ਨੋਇਡਾ : ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 35 ਮੁੰਡੇ -ਕੁੜੀਆਂ ਇਤਰਾਜਯੋਗ ਹਾਲਤ 'ਚ ਕਾਬੂ
ਨੋਇਡਾ : ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 35 ਮੁੰਡੇ -ਕੁੜੀਆਂ ਇਤਰਾਜਯੋਗ ਹਾਲਤ 'ਚ ਕਾਬੂ:ਨਵੀਂ ਦਿੱਲੀ : ਨੋਇਡਾ ਸੈਕਟਰ -18 ਸਥਿਤ ਮੋਕਸ਼ ਸਪਾ ਸੈਂਟਰ ’ਤੇ ਐਤਵਾਰ ਦੀ ਸ਼ਾਮ ਨੂੰ ਪੁਲਿਸ ਨੇ ਰੇਡ ਕਰ ਦਿੱਤੀ। ਇਸ ਰੇਡ ਦੌਰਾਨ ਪੁਲਿਸ ਨੂੰ ਕਈ ਜੋੜੇ ਇਤਰਾਜਯੋਗ ਹਾਲਤ 'ਚ ਮਿਲੇ ਹਨ।ਇਸ ਛਾਪੇਮਾਰੀ ਦੌਰਾਨ 25 ਲੜਕੀਆਂ ਅਤੇ 10 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
[caption id="attachment_313459" align="aligncenter" width="300"]
ਨੋਇਡਾ : ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 35 ਮੁੰਡੇ -ਕੁੜੀਆਂ ਇਤਰਾਜਯੋਗ ਹਾਲਤ 'ਚ ਕਾਬੂ[/caption]
ਇਸ ਦੇ ਇਲਾਵਾ ਓਥੋਂ ਕੁੱਝ ਵਿਦੇਸ਼ੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ,ਜਿਸ ਵਿੱਚ ਕੁੱਝ ਥਾਈਲੈਂਡ ਦੇ ਨਿਵਾਸੀ ਹਨ। ਇਸ ਦੌਰਾਨ ਪੁਲਿਸ ਨੂੰ 3 ਸਪਾ ਸੈਂਟਰਾਂ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਦੀ ਸ਼ਿਕਾਇਤ ਮਿਲੀ ਸੀ ,ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
[caption id="attachment_313460" align="aligncenter" width="300"]
ਨੋਇਡਾ : ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 35 ਮੁੰਡੇ -ਕੁੜੀਆਂ ਇਤਰਾਜਯੋਗ ਹਾਲਤ 'ਚ ਕਾਬੂ[/caption]
ਇਸ ਮੌਕੇ 'ਤੇ ਪੁਲਿਸ ਨੇ ਇੱਕ ਲੱਖ ਦੀ ਨਕਦੀ ਸਮੇਤ ਬਹੁਤ ਸਾਰੀਆਂ ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਹਨ।ਇਸ ਦੌਰਾਨ ਮੋਕਸ਼ ਸਪਾ ਸੈਂਟਰ ’ਤੇ ਮਾਰੇ ਗਏ ਛਾਪੇ ਦੌਰਾਨ ਹੋਰਨਾਂ ਸਪਾ ਦੇ ਮਾਲਕ ਵੀ ਆਪੋ -ਆਪਣਾ ਸਪਾ ਸੈਂਟਰ ਖੁੱਲ੍ਹਾ ਛੱਡ ਫਰਾਰ ਹੋ ਗਏ ਹਨ।
[caption id="attachment_313461" align="aligncenter" width="300"]
ਨੋਇਡਾ : ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 35 ਮੁੰਡੇ -ਕੁੜੀਆਂ ਇਤਰਾਜਯੋਗ ਹਾਲਤ 'ਚ ਕਾਬੂ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼ਿਮਲਾ ਦੇ ਕਿਸ਼ਤਵਾੜ ਵਿੱਚ ਯਾਤਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ , 24 ਯਾਤਰੀਆਂ ਦੀ ਮੌਤ ਅਤੇ ਕਈ ਜ਼ਖਮੀ
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਪੁਲਿਸ ਨੂੰ ਕਈ ਸਬੂਤ ਤੇ ਹੋਰ ਅਜਿਹੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਗੁਟਾਂ ਦੀ ਜਾਣਕਾਰੀ ਮਿਲੀ ਹੈ।ਜਿਸ ਨੂੰ ਲੈ ਕੇ ਪੁਲਿਸ ਅਗਲੇਰੀ ਛਾਪੇਮਾਰੀ ਦੀ ਤਿਆਰੀ 'ਚ ਰੁੱਝੀ ਹੈ।
-PTCNews