ਮੁੱਖ ਖਬਰਾਂ

ਔਰਤਾਂ ਦੇ ਹੱਕਾਂ ਲਈ ਲੜ੍ਹਣ ਵਾਲੀ ਮਲਾਲਾ ਯੂਸਫਜਈ ਹੁਣ ਜਾਏਗੀ ਆਕਸਫੋਰਡ ਯੂਨੀਵਰਸਿਟੀ!

By Joshi -- August 18, 2017 4:08 pm -- Updated:Feb 15, 2021

ਮਲਾਲਾ ਯੂਸਫਜਈ, ਜਿਸਨੇ ਪਹਿਲਾਂ ਔਰਤਾਂ ਦੇ ਸਿੱਖਿਆ ਅਧਿਕਾਰਾਂ ਲਈ ਤਾਲਿਬਾਨ ਦੇ ਤਾਨਾਸ਼ਾਹੀ ਅਸੂਲਾ ਖਿਲਾਫ ਮੁਹਿੰਮ ਛੇੜੀ ਸੀ ਅਤੇ ਉਸਨੂੰ ਮੁਹਿੰਮ ਲਈ ਸ਼ਾਂਤੀ ਲਈ ਨੋਬਲ ਪੁਰਸਕਾਰ ਵੀ ਮਿਲਿਆ ਸੀ, ਨੂੰ ਹੁਣ ਉਹ ਯੂ ਕੇ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚੋਂ ਇਕ 'ਚ ਦਾਖਲਾ ਮਿਲ ਚੁੱਕਾ ਹੈ।
Nobel winner Malala secures place at Oxford Universityਯੁਨਾਈਟਿਡ ਕਿੰਗਡਮ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ ਨੇ ਕੈਂਪਸ ਵਿੱਚ ਰਾਜਨੀਤੀ, ਦਰਸ਼ਨ ਅਤੇ ਅਰਥ ਸ਼ਾਸਤਰ ਦਾ ਅਧਿਐਨ ਕਰਨ ਲਈ ਮਲਾਲਾ ਦੇ ਦਾਖਲੇ ਨੂੰ ਸਵੀਕਾਰ ਕਰ ਲਿਆ ਹੈ।

Nobel winner Malala secures place at Oxford UniversityNobel winner Malala secures place at Oxford University2012 ਵਿਚ ਤਾਲਿਬਾਨੀਆਂ ਵੱਲੋਂ ਉਸ ਦੇ ਇਸ ਲਈ ਸਿਰ 'ਤੇ ਗੋਲੀ ਮਾਰ ਦਿੱਤੀ ਗਈ, ਕਿਉਂ ਕਿ ਉਹ ਮਹਿਲਾਵਾਂ ਦੇ ਸਿੱਖਿਆ ਅਧਿਕਾਰ ਦੇ ਹੱਕ ਦੀ ਗੱਲ ਕਰਦੀ ਸੀ। ਉਸ ਸਮੇਂ ਮਲਾਲਾ ਦੀ ਉਮਰ ਸਿਰਫ 17 ਸਾਲ ਦੀ ਸੀ। ਹਮਲੇ ਤੋਂ ਉਭਰਨ ਤੋਂ ਬਾਅਦ ਉਸ ਨੇ ਯੂ.ਕੇ ਵਿਚ ਪੜ੍ਹਾਈ ਸ਼ੁਰੂ ਕੀਤੀ ਸੀ।

Nobel winner Malala secures place at Oxford UniversityNobel winner Malala secures place at Oxford Universityਯੂਸਫਜ਼ਈ, ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਦਸੰਬਰ ਵਿਚ ਆਪਣੀ ਇੰਟਰਵਿਊ 'ਤੇ ਘਬਰਾਹਟ ਮਹਿਸੂਸ ਕਰ ਰਹੀ ਸੀ, ਅਤੇ ਦਾਖਲਾ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਇਹ "ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਇੰਟਰਵਿਊ ਸੀ" ਉਸਨੇ ਦਿ ਗਾਰਡੀਅਨ ਨੂੰ ਦੱਸਿਆ। "ਜਦੋਂ ਮੈਂ ਇੰਟਰਵਿਊ ਬਾਰੇ ਸੋਚਦੀ ਹਾਂ ਤਾਂ ਮੈਂ ਡਰ ਜਾਂਦੀ ਹਾਂ।"

ਇੱਕ ਟਵੀਟ ਵਿੱਚ, ਉਸਨੇ ਆਪਣੀ ਸਵੀਕ੍ਰਿਤੀ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ।

ਯੂਸਫ਼ਜ਼ਈ ਯੂਕੇ ਵਿਚ ਰਹਿੰਦੀ ਹੈ, ਜਿੱਥੇ ਉਸ ਨੂੰ 2012 ਵਿਚ ਗੋਲੀ ਲੱਗਣ ਤੋਂ ਬਾਅਦ ਤੋਂ ਬਾਅਦ ਡਾਕਟਰੀ ਇਲਾਜ ਅਤੇ ਸਹਾਇਤਾ ਮਿਲੀ ਸੀ।

ਮਲਾਲਾ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਆਨਰੇਰੀ ਨਾਗਰਿਕਤਾ ਹਾਸਲ ਕਰਨ ਵਾਲੇ ਸਿਰਫ ਛੇ ਵਿਅਕਤੀਆਂ ਵਿਚੋਂ ਇਕ ਹੈ।

—PTC News