਵੀ ਫੇਲ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ,ਨਵੀਂ ਦਿੱਲੀ: ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਦੇ ਦੋਸ਼ੀ ਪਵਨ ਗੁਪਤਾ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਪਟੀਸ਼ਨ 'ਚ ਪਵਨ ਨੇ ਦਾਅਵਾ ਕੀਤਾ ਸੀ ਕਿ ਅਪਰਾਧ ਵੇਲੇ ਉਹ ਨਾਬਾਲਗ ਸੀ। ਉਸ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਪਰ ਅੱਜ ਸੁਪਰੀਮ ਕੋਰਟ ਨੇ ਇਸ 'ਤੇ ਸੁਣਵਾਈ ਕਰਦਿਆਂ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹੋਰ ਪੜ੍ਹੋ: 8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ 'ਚ, ਹੋਇਆ ਇਹ!  https://twitter.com/ANI/status/1219192654597984262?s=20 ਦੱਸਣਯੋਗ ਹੈ ਕਿ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਉਣ ਦਾ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਦੋਸ਼ੀ ਇਕ ਤੋਂ ਬਾਅਦ ਇਕ ਨਵਾਂ ਦਾਅ ਲਾ ਰਹੇ ਹਨ, ਤਾਂ ਕਿ ਫਾਂਸੀ ਦੀ ਸਜ਼ਾ ਮੁਆਫ਼ ਹੋ ਜਾਵੇ। -PTC News


Top News view more...

Latest News view more...