ਕਾਂਗਰਸ ਸਰਕਾਰ ਨਹੀਂ ਦਵੇਗੀ ਬੇਰੁਜ਼ਗਾਰੀ ਭੱਤਾ, ਕਿਹਾ ਕਦੇ ਵੀ ਅਜਿਹਾ ਕੋਈ ਵਾਅਦਾ ਨਹੀਂ ਕੀਤਾ

no unemployment dole as promised by Punjab Congress Govt
no unemployment dole as promised by Punjab Congress Govt

ਕਾਂਗਰਸ ਸਰਕਾਰ ਨਹੀਂ ਦਵੇਗੀ ਬੇਰੁਜ਼ਗਾਰੀ ਭੱਤਾ, ਕਿਹਾ ਕਦੇ ਵੀ ਅਜਿਹਾ ਕੋਈ ਵਾਅਦਾ ਨਹੀਂ ਕੀਤਾ, no unemployment dole as promised by Punjab Congress Govt

ਕਾਂਗਰਸ ਵੱਲੋਂ ਕੀਤੇ ਵਾਅਦੇ ਅਨੁਸਾਰ “ਬੇਰੁਜ਼ਗਾਰੀ ਭੱਤਾ ਕਾਰਡ” ਪ੍ਰਾਪਤ ਕਰਨ ਲਈ ਲਗਭਗ ੨੫ ਲੱਖ ਨੌਜਵਾਨਾਂ ਨੇ ਹਸਤਾਖਰ ਕੀਤੇ ਸਨ, ਜਿਨ੍ਹਾਂ ਨੂੰ ਪਾਰਟੀ ਨੇ ਸੱਤਾ ‘ਚ ਆਉਣ’ ਤੇ ੨੫੦੦ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਇਹ ਪਾਰਟੀ ਸੱਤਾ ‘ਚ ਆਈ ਤਾਂ ਜ਼ਰੂਰ, ਪਰ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਅਜਿਹਾ ਕੋਈ ਭੱਤਾ ਨਹੀਂ ਦਿੱਤਾ ਜਾਵੇਗਾ।
no unemployment dole as promised by Punjab Congress Govtਪੰਜਾਬ ਸਰਕਾਰ ਹੁਣ ਬੇਰੁਜਗਾਰ ਨੌਜਵਾਨਾਂ ਲਈ ਨੌਕਰੀ ਲਈ ਸਕੂਲਾਂ ‘ਚ ਮੁਫਤ ਹੁਨਰ ਸਿਖਲਾਈ ਦਾ ਪ੍ਰਬੰਧ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਹਿਤ ਕੀਤਾ ਜਾਵੇਗਾ, ਜੋ ਕਿ ਕੇਂਦਰੀ ਸਕਿਲ ਡਿਵੈਲਪਮੈਂਟ ਅਤੇ ਉਦਯੋਤਰ ਪੱਤਰ ਦੁਆਰਾ ਸਪਾਂਸਰਡ ਹੋਵੇਗਾ।
no unemployment dole as promised by Punjab Congress Govt18 ਤੋਂ 35 ਸਾਲ ਦੇ ਉਮਰ ਵਰਗ ਦੇ ਨੌਜਵਾਨ ਉਮੀਦਵਾਰਾਂ ਨੇ ਕਾਂਗਰਸ ਦੇ ‘ਹਰ ਘਰ ਤੋਂ ਇੱਕ ਕੈਪਟਨ’ ਸਕੀਮ ਤਹਿਤ ਰਜਿਸਟਰ ਕੀਤਾ ਸੀ ਅਤੇ ਉਨ੍ਹਾਂ ਨੂੰ “ਬੇਰੋਜ਼ਗਾਰੀ ਭੱਤਾ ਕਾਰਡ” ਪ੍ਰਾਪਤ ਹੋਣਾ ਸੀ। ਇਸ ਤੋਂ ਇਲਾਵਾ ਪ੍ਰਤੀ ਪਰਿਵਾਰ ਇੱਕ ਨੌਕਰੀ ਦਾ ਵੀ ਵਾਅਦਾ ਕੀਤਾ ਗਿਆ ਸੀ। ਜਦੋਂ ਤੱਕ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤਕ ਹਰ ਮਹੀਨੇ 2500 ਰੁਪਏ ਦਾ ਭੱਤਾ ਵੱਧ ਤੋਂ ਵੱਧ ਤਿੰਨ ਸਾਲਾਂ ਲਈ ਅਦਾ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ।

ਹੁਣ ਵਿਕਲਪਕ ਯੋਜਨਾ ਇਹ ਹੈ ਕਿ ਨੌਜਵਾਨਾਂ ਨੂੰ ਨੌਕਰੀ-ਅਧਾਰਿਤ ਛੋਟੀ ਮਿਆਦ ਦੇ ਸੋਫਟ ਸਕਿੱਲਸ ਕੋਰਸਾਂ ਦੀ ਸਿਖਲਾਈ ਦਿੱੱਤੀ ਜਾਵੇ।
no unemployment dole as promised by Punjab Congress Govtਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਸਰਕਾਰ ਸਕਿੱਲਜ਼ ਸਿਖਾਉਣ ਲਈ ਪ੍ਰਤੀ ਵਿਅਕਤੀ 5,000 ਰੁਪਏ ਦਾ ਨਿਵੇਸ਼ ਕਰੇਗੀ, ਅਤੇ ਫਿਰ ਉਨ੍ਹਾਂ ਲਈ ਰੁਜ਼ਗਾਰ ਦੇ ਯੋਗ ਹੋਣ ਲਈ ‘ਨੌਕਰੀ ਮੇਲਾ’ ਰੱਖੇਗੀ। “ਅਸੀਂ ਹਰ ਘਰ ਵਿਚ ਘੱਟ ਤੋਂ ਘੱਟ ਇੱਕ ਨੌਕਰੀ ਦਾ ਵਾਅਦਾ ਪੂਰਾ ਕਰਾਂਗੇ” ਉਨ੍ਹਾਂ ਨੇ ਕਿਹਾ।ਪਹਿਲੇ ਪੜਾਅ ਵਿਚ ੧ ਲੱਖ ਨੌਜਵਾਨਾਂ ਨੂੰ 17 ਵੱਖੋ-ਵੱਖਰੇ ਕਿੱਤੇ ਵਿਚ ਸਿਖਲਾਈ ਦੇਣ ਲਈ ਨਵੇਂ ਸੋਫਟ ਸਕਿੱਲਜ਼ ਕੇਂਦਰ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਖੋਲ੍ਹੇ ਜਾ ਰਹੇ ਹਨ।

—PTC News