ਬਰਨਾਲਾ ਜ਼ਿਲ੍ਹੇ ‘ਚ 25 ਮਾਰਚ ਨੂੰ ਕਰਫ਼ਿਊ ’ਚ ਨਹੀਂ ਦਿੱਤੀ ਜਾਵੇਗੀ ਕੋਈ ਵੀ ਢਿੱਲ: ਡਿਪਟੀ ਕਮਿਸ਼ਨਰ

No relaxation in curfew on March 25 in Barnala district: Deputy Commissioner
ਬਰਨਾਲਾ ਜ਼ਿਲ੍ਹੇ 'ਚ 25 ਮਾਰਚ ਨੂੰ ਕਰਫ਼ਿਊ ’ਚ ਨਹੀਂ ਦਿੱਤੀ ਜਾਵੇਗੀ ਕੋਈ ਵੀ ਢਿੱਲ: ਡਿਪਟੀ ਕਮਿਸ਼ਨਰ

ਬਰਨਾਲਾ ਜ਼ਿਲ੍ਹੇ ‘ਚ 25 ਮਾਰਚ ਨੂੰ ਕਰਫ਼ਿਊ ’ਚ ਨਹੀਂ ਦਿੱਤੀ ਜਾਵੇਗੀ ਕੋਈ ਵੀ ਢਿੱਲ: ਡਿਪਟੀ ਕਮਿਸ਼ਨਰ:ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲੇ ਵਿਚ ਭਲਕੇ 25 ਮਾਰਚ ਨੂੰ ਕਰਫ਼ਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਭਲਕੇ ਦੁੱਧ ਦੀ ਸਪਲਾਈ ਦੋਧੀ ਉਸੇ ਤਰਾਂ ਕਰਨਗੇ ਅਤੇ ਰਾਸ਼ਨ ਦੀ ਸਪਲਾਈ ਕਰਿਆਣੇ ਵਾਲੇ ਦੁਕਾਨਦਾਰ  ਘਰ ਘਰ ਕਰਨਗੇ।

ਉਨਾਂ ਕਿਹਾ ਕਿ ਸ਼ੁਰੂਆਤੀ ਪੱਧਰ ’ਤੇ 48 ਕਰਿਆਣਾ ਸਟੋਰਾਂ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ ’ਤੇ ਮੁਹੱਈਆ ਕਰਾ ਦਿੱਤੀ ਜਾਵੇਗੀ, ਜਿਨਾਂ ਤੋਂ ਰਾਸ਼ਨ ਘਰ ਮੰਗਵਾਇਆ ਜਾ ਸਕੇਗਾ। ਇਸੇ ਤਰਾਂ ਸਬਜ਼ੀਆਂ ਵਾਲੀਆਂ ਰੇਹੜੀਆਂ ਹਰ ਗਲੀ ਮੁਹੱਲੇ ਵਿਚ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਹੋਮ ਡਿਲਿਵਰੀ ਕਰਨ ਵਾਲੇ ਕਰਿਆਣਾ ਦੁਕਾਨਦਾਰ ਤੇ ਹੋਰ ਕਿਸੇ ਐਮਰਜੈਂਸੀ ਸੇਵਾ ਲਈ ਕੰਟਰੋਲ ਰੂਮ ਦੇ ਨੰਬਰ 01679-230032 ਤੇ ਸੰਪਰਕ ਕਰਨ ਅਤੇ ਦੁਕਾਨਦਾਰ ਆਪਣੇ ਵੇਰਵੇ ਈਮੇਲਆਈਡੀ controlroomcovid19bnl2@gmail.com  ਉਤੇ ਭੇਜਣ।
-PTCNews