Thu, Apr 25, 2024
Whatsapp

ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਪਦ ਤੋਂ ਦਿੱਤਾ ਅਸਤੀਫਾ

Written by  Joshi -- July 26th 2017 06:55 PM -- Updated: July 26th 2017 07:09 PM
ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਪਦ ਤੋਂ ਦਿੱਤਾ ਅਸਤੀਫਾ

ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਪਦ ਤੋਂ ਦਿੱਤਾ ਅਸਤੀਫਾ

Nitish Kumar resigns ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਪਦ ਤੋਂ ਦਿੱਤਾ ਅਸਤੀਫਾ ਬਿਹਾਰ ਵਿੱਚ ਸਿਆਸੀ ਟਕਰਾਵਾਂ ਨੇ ਉਸ ਵੇਲੇ ਜ਼ੋਰ ਫੜ੍ਹ ਲਿਆ ਜਦੋਂ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਅੱਜ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਤੋਂ ਪਹਿਲਾਂ ਉਹਨਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਇਹ ਫੈਸਲਾ ਉਹਨਾਂ ਸਾਹਮਣੇ ਰੱਖਿਆ। ਉਹਨਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਨੀਤੀਸ਼ ਨੇ ਕਿਹਾ ਕਿ ਜਿੰਨ੍ਹਾ ਮੇਰਾ ਵੱਸ ਸੀ, ਮੈਂ ਗਠਬੰਧਨ ਵਿੱਚ ਉਹਨਾਂ ਧਰਮ ਨਿਭਾਇਆ ਹੈ। ਮੈਂ ਹਮੇਸ਼ਾ ਹੀ ਜਨਤਾ ਦੇ ਹਿੱਤ ਲਈ ਕੰੰਮ ਕਰਨ ਨੂੰ ਤਵੱਜੋ ਦਿੱਤੀ ਹੈ। ਉਹਨਓ ਨੇ ਕਿਹਾ ਕਿ ਜੋ ਮਾਹੌਲ ਬਣ ਚੁੱਕਾ ਸੀ, ਉਸ ਵਿੱਚ ਕੰਮ ਕਰਨਾ ਮੁਸ਼ਕਿਲ ਸੀ। ਅਸੀਂ ਤੇਜਸਵੀ ਤੋਂ ਅਸਤੀਫੇ ਦੀ ਮੰਗ ਨਹੀਂ ਕੀਤੀ ਪਰ ਜੋ ਵੀ ਆਰੋਪ ਉਹਨਾਂ 'ਤੇ ਲੱਗੇ ਸੀ, ਉਹਨਾਂ ਨੂੰ ਸਫਾਈ ਦੇਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਸਪੱਸ਼ਟੀਕਰਨ ਜ਼ਰੂਰੀ ਸੀ, ਜੋ ਨਹੀਂ ਮਿਲ ਪਾ ਰਿਹਾ ਸੀ। ਤੇਜਸਵੀ 'ਤੇ ਲੱਗੇ ਆਰੋਪਾਂ ਨਾਲ ਗਲਤ ਧਾਰਨਾਵਾਂ ਬਣ ਰਹੀਆਂ ਸਨ। ਦਰਅਸਲ, ਬੁੱਧਵਾਰ ਸਵੇਰੇ ਹੀ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਨੇ ਇਸ ਸਾਫ ਕਰ ਦਿੱਤਾ ਸੀ ਕਿ ਉਹਨਾਂ ਕੋਲੋ ਕਿਸੇ ਨੇ ਵੀ ਅਸਤੀਫੇ ਦੀ ਮੰਗ ਨਹੀਂ ਕੀਤੀ ਸੀ । ਇਸ ਅਸਤੀਫੇ ਨਾਲ ਮਹਾਂਗਠਬੰਧਨ ਨੂੰ ਕਰਾਰੀ ਚੋਟ ਲੱਗੀ ਹੈ। —PTC News


  • Tags

Top News view more...

Latest News view more...