Tue, Apr 23, 2024
Whatsapp

ਨਿਤਿਨ ਗਡਕਰੀ ਨੇ ਸੁਖਬੀਰ ਬਾਦਲ ਨੂੰ ਜਲੰਧਰ- ਅਜਮੇਰ ਸ਼ਰੀਫ Expressway ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦਾ ਦਿਵਾਇਆ ਭਰੋਸਾ

Written by  Shanker Badra -- September 12th 2018 08:45 PM
ਨਿਤਿਨ ਗਡਕਰੀ ਨੇ ਸੁਖਬੀਰ ਬਾਦਲ ਨੂੰ ਜਲੰਧਰ- ਅਜਮੇਰ ਸ਼ਰੀਫ Expressway ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦਾ ਦਿਵਾਇਆ ਭਰੋਸਾ

ਨਿਤਿਨ ਗਡਕਰੀ ਨੇ ਸੁਖਬੀਰ ਬਾਦਲ ਨੂੰ ਜਲੰਧਰ- ਅਜਮੇਰ ਸ਼ਰੀਫ Expressway ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦਾ ਦਿਵਾਇਆ ਭਰੋਸਾ

ਨਿਤਿਨ ਗਡਕਰੀ ਨੇ ਸੁਖਬੀਰ ਬਾਦਲ ਨੂੰ ਜਲੰਧਰ- ਅਜਮੇਰ ਸ਼ਰੀਫ Expressway ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦਾ ਦਿਵਾਇਆ ਭਰੋਸਾ:ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਲੰਧਰ- ਅਜਮੇਰ ਸ਼ਰੀਫ ਐਕਸਪ੍ਰੈਸਵੇਅ ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ 'ਚ ਕਰਵਾਉਣ ਦੀ ਗੁਜਾਰਿਸ਼ ਨੂੰ ਸਵੀਕਾਰ ਕਰ ਲਿਆ ਹੈ।ਅੱਜ ਜਦੋਂ ਅਕਾਲੀ ਦਲ ਦੇ ਪ੍ਰਧਾਨ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਨੂੰ ਮਿਲੇ ਤਾਂ ਉਹਨਾਂ ਨੇ ਇਸ ਪ੍ਰਾਜੈਕਟ ਨੂੰ ਪਹਿਲੇ ਪੜਾਅ ਵਿਚ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ। ਅਕਾਲੀ ਦਲ ਦੇ ਪ੍ਰਧਾਨ ਨੇ ਗਡਕਰੀ ਨੂੰ ਦੱਸਿਆ ਕਿ ਪੰਜਾਬ ਵਿਚ ਵਪਾਰੀਆਂ ਨੂੰ ਮੁੰਬਈ ਤੋਂ ਦੂਜੇ ਤੱਟਾਂ ਉੱਤੇ ਸਮਾਨ ਪਹੁੰਚਾਉਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਜਿਸ ਕਰਕੇ ਇਸ ਪ੍ਰਾਜੈਕਟ ਉੱਤੇ ਤੇਜ਼ੀ ਨਾਲ ਕੰਮ ਸ਼ੁਰੂ ਕਰਨ ਦੀ ਸਖ਼ਤ ਲੋੜ ਹੈ।ਉਹਨਾਂ ਕਿਹਾ ਕਿ ਜਲੰਧਰ-ਅਜਮੇਰ ਸ਼ਰੀਫ ਐਕਸਪ੍ਰੈਸਵੇਅ, ਜੋ ਕਿ ਅੱਗੇ ਮੁੰਬਈ ਨਾਲ ਸੰਪਰਕ ਜੋੜਦਾ ਹੈ,ਦਿੱਲੀ ਵਿਚੋਂ ਬਾਈਪਾਸ ਹੁੰਦਾ ਹੋਇਆ ਤੇਲ ਦੇ ਨਾਲ ਨਾਲ ਮੁੰਬਈ ਜਾਣ ਦਾ ਸਮਾਂ ਵੀ 2 ਦਿਨ ਘਟਾ ਦੇਵੇਗਾ।ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ ਵਿਚ ਤਬਦੀਲ ਕਰਨ ਨਾਲ ਪੰਜਾਬ ਵਿਚ ਉਦਯੋਗ ਅਤੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ।ਬਾਦਲ ਨੇ ਆਪਣੀ ਬੇਨਤੀ ਸਵੀਕਾਰ ਕਰਨ ਲਈ ਗਡਕਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਇਹ ਮਸਲਾ ਗਡਕਰੀ ਕੋਲ ਉਠਾਇਆ ਸੀ ਤਾਂ ਉਹਨਾਂ ਨੇ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸੇ ਦੌਰਾਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਗਡਕਰੀ ਨੂੰ ਅਪੀਲ ਕੀਤੀ ਕਿ ਉਹ ਕੰਬਾਈਨ ਹਾਰਵੈਸਟਰ ਨੂੰ 'ਉਸਾਰੀ ਸੰਦ ਵਾਹਨ ਅਤੇ ਕੰਬਾਇਨ ਹਾਰਵੈਸਟਰ' ਵਾਲੀ ਸ਼੍ਰੇਣੀ ਵਿਚੋਂ ਕੱਢ ਕੇ 'ਖੇਤੀਬਾੜੀ ਸੰਦ' ਵਿਚ ਪਾ ਦੇਣ, ਜਿਸ ਨਾਲ ਜ਼ਿਲ•ਾ ਆਵਾਜਾਈ ਅਧਿਕਾਰੀਆਂ ਵੱਲੋਂ ਕੰਬਾਇਨ ਹਾਰਵੈਸਟਰਾਂ ਨੂੰ 'ਕਮਰਸ਼ੀਅਲ ਵਾਹਨ' ਸਮਝ ਕੇ ਵਸੂਲੀ ਜਾਂਦੀ ਰਜਿਸਟਰੇਸ਼ਨ ਫੀਸ ਸੰਬੰਧੀ ਭੁਲੇਖਾ ਦੂਰ ਹੋ ਜਾਵੇ।ਆਵਾਜਾਈ ਮੰਤਰੀ ਨੰੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਟਰੈਕਟਰਾਂ ਨੂੰ ਪਹਿਲਾਂ ਹੀ 'ਖੇਤੀਬਾੜੀ ਸੰਦ' ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ,ਜਿਸ ਕਰਕੇ ਉਹਨਾਂ ਉੱਤੇ ਕੋਈ ਰਜਿਸਟਰੇਸ਼ਨ ਫੀਸ ਨਹੀਂ ਵਸੂਲੀ ਜਾਂਦੀ।ਉਹਨਾਂ ਕਿਹਾ ਕਿ ਕੰਬਾਇਨ ਹਾਰਵੈਸਟਰ ਵੀ ਸਿਰਫ ਫਸਲਾਂ ਦੀ ਕਟਾਈ ਲਈ ਇਸਤੇਮਾਲ ਹੁੰਦੇ ਹਨ, ਇਸ ਲਈ ਇਹਨਾਂ ਨੂੰ ਵੀ ਮੋਟਰ ਵਾਹਨ ਐਕਟ ਤਹਿਤ ਖੇਤੀਬਾੜੀ ਸੰਦ ਹੀ ਸਮਝਿਆ ਜਾਣਾ ਚਾਹੀਦਾ ਹੈ। ਇਸ ਬੇਨਤੀ ਉੱਤੇ ਤੁਰੰਤ ਗੌਰ ਕਰਦਿਆਂ ਗਡਕਰੀ ਨੇ ਕਿਹਾ ਕਿ ਕੰਬਾਇਨ ਹਾਰਵੈਸਟਰਾਂ ਨੂੰ ਰਜਿਸਟਰੇਸ਼ਨ ਫੀਸ ਤੋਂ ਛੋਟ ਦਿੱਤੀ ਜਾਵੇਗੀ ਅਤੇ ਕਿਹਾ ਕਿ ਇਸ ਸੰਬੰਧੀ ਲੋੜੀਂਦੇ ਨਿਰਦੇਸ਼ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ।ਇਸ ਮੌਕੇ ਤੇ ਮੌਜੂਦ ਆਲ ਇੰਡੀਆ ਕੰਬਾਇਨ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਬੀਬੀ ਬਾਦਲ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪੂਰੀ ਸਰਗਰਮੀ ਵਿਖਾਉਂਦੇ ਹੋਏ ਗਡਕਰੀ ਤੋਂ ਕੰਬਾਇਨ ਹਾਰਵੈਸਟਰਾਂ ਨੂੰ ਰਜਿਸਟਰੇਸ਼ਨ ਫੀਸ ਦੀ ਛੋਟ ਦਿਵਾਈ ਅਤੇ ਇਹ ਵੱਡੀ ਰਾਹਤ ਦੇਣ ਲਈ ਸ੍ਰੀ ਗਡਕਰੀ ਦਾ ਵੀ ਧੰਨਵਾਦ ਕੀਤਾ। -PTCNews


Top News view more...

Latest News view more...