ਮੁੱਖ ਖਬਰਾਂ

ਦਿੱਲੀ 'ਚ 20 ਅਪ੍ਰੈਲ ਤੋਂ ਬਾਅਦ ਵੀ ਨਹੀਂ ਮਿਲੇਗੀ ਕੋਈ ਛੋਟ,ਅਜੇ ਹਾਲਾਤ ਖ਼ਰਾਬ: ਅਰਵਿੰਦ ਕੇਜਰੀਵਾਲ

By Shanker Badra -- April 19, 2020 6:26 pm

ਦਿੱਲੀ 'ਚ 20 ਅਪ੍ਰੈਲ ਤੋਂ ਬਾਅਦ ਵੀ ਨਹੀਂ ਮਿਲੇਗੀ ਕੋਈ ਛੋਟ,ਅਜੇ ਹਾਲਾਤ ਖ਼ਰਾਬ: ਅਰਵਿੰਦ ਕੇਜਰੀਵਾਲ:ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਲਾਕਡਾਊਨ ਕਾਰਨ ਮਹਾਂਮਾਰੀ ਅਜੇ ਵੀ ਦੇਸ਼ ਵਿਚ ਇਕ ਗੰਭੀਰ ਰੂਪ ਨਹੀਂ ਲੈ ਸਕੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਸੀਂ  ਵੀ ਚਾਹੁੰਦੇ ਕਿ ਲਾਕਡਾਊਨ ਖੁੱਲ੍ਹ ਜਾਵੇਂ ਪਰ ਅਜਿਹਾ ਨਹੀਂ ਹੋ ਸਕਦਾ। ਫਿਲਹਾਲ ਦਿੱਲੀ ਵਿੱਚ ਲਾਕਡਾਊਨ ਵਿੱਚ ਕੋਈ ਵੀ ਛੋਟ ਨਹੀਂ ਮਿਲੇਗੀ। ਇੱਕ ਹਫ਼ਤੇ ਤੋਂ ਬਾਅਦ ਅਸੀਂ ਦੁਬਾਰਾ ਚ ਕਰਾਂਗੇ ਕਿ ਕੀ ਕਰਨਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਤੱਕ ਦਿੱਲੀ ਵਿਚ 77 ਕੰਟੇਨਮੈਂਟ ਜੋਨ ਹਨ। ਕੋਰੋਨਾ ਦਿੱਲੀ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਫਿਲਹਾਲ ਸਥਿਤੀ ਕੰਟਰੋਲ ਤੋਂ ਬਾਹਰ ਨਹੀਂ ਹੈ। ਅੱਜ ਦਿੱਲੀ ਵਿੱਚ 1,893 ਮਾਮਲੇ ਹਨ, ਜਿਨ੍ਹਾਂ ਵਿੱਚੋਂ 26 ਆਈਸੀਯੂ ਵਿੱਚ ਹਨ ਅਤੇ 6 ਵੈਂਟੀਲੇਟਰ ਉੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਪੂਰੇ ਦੇਸ਼ ਦੀ 2 ਪ੍ਰਤੀਸ਼ਤ ਆਬਾਦੀ ਹੈ ਪਰ ਕੋਰੋਨਾ ਦੇ 12 ਪ੍ਰਤੀਸ਼ਤ ਕੇਸ ਦਿੱਲੀ ਵਿੱਚ ਹਨ। ਜਿਸ ਕਰਕੇ ਸਭ ਤੋਂ ਜ਼ਿਆਦਾ ਮਾਰ ਦਿੱਲੀ ਨੂੰ ਝੱਲਣੀ ਪਈ ਹੈ।

ਦਿੱਲੀ ਦੇ ਹਾਟ ਸਪਾਟ ਤੇ ਕੰਟੇਨਮੈਂਟ ਜੋਨ 'ਚ ਹੁਣ ਕੋਈ ਵੀ ਛੋਟ ਨਹੀਂ ਮਿਲੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜੋ ਹਾਟ ਸਪਾਟ ਤੇ ਕੰਟੇਨਮੈਂਟ ਜੋਨ ਹੈ ,ਉਨ੍ਹਾਂ 'ਚ ਛੋਟ ਫਿਲਹਾਲ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਉੱਥੇ ਸਥਿਤੀ ਖਰਾਬ ਹੈ। ਕੇਂਦਰ ਸਰਕਾਰ ਦੇ ਮੁਤਾਬਕ ਸਾਰੇ ਕੰਟੇਨਮੈਂਟ ਜੋਨ 'ਚ ਢਿੱਲ ਨਹੀਂ ਦਿੱਤੀ ਜਾ ਸਕਦੀ। ਦਿੱਲੀ 'ਚ 11 ਜ਼ਿਲ੍ਹੇ ਹਨ ਤੇ ਸਾਰੇ 11 ਜ਼ਿਲ੍ਹੇ ਹਾਟ ਸਪਾਟ ਐਲਾਨੇ ਹੋਏ ਹਨ।
-PTCNews

  • Share