ਉੱਤਰੀ ਕੋਰੀਆ ਦਾ ਵੱਡਾ ਫਰਮਾਨ, ਆਪਣੇ ਪਾਲਤੂ ਕੁੱਤਿਆਂ ਦਾ ਕਰੋ ਬਲਿਦਾਨ

By PTC NEWS - August 20, 2020 4:08 pm

ਜਿੱਥੇ ਕੋਰੋਨਾ ਦੀ ਮਹਾਮਾਰੀ ਨੇ ਦੇਸ਼ਾਂ ਦੀ ਆਰਥਿਕਤਾ 'ਤੇ ਪ੍ਰਭਾਵ ਪਾਇਆ ਹੈ ਉੱਥੇ ਹੀ ਕਈ ਦੇਸ਼ਾਂ ਨੇ ਟੈਕਸ ਵਧਾ ਦਿੱਤੇ ਨੇ ਕਈਆਂ ਨੇ ਕੁਝ ਸਕੀਮਾਂ ਦਾ ਨਿਰਮਾਣ ਕੀਤਾ ਹੈ। ਇਸ ਸੰਕਟ 'ਚ ਕਈ ਸਰਕਾਰਾਂ ਲੋਕਾਂ ਦੇ ਹਿੱਤ ਲਈ ਸਾਹਮਣੇ ਆ ਰਹੀਆਂ ਹਨ ਤੇ ਕਈਆਂ ਨੇ ਹੱਥ ਖੜੇ ਕਰ ਦਿੱਤੇ ਹਨ।

ਵੋਟ ਕਰਨ ਲਈ ਕਲਿਕ ਲਿੰਕ ਕਰੋ
ਇਸ ਦੌਰਾਨ ਉੱਤਰੀ ਕੋਰੀਆ ਦੇ ਲੀਡਰ ਕਿਮ ਜੌਂਗ ਉਨ ਨੇ ਇੱਕ ਨਵਾਂ ਫ਼ਰਮਾਨ ਜਾਰੀ ਕਿੱਤਾ ਹੈ ਜਿਸ ਮੁਤਾਬਿਕ ਉੱਤਰੀ ਕੋਰੀਆ ਦੇ ਨਾਗਰਿਕਾਂ ਨੂੰ ਆਪਣੇ ਪਾਲਤੂ ਕੁੱਤਿਆਂ ਨੂੰ ਤਿਆਗਣ ਦੇ ਆਦੇਸ਼ ਦਿੱਤੇ ਹਨ।ਕਿਮ ਜੌਂਗ ਉਨ ਨੇ ਨਾਗਰਿਕਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਪਾਲਤੂ ਕੁੱਤਿਆਂ ਨੂੰ ਤਿਆਗਣ ਤਾਂ ਜੋ ਉਨ੍ਹਾਂ ਨੂੰ ਮੀਟ ਲਈ ਇਸਤੇਮਾਲ ਕੀਤਾ ਜਾ ਸਕੇ।

ਉੱਤਰੀ ਕੋਰੀਆ ਨੂੰ ਕੋਰੋਨਾ ਦੀ ਮਹਾਮਾਰੀ ਕਾਰਨ ਖੁਰਾਕ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ਦੇ ਅਨੁਸਾਰ, ਉੱਤਰੀ ਕੋਰੀਆ ਦੇ 25.5 ਮਿਲੀਅਨ ਲੋਕ ਭੋਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।

ਦੱਸ ਦਈਏ ਕਿ ਕੋਰੀਆ ਵਿੱਚ ਕੁੱਤੇ ਦਾ ਮੀਟ ਖਾਣਾ ਇੱਕ ਰਿਵਾਜ ਮੰਨਿਆ ਜਾਂਦਾ ਹੈ, ਹਾਲਾਂਕਿ ਕੁੱਤੇ ਦਾ ਮਾਸ ਖਾਣ ਦੀ ਪਰੰਪਰਾ ਹੌਲੀ-ਹੌਲੀ ਦੱਖਣੀ ਕੋਰੀਆ ਵਿੱਚ ਖਤਮ ਹੁੰਦੀ ਜਾ ਰਹੀ ਹੈ। ਅਜਿਹੀਆਂ ਵੀ ਰਿਪੋਰਟਾਂ ਸਾਹਮਣੇ ਆਈਆਂ ਹਨ ਕੀ ਭਾਰੀ ਬਾਰਸ਼ ਕਾਰਨ ਝੋਨੇ ਦੀ ਫਸਲ ਤੇ ਪ੍ਰਭਾਵ ਹੋ ਰਿਹਾ ਹੈ। ਇਸੇ ਤਰ੍ਹਾਂ, ਕੋਰੋਨਾ ਮਹਾਮਾਰੀ ਨੇ ਵੀ ਖੁਰਾਕ ਦੀ ਸਪਲਾਈ ਨੂੰ ਤੰਗ ਕੀਤਾ ਹੈ।

ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ, ਉੱਤਰੀ ਕੋਰੀਆ ਨੇ, 2018 ਵਿੱਚ, ਆਪਣੇ ਲੋਕਾਂ ਨੂੰ ਪਾਰਟੀ ਸਥਾਪਨਾ ਦਿਵਸ (ਉੱਤਰੀ ਕੋਰੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਹੱਤਵਪੂਰਨ ਛੁੱਟੀਆਂ ਵਿੱਚੋਂ ਇੱਕ) ਤੋਂ ਪਹਿਲਾਂ ਆਪਣੇ ਕੁੱਤਿਆਂ ਦੀ ਫਰ ਨੂੰ ਤਿਆਗਣ ਲਈ ਕਿਹਾ ਸੀ। ਉਸ ਫੈਸਲੇ ਮੁਤਾਬਕ ਜੇ ਉੱਤਰੀ ਕੋਰੀਆ ਦੇ ਲੋਕ ਨਾ ਕਰ ਦਿੰਦੇ, ਤਾਂ ਉਨ੍ਹਾਂ ਨੂੰ 148 ਡਾਲਰ ਦਾ ਹਰਜਾਨਾ ਭਰਨਾ ਪੈਣਾ ਸੀ।

adv-img
adv-img