Advertisment

ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ, ਜਾਣੋ ਮਾਮਲਾ

author-image
Jashan A
Updated On
New Update
ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ, ਜਾਣੋ ਮਾਮਲਾ
Advertisment
ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ, ਜਾਣੋ ਮਾਮਲਾ,ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਅਤੇ ਡਾਇਰੈਕਟਰ ਰੇਮੋ ਡਿਸੂਜ਼ਾ ਵਿਵਾਦਾਂ 'ਚ ਘਿਰਦੇ ਦਿਖਾਈ ਦੇ ਰਹੇ ਹਨ। remo d'souzaਦਰਅਸਲ, ਰੇਮੋ 'ਤੇ 5 ਕਰੋੜ ਲੈ ਕੇ ਲੈਣ ਅਤੇ ਫਿਰ ਵਾਪਸ ਨਾ ਦੇਣ ਦਾ ਦੋਸ਼ ਲੱਗਾ ਹੈ।ਜਿਸ ਕਾਰਨ ਉੱਤਰ ਪ੍ਰਦੇਸ਼ ਦੀ ਗਾਜੀਆਬਾਦ ਦੀ ਕੋਰਟ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਹੋਰ ਪੜ੍ਹੋ: ਜਦੋਂ ਮੈਚ ਦੌਰਾਨ ਸੁੱਤੇ ਰਹੇ ਰਵੀ ਸ਼ਾਸਤਰੀ, ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਹੋਏ ਟ੍ਰੋਲ ! ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ‘ਅਮਰ ਮਸਟ ਡਾਈ’ ਨਾਮ ਦੀ ਫਿਲਮ ਬਣਾਉਣ ਲਈ ਰਾਜਨਗਰ (ਗਾਜੀਆਬਾਦ) ਦੇ ਰਹਿਣ ਵਾਲੇ ਸਤਿੰਦਰ ਤਿਆਗੀ ਕੋਲੋਂ ਸਾਲ 2016 ਵਿਚ 5 ਕਰੋੜ ਰੁਪਏ ਇੰਵੈਸਟ ਕਰਵਾਏ, ਨਾਲ ਹੀ ਵਾਅਦਾ ਕੀਤਾ, ਉਨ੍ਹਾਂ ਨੂੰ 5 ਕਰੋੜ ਲਗਾਉਣ 'ਤੇ 10 ਕਰੋੜ ਰੁਪਏ ਮਿਲਣਗੇ। remo d'souzaਹੁਣ ਵਾਰੰਟ ਜਾਰੀ ਹੋਣ ਤੋਂ ਬਾਅਦ ਗਾਜੀਆਬਾਦ ਪੁਲਸ ਨੂੰ ਰੇਮੋ ਡਿਸੂਜ਼ਾ ਨੂੰ ਕੋਰਟ ਵਿਚ ਪੇਸ਼ ਕਰਨਾ ਹੋਵੇਗਾ। ਦੱਸ ਦੇਈਏ ਕਿ 2016 'ਚ ਗਾਜੀਆਬਾਦ ਦੇ ਇੱਕ ਪੁਲਿਸ ਸਟੇਸ਼ਨ 'ਚ ਰੇਮੋ ਖਿਲਾਫ ਆਈ.ਪੀ.ਸੀ. ਦੇ ਸੇਕਸ਼ਨ 420, 406, 386 ਦੇ ਤਹਿਤ FIR ਦਰਜ ਕਰਾਈ ਸੀ। -PTC News  -
punjabi-news non-bailable-warrant-issued remo-d-souza remo-d-souza-fraud-case
Advertisment

Stay updated with the latest news headlines.

Follow us:
Advertisment