ਹੋਰ ਖਬਰਾਂ

Nobel Prize 2021: ਸਾਹਿਤ 'ਚ ਅਬਦੁਲਰਾਜ਼ਾਕ ਗੁਰਨਾਹ ਨੂੰ ਪੁਰਸਕਾਰ ਦੇਣ ਦਾ ਐਲਾਨ

By Riya Bawa -- October 07, 2021 6:48 pm

Nobel Prize : ਨੋਬਲ ਸਾਹਿਤ ਪੁਰਸਕਾਰ 2021 ਤਨਜ਼ਾਨੀਆ ਦੇ ਮਹਾਨ ਨਾਵਲਕਾਰ ਅਬਦੁਲਰਾਜ਼ਾਕ ਗੁਰਨਾਹ ਨੂੰ ਦਿੱਤਾ ਜਾਵੇਗਾ। ਨੋਬਲ ਅਕਾਦਮੀ ਨੇ ਅੱਜ ਇਹ ਐਲਾਨ ਕੀਤਾ। ਗੁਰਨਾਹ ਨੇ ਆਪਣੇ ਨਾਵਲਾਂ ਵਿੱਚ ਬਸਤੀਵਾਦ ਅਤੇ ਸ਼ਰਨਾਰਥੀਆਂ ਅਤੇ ਖਾੜੀ ਦੇਸ਼ਾਂ ਵਿੱਚ ਉਨ੍ਹਾਂ ਦੇ ਸਭਿਆਚਾਰਾਂ ਬਾਰੇ ਵਿਸਤਾਰ ਨਾਲ ਗੱਲ ਕੀਤੀ ਹੈ। ਹੁਣ ਤੱਕ ਕੁੱਲ 117 ਲੋਕਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਇਸ ਵਿੱਚ 16 ਔਰਤਾਂ ਹਨ।

ਦੱਸ ਦੇਈਏ ਕਿ ਅਬਦੁਲਰਾਜ਼ਾਕ ਗੁਰਨਾਹ ਦਾ ਜਨਮ 1948 ਵਿੱਚ ਜ਼ਾਂਜ਼ੀਬਾਰ, ਤਨਜ਼ਾਨੀਆ ਵਿੱਚ ਹੋਇਆ ਸੀ। ਅੱਜ ਕੱਲ੍ਹ ਉਹ ਯੂਕੇ ਵਿੱਚ ਰਹਿ ਰਿਹਾ ਹੈ। ਇਹ ਪੁਰਸਕਾਰ ਜਿੱਤਣ ਵਾਲਾ ਉਹ ਪਹਿਲਾ ਅਫਰੀਕੀ ਹੈ। ਗੁਰਨਾਹ ਦੇ 10 ਨਾਵਲਾਂ, 'ਮੈਮੋਰੀ ਆਫ਼ ਡਿਪਾਰਚਰ', 'ਪਿਲਿਗ੍ਰਿਮਜ਼ ਵੇ' ਅਤੇ 'ਡੌਟੀ' ਵਿਚ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਅਨੁਭਵਾਂ ਦਾ ਜ਼ਿਕਰ ਕੀਤਾ ਗਿਆ ਹੈ।

-PTC News

  • Share