Fri, Apr 19, 2024
Whatsapp

ਹਰਿਆਣਾ ਸੀ ਐਮ ਮਨੋਹਰ ਲਾਲ ਖੱਟਰ ਦਾ ਕੋਰੋਨਾ ਨਾਲ ਮਰਨ ਵਾਲਿਆਂ 'ਤੇ ਵਿਵਾਦਿਤ ਬਿਆਨ

Written by  Jagroop Kaur -- April 28th 2021 07:01 PM
ਹਰਿਆਣਾ ਸੀ ਐਮ ਮਨੋਹਰ ਲਾਲ ਖੱਟਰ ਦਾ ਕੋਰੋਨਾ ਨਾਲ ਮਰਨ ਵਾਲਿਆਂ 'ਤੇ ਵਿਵਾਦਿਤ ਬਿਆਨ

ਹਰਿਆਣਾ ਸੀ ਐਮ ਮਨੋਹਰ ਲਾਲ ਖੱਟਰ ਦਾ ਕੋਰੋਨਾ ਨਾਲ ਮਰਨ ਵਾਲਿਆਂ 'ਤੇ ਵਿਵਾਦਿਤ ਬਿਆਨ

ਇਕ ਪਾਸੇ ਦੇਸ਼ ਦੁਨੀਆ ਕੋਰੋਨਾ ਨਾਲ ਜੂਝ ਰਹੀ ਹੈ , ਜਿਸ ਦੇ ਹਾਲਾਤਾਂ 'ਤੇ ਵਿਦੇਸ਼ਾਂ ਤੱਕ ਤੋਂ ਮਦਦ ਆ ਰਹੀ ਹੈ , ਤੇ ਦੁਨੀਆ ਚਿੰਤਾ 'ਚ ਹੈ , ਉਥੇ ਹੀ ਆਪਣੇ ਦੇਸ਼ ਦੇ ਹੀ ਨੇਤਾ ਜੇਕਰ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ ਵਾਲੇ ਬਿਆਨ ਦੇਣ ਤਾਂ , ਕੀ ਕਿਹਾ ਜਾ ਸਕਦਾ ਹੈ। ਜੀ ਹਾਂ ਮਾਮਲਾ ਹੈ ਕੋਰੋਨਾ ਮਰੀਜ਼ 'ਤੇ ਦਿੱਤੇ ਹਰਿਆਣਾ ਸਰਕਾਰ 'ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ,''ਇਹ ਸਮਾਂ ਅੰਕੜਿਆਂ 'ਤੇ ਧਿਆਨ ਦੇਣ ਦਾ ਨਹੀਂ, ਹੁਣ ਜਿਸ ਦੀ ਮੌਤ ਹੋ ਗਈ ਹੈ, ਉਹ ਸਾਡੇ ਰੌਲਾ ਪਾਉਣ ਨਾਲ ਜਿਊਂਦਾ ਨਹੀਂ ਹੋਵੇਗਾ। '' ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਪੂਰਾ ਧਿਆਨ ਇਸ ਗੱਲ 'ਤੇ ਹੋਣਾ ਚਾਹੀਦਾ ਹੈ ਕਿ ਕਿਵੇਂ ਮਰੀਜ਼ਾਂ ਤੱਕ ਸਿਹਤ ਸਹੂਲਤਾਂ ਪਹੁੰਚਾਈਆਂ ਜਾਣ। ਅਸੀਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ 'ਤੇ ਪੂਰਾ ਧਿਆਨ ਦੇ ਰਹੇ ਹਾਂ। READ MORE : ਲੋਕਾਂ ਨੂੰ ਆਕਸੀਜਨ ਦੇ ਕੇ ਜਾਨ ਬਚਾਉਣਾ ਕਰੋੜਾਂ ਦੀ ਕਮਾਈ ਤੋਂ ਵੀ ਵੱਧ ਖੁਸ਼ੀਆਂ... ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਸੂਬੇ 'ਚ ਮੈਡੀਕਲ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ 'ਤੇ ਧਿਆਨ ਦੇ ਰਹੇ ਹਾਂ। ਉਨ੍ਹਾਂ ਨੇ ਸੂਬੇ 'ਚ ਕੋਰੋਨਾ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਰੋਹਤਕ, ਪਾਨੀਪਤ, ਫਰੀਦਾਬਾਦ ਦਾ ਦੌਰਾ ਵੀ ਕੀਤਾ। ਰੇਵਾੜੀ, ਗੁਰੂਗ੍ਰਾਮ ਅਤੇ ਹਿਸਾਰ 'ਚ ਆਕਸੀਜਨ ਦੀ ਘਾਟ ਕਾਰਨ ਹੋਈ ਲੋਕਾਂ ਦੀ ਮੌਤ 'ਤੇ ਉਨ੍ਹਾਂ ਕਿਹਾ ਕਿ ਹਿਸਾਰ ਜਾਂ ਕਿਸੇ ਹੋਰ ਜਗ੍ਹਾ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਮਾਮਲੇ 'ਚ ਮੈਜਿਸਟਰੇਟ ਤੋਂ ਜਾਂਚ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਵੈਕਸੀਨ ਲਗਾਉਣ ਦਾ ਐਲਾਨ ਕੀਤਾ ਹੈ।


Top News view more...

Latest News view more...