ਕਿਸਾਨਾਂ ਨੂੰ ਅੱਤਵਾਦੀ ਕਹਿਣਾ ਗ਼ਲਤ, ਸਾਡੇ 'ਤੇ ਸਿੱਖਾਂ ਦੇ ਹਨ ਬਹੁਤ ਅਹਿਸਾਨ

By Jagroop Kaur - December 30, 2020 1:12 pm

ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਸੜਕਾਂ 'ਤੇ ਹੈ ਅਤੇ ਇੰਨੇ ਮਹੀਨਿਆਂ ਦਾ ਸੰਘਰਸ਼ ਕਿਸਾਨਾਂ ਵੱਲੋਂ ਸਰਦ ਰਾਤਾਂ ਸੜਕਾਂ 'ਤੇ ਬਿਤਾ ਕੇ ਹੀ ਕੀਤਾ ਜਾ ਰਿਹਾ ਹੈ | ਉਥੇ ਹੀ ਇਸ ਵਿਚਾਲੇ ਕਿਸਾਨਾਂ ਨੂੰ ਨਸਲਵਾਦੀ ਟਿੱਪਣੀਆਂ ਵੀ ਕੀਤੀਆਂ ਗਈਆਂ , ਕਿਸਾਨਾਂ ਨੂੰ ਅਤੱਵਾਦੀ ਕਿਹਾ ਗਿਆ। ਪਰ ਬਾਵਜੂਦ ਇਸ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਲਈ ਧਰਨਾ ਜਾਰੀ ਹੈ।Rajnath Singh Interview on China and Pakistan: Here's the highlights from interview of Union Defence Minister Rajnath Singh.

ਉਥੇ ਹੀ ਇਸ ਅੰਦੋਲਨ ਵਿਚਾਲੇ ਹੁਣ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਏ.ਐੱਨ.ਆਈ. ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿ. ਦੌਰਾਨ, ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨਕਸਲ ਜਾਂ ਖਾਲਿਸਤਾਨੀ ਕਹਿਣਾ ਗਲਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਡੇ ਸਿੱਖ ਭਰਾਵਾਂ ਨੇ ਭਾਰਤ ਦੇ ਸਭਿਆਚਾਰ ਦੀ ਰੱਖਿਆ ਕੀਤੀ ਹੈ। ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਨੇ ਭਾਰਤ ਦੇ ਆਤਮ ਸਨਮਾਨ ਨੂੰ ਬਚਾਇਆ ਹੈ। ਉਨ੍ਹਾਂ ਦੀ ਇਮਾਨਦਾਰੀ ’ਤੇ ਕੋਈ ਸਵਾਲ ਨਹੀਂ ਹੈ।Farmers Centre Meeting Today: Amid farmers protest against farm laws 2020, farmers all set for the next round of meetings with the Centre.ਹੋਰ ਪੜ੍ਹੋ : ਮੋਬਾਈਲ ਟਾਵਰ ਤੋੜਣ ਵਾਲਿਆਂ ਨੂੰ ਮੁੱਖ ਮੰਤਰੀ ਦੀ ਸਖਤ ਚਿਤਾਵਨੀ

"ਇਹ ਦੋਸ਼ ਕਿਸੇ ਨੂੰ ਵੀ ਕਿਸਾਨਾਂ ਖਿਲਾਫ ਨਹੀਂ ਲਗਾਉਣੇ ਚਾਹੀਦੇ। ਅਸੀਂ ਆਪਣੇ ਕਿਸਾਨਾਂ ਪ੍ਰਤੀ ਆਪਣੇ ਡੂੰਘੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਾਂ। ਸਾਡੇ ਸਿਰ ਸਾਡੇ ਕਿਸਾਨਾਂ ਪ੍ਰਤੀ ਸਤਿਕਾਰ 'ਚ ਝੁਕਦੇ ਹਨ। ਉਹ ਸਾਡੇ 'ਅੰਨਾਦਾਤਾ ' ਹਨ। ਆਰਥਿਕ ਮੰਦੀ ਦੇ ਸਮੇਂ, ਕਿਸਾਨ ਹੀ ਉਹਨਾਂ ਦਾ ਢਿੱਡ ਭਰਦੇ ਹਨ ਇਸ ਦੇ ਨਾਲ ਹੀ ਰਾਜਨਾਥ ਨੇ ਕਿਹਾ ਕਿ ਆਰਥਿਕਤਾ ਨੂੰ ਮੁਸੀਬਤ ਤੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਨਿਭਾਈ ਗਈ ਹੈ।

ਇਹ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੇ ਕਈ ਮੌਕਿਆਂ 'ਤੇ ਦੇਸ਼ ਨੂੰ ਪ੍ਰੇਸ਼ਾਨ ਪਾਣੀਆਂ ਵਿਚੋਂ ਬਾਹਰ ਕੀਤਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਨਾਲ ਸਰਕਾਰ ਵੀ ਦੁਖੀ ਹੈ।

Rajnath Singh referred to the  Working Mechanism for Consultation and Coordination (WMCC) meeting on India-China Border Affairs (WMCC) held virtually earlier this month and said the next round of military talks can take place anytime.

ਉਨ੍ਹਾਂ ਸੁਝਾਅ ਦਿੱਤਾ ਕਿ ਜਿਹੜੇ ਕਿਸਾਨ ਤਿੰਨ ਫਾਰਮ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸਰਕਾਰ ਨਾਲ ਹਰ ਧਾਰਾ ‘ਤੇ ਤਰਕਪੂਰਨ ਬਹਿਸ ਕਰਨੀ ਚਾਹੀਦੀ ਹੈ। ਉਸ ਦੀ ਇਹ ਟਿੱਪਣੀ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੇ ਅਗਲੇ ਦੌਰ ਤੋਂ ਪਹਿਲਾਂ ਆਈ ਹੈ।
ਹੋਰ ਪੜ੍ਹੋ :ਪੰਜਾਬ ਮੰਤਰੀ ਮੰਡਲ ਦੀ 3.00 ਵਜੇ ਬੁਲਾਈ ਮੀਟਿੰਗ, ਵਿਭਾਗਾਂ ਦੇ ਮੁੜ ਗਠਨ ‘ਤੇ ਹੋ ਸਕਦੇ ਅਹਿਮ ਫੈਸਲੇ
ਜ਼ਿਕਰਯੋਗ ਹੈ ਅੱਜ 2 ਬਜੇ ਕਸੀਆਣਾ ਦੀ ਕੇਂਦਰ ਨਾਲ ਛੇਵੇਂ ਦੌਰ ਦੀ ਮੀਟਿੰਗ ਰੱਖੀ ਗਈ ਹੈ ਜਿਥੇ ਆਰ ਜਾਂ ਪਾਰ ਦੇ ਫੈਸਲੇ ਲਈ ਕਿਸਾਨ ਆਗੂ ਰਵਾਨਾ ਹੋਚੁਕੇ ਹਨ , ਜਿਥੇ ਕਿਸਾਨਾਂ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਗੱਲ ਆਖੀ ਗਈ ਹੈ। ਇਸ ਫੈਸਲੇ ਨੂੰ ਲੈਕੇ ਅੱਜ 40 ਜਥੇਬੰਦੀਆਂ ਰਵਾਨਾ ਹੋ ਚੁਕੀਆਂ ਹਨ , ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਵਿਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ।
adv-img
adv-img