ਨੋਇਡਾ: ਡਾਂਸ ਕਰਦੇ ਹੋਏ ਨਾਲੇ ‘ਚ ਡਿੱਗਿਆ ਲਾੜਾ, ਜਾਣੋ ਮਗਰੋਂ ਕੀ ਹੋਇਆ !!

Noida : Dancing Baraat and Groom falls into drain after Bridge collapses
Noida : Dancing Baraat and Groom falls into drain after Bridge collapses

ਨੋਇਡਾ: ਡਾਂਸ ਕਰਦੇ ਹੋਏ ਨਾਲੇ ‘ਚ ਡਿੱਗਿਆ ਲਾੜਾ, ਜਾਣੋ ਮਗਰੋਂ ਕੀ ਹੋਇਆ !!,ਨੋਇਡਾ: ਨੋਇਡਾ ਦੇ ਸੈਕਟਰ – 53 ਸਥਿਤ ਆਲਿਵ ਗਾਰਡਨ ਬੈਂਕਵੇਟ ਹਾਲ ਨੂੰ ਜੋੜਨ ਵਾਲਾ ਪੁਲ ਸ਼ਨੀਵਾਰ ਦੇਰ ਰਾਤ ਟੁੱਟ ਜਾਣ ਨਾਲ ਲਾੜੇ ਸਮੇਤ 20 ਤੋਂ ਜ਼ਿਆਦਾ ਬਰਾਤੀ ਨਾਲੇ ਵਿੱਚ ਡਿੱਗ ਗਏ। ਇਸ ਦੌਰਾਨ ਕਈ ਬਰਾਤੀ ਜ਼ਖਮੀ ਹੋ ਗਏ ਤੇ ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਵਿਆਹ ਸਮਾਰੋਹ ‘ਚ ਹੜਕੰਪ ਮੱਚ ਗਿਆ।

ਗਨੀਮਤ ਰਹੀ ਕਿ ਉੱਥੇ ਤੋਂ ਲੰਘ ਰਿਹਾ ਬਿਜਲੀ ਦੀ ਤਾਰ ਨਾਲੇ ਤੱਕ ਨਹੀਂ ਪਹੁੰਚੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਤੋਂ 2 ਘੰਟੇ ਬਾਅਦ ਤੱਕ ਹੰਗਾਮਾ ਹੋਣ ‘ਤੇ ਬੈਂਕਵੇਟ ਮਾਲਿਕ ਨੇ ਲਾੜੇ ਪੱਖ ਵਲੋਂ ਮਾਫੀ ਮੰਗਦੇ ਹੋਏ ਸਮੱਝੌਤਾ ਕਰ ਲਿਆ। ਇਸ ਦੇ ਬਾਅਦ ਵਿਆਹ ਨੂੰ ਸੰਪੰਨ ਕਰਾਇਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਸੈਕਟਰ – 56 ‘ਚ ਰਹਿਣ ਵਾਲੇ ਸੁਮਿਤ ਦੇ ਭਰਾ ਦੇ ਵਿਆਹ ਦਾ ਸਮਾਰੋਹ ਆਲਿਵ ਗਾਰਡਨ ਬੈਂਕਵੇਟ ਹਾਲ ਵਿੱਚ ਸੀ। ਰਾਤ 11 ਵਜੇ ਬਰਾਤੀ ਡਾਂਸ ਕਰਦੇ ਹੋਏ ਹਾਲ ‘ਚ ਜਾ ਰਹੇ ਸਨ। ਮੁੱਖ ਸੜਕ ਅਤੇ ਬੈਂਕਵੇਟ ਹਾਲ ਨੂੰ ਜੋੜਨ ਲਈ ਇੱਕ ਪੁਲ ਬਣਾਇਆ ਗਿਆ ਸੀ।ਪੁਲ ਤੋਂ 20 ਤੋਂ 25 ਬਰਾਤੀ ਲੰਘ ਰਹੇ ਸਨ।

noida
ਨੋਇਡਾ: ਡਾਂਸ ਕਰਦੇ ਹੋਏ ਨਾਲੇ ‘ਚ ਡਿੱਗਿਆ ਲਾੜਾ, ਜਾਣੋ ਮਗਰੋਂ ਕੀ ਹੋਇਆ !!

10 ਮਿੰਟ ਬਾਅਦ ਹੀ ਪੁਲ ਟੁੱਟ ਗਿਆ। ਲਾੜੇ ਸਮੇਤ ਉਸ ‘ਤੇ ਖੜੇ ਲੋਕ ਨਾਲੇ ਵਿੱਚ ਜਾ ਡਿੱਗੇ। 4 ਬੱਚੇ ਵੀ ਡਿੱਗੇ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਬਾਹਰ ਕੱਢਿਆ ਗਿਆ।

-PTC News