55 ਸਾਲਾਂ ‘ਚ ਪਹਿਲੀ ਵਾਰ ਗਣਤੰਤਰ ਦਿਵਸ ਮੌਕੇ ਨਹੀਂ ਹੋਵੇਗਾ ਕੋਈ ਵਿਦੇਸ਼ੀ ਮੁੱਖ ਮਹਿਮਾਨ ਸ਼ਾਮਿਲ

ਹਰ ਸਾਲ ਗਣਤੰਤਰ ਦਿਵਸ ਮੌਕੇ ਭਾਰਤ ਵਿਚ ਵਿਦੇਸ਼ ਤੋਂ ਕੋਈ ਨਾ ਕੋਈ ਮੁਖ ਮਹਿਮਾਨ ਵੱਜੋਂ ਸ਼ਾਮਿਲ ਹੁੰਦਾ ਹੈ ,ਪਰ ਇਸ ਵਾਰ ਗਣਤੰਤਰ ਦਿਵਸ ਮੌਕੇ ਕਿਸੇ ਵੀ ਦੇਸ਼ ਦੇ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਨਹੀਂ ਹੋਣਗੇ। ਇਸ ਦਾ ਐਲਾਨ ਵਿਦੇਸ਼ ਮੰਤਰਾਲਾ ਨੇ ਕੀਤਾ ,ਉਹਨਾਂ ਕਿਹਾ ਕਿ ਕੋਰੋਨਾ ਕਾਰਨ ਇਸ ਸਾਲ ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਕਿਸੇ ਵਿਦੇਸ਼ੀ ਰਾਸ਼ਟਰ ਮੁਖੀ ਜਾਂ ਸਰਕਾਰ ਦੇ ਮੁਖੀ ਨੂੰ ਸੱਦਾ ਨਹੀਂ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ 1966 ਵਿੱਚ ਅਜਿਹਾ ਹੋਇਆ ਸੀ, ਜਦੋਂ ਗਣਤੰਤਰ ਦਿਵਸ ਬਿਨਾਂ ਮੁੱਖ ਮਹਿਮਾਨ ਦੇ ਮਨਾਇਆ ਗਿਆ ਸੀ।India will not have R-Day chief guest due to global coronavirus situation: MEA

ਹੋਰ ਪੜ੍ਹੋ : ਹਿਮਾਚਲ ‘ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ

ਦੱਸ ਦਈਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਇਸ ਸਾਲ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣ ਵਾਲੇ ਸਨ। ਪਾਰ ਬਾਅਦ ‘ਚ ਉਨ੍ਹਾਂ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ। ਬੌਰਿਸ ਜਾਨਸਨ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਚੱਲਦੇ ਭਾਰਤ ਦੌਰਾ ਰੱਦ ਕੀਤਾ। ਗਣਤੰਤਰ ਦਿਵਸ ‘ਤੇ ਨਾ ਆਉਣ ‘ਤੇ ਬੌਰਿਸ ਜਾਨਸਨ ਨੇ ਆਪਣੇ ਫੈਸਲੇ ‘ਤੇ ਦੁੱਖ ਵੀ ਜਤਾਇਆ।

India likely to have no chief guest at R-Day parade after UK PM cancels visit

ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ

ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਅਤੇ ਭਾਰਤ ਨਾ ਆ ਸਕਣ ਲਈ ਦੁੱਖ ਜ਼ਾਹਿਰ ਕੀਤਾ। ਪੀ.ਐੱਮ. ਨਾਲ ਗੱਲ ਕਰਦੇ ਹੋਏ ਬੌਰਿਸ ਜਾਨਸਨ ਨੇ ਕਿਹਾ ਸੀ ਕਿ ਜਿਸ ਰਫ਼ਤਾਰ ਨਾਲ ਬ੍ਰਿਟੇਨ ਵਿੱਚ ਨਵਾਂ ਕੋਰੋਨਾ ਵਾਇਰਸ ਫੈਲ ਰਿਹਾ ਹੈ, ਉਨ੍ਹਾਂ ਲਈ ਬ੍ਰਿਟੇਨ ਵਿੱਚ ਰਹਿਣਾ ਮਹੱਤਵਪੂਰਣ ਹੈ, ਤਾਂ ਕਿ ਉਹ ਵਾਇਰਸ ਦੀ ਘਰੇਲੂ ਪ੍ਰਤੀਕਿਰਿਆ ‘ਤੇ ਧਿਆਨ ਕੇਂਦਰਿਤ ਕਰ ਸਕਣ।
India will not have R-Day chief guest due to global coronavirus situation: MEA
ਇਹ ਚੌਥਾ ਅਜਿਹਾ ਮੌਕਾ ਹੋਵੇਗਾ ਜਦੋਂ ਭਾਰਤੀ ਗਣਤੰਤਰ ਦਿਵਸ ਸਮਾਗਮ ਵਿੱਚ ਕੋਈ ਵੀ ਚੀਫ ਗੈਸਟ ਨਹੀਂ ਹੋਵੇਗਾ। ਇਸ ਤੋਂ ਪਹਿਲਾਂ 1952, 1953 ਅਤੇ 1966 ਵਿੱਚ ਅਜਿਹਾ ਹੋ ਚੁੱਕਾ ਹੈ। ਉਥੇ ਹੀ, ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਦੇਸ਼ ਦੇ ਗਣਤੰਤਰ ਦਿਵਸ ਸਮਾਗਮ ਵਿੱਚ ਦੋ-ਦੋ ਮਹਿਮਾਨ ਵੀ ਸ਼ਾਮਿਲ ਹੋਏ। ਸਾਲ 1956, 1968 ਅਤੇ 1974 ਵਿੱਚ ਦੋ-ਦੋ ਮੁੱਖ ਮਹਿਮਾਨ ਸ਼ਾਮਲ ਹੋਏ। ਉਥੇ ਹੀ, ਸਾਲ 2018 ਵਿੱਚ 10 ਏਸ਼ੀਆਈ ਦੇਸ਼ਾਂ ਦੇ ਪ੍ਰਮੁੱਖ ਗੈਸਟ ਦੇ ਰੂਪ ਵਿੱਚ ਭਾਰਤੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਹ ਪਹਿਲਾ ਮੌਕਾ ਸੀ ਜਦੋਂ ਇੰਨੇ ਦੇਸ਼ਾਂ ਦੇ ਮੁਖੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਏ ਸਨ।