ਮੁੱਖ ਖਬਰਾਂ

ਐਨ.ਕੇ.ਸਰਮਾ ਨੇ ਵਪਾਰ ਅਤੇ ਉਦਯੋਗ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

By Shanker Badra -- December 11, 2020 9:12 am -- Updated:Feb 15, 2021

ਐਨ.ਕੇ.ਸਰਮਾ ਨੇ ਵਪਾਰ ਅਤੇ ਉਦਯੋਗ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਸ਼੍ਰੀ ਐਨ.ਕੇ. ਸ਼ਰਮਾ ਵੱਲੋਂ ਵਪਾਰ ਅਤੇ ਉਦਯੋਗ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਨਾਲ ਜੁੜੇ ਵਪਾਰ ਅਤੇ ਉਦਯੋਗ ਜਗਤ ਦੇ ਸੀਨੀਅਰ ਆਗੁਆਂ ਨੂੰ ਸ਼ਾਮਲ ਕੀਤਾ ਗਿਆ ਹੈ।

NK Sarma Increase the organizational structure of the Trade and Industry Wing ਐਨ.ਕੇ.ਸਰਮਾ ਨੇ ਵਪਾਰ ਅਤੇ ਉਦਯੋਗ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਸ਼੍ਰੀ ਹਰਪਾਲ ਜੁਨੇਜਾ ਪਟਿਆਲਾ ਅਤੇ ਸ. ਹਰਪ੍ਰੀਤ ਸਿੰਘ ਜਲੰਧਰ ਨੂੰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਿਹਨਾਂ ਆਗੂਆਂ ਨੂੰ ਵਪਾਰ ਅਤੇ ਉਦਯੋਗ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

NK Sarma Increase the organizational structure of the Trade and Industry Wing ਐਨ.ਕੇ.ਸਰਮਾ ਨੇ ਵਪਾਰ ਅਤੇ ਉਦਯੋਗ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ਉਹਨਾਂ ਵਿੱਚ ਸ. ਅਵਤਾਰ ਸਿੰਘ ਬਿੱਟਾ ਲੁਧਿਆਣਾ, ਸ. ਭੁਪਿੰਦਰ ਸਿੰਘ ਧਰਨਾ ਲੁਧਿਆਣਾ, ਸ. ਮਨਪ੍ਰੀਤ ਸਿੰੰਘ ਬੰਟੀ ਲੁਧਿਆਣਾ, ਸ. ਗੁਰਵਿੰਦਰ ਸਿੰਘ ਸਚਦੇਵਾ, ਸ. ਰਜਿੰਦਰ ਸਿੰਘ ਸਰਹਾਣੀ, ਸ. ਗੁਰਪ੍ਰੀਤ ਸਿੰਘ ਰਾਵੀ ਅਤੇ  ਸ. ਗੁਰਬਚਨ ਸਿੰਘ ਕਥੂਰੀਆ ਦੇ ਨਾਮ ਸ਼ਾਮਲ ਹਨ।
-PTCNews