Sat, Apr 20, 2024
Whatsapp

ਨੋਇਡਾ: ਪਲਾਸਟਿਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ 4 ਗੱਡੀਆਂ

Written by  PTC NEWS -- March 07th 2020 05:44 PM
ਨੋਇਡਾ: ਪਲਾਸਟਿਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ 4 ਗੱਡੀਆਂ

ਨੋਇਡਾ: ਪਲਾਸਟਿਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ 4 ਗੱਡੀਆਂ

ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨੋਇਡਾ ਫੇਜ਼ -2 ਇਲਾਕੇ ਵਿੱਚ ਸਥਿਤ ਪਲਾਸਟਿਕ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ। ਇਸ ਦੌਰਾਨ ਓਥੇ ਅੱਗ ਲੱਗਣ ਤੋਂ ਬਾਅਦ ਭਗਦੜ ਮਚ ਗਈ ਹੈ। Noida Fire breaks । plastic factory Fire । Delhi news। Noida plastic factory Fire ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਲੋਕ ਆਸ ਪਾਸ ਦੀਆਂ ਇਮਾਰਤਾਂ 'ਚੋਂ ਵੀ ਬਾਹਰ ਆ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਅੱਗ ਇੰਨੀ ਭਿਆਨਕ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। Noida Fire breaks । plastic factory Fire । Delhi news। Noida plastic factory Fire ਓਥੇ ਪਲਾਸਟਿਕ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਲੋਕਾਂ ਨੇ ਫਾਇਰ ਵਿਭਾਗ (ਫਾਇਰ ਬ੍ਰਿਗੇਡ) ਨੂੰ ਦਿੱਤੀ ਹੈ। ਇਹ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅੱਗ ਇੰਨੀ ਭਿਆਨਕ ਹੈ ਕਿ ਧੂਏ ਦੇ ਗੁਬਾਰਿਆਂ ਨੂੰ ਦੂਰੋਂ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿੱਚ ਪਲਾਸਟਿਕ ਦੇ ਫਰੇਮ ਬਣਦੇ ਹਨ। ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੂੰ ਦੁਪਹਿਰ ਸਾਢੇ ਤਿੰਨ ਵਜੇ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਆਸ -ਪਾਸ ਦੀਆਂ ਫੈਕਟਰੀਆਂ ਨੂੰ ਖਾਲੀ ਕਰਵਾਇਆ ਗਿਆ ਹੈ। ਹੁਣ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।


  • Tags

Top News view more...

Latest News view more...