Thu, Apr 25, 2024
Whatsapp

ਅਮਰੀਕਾ ਦੀ Northrop Grumman ਕੰਪਨੀ ਨੇ ਪੁਲਾੜ ਵਾਹਨ ਦਾ ਨਾਂ ਰੱਖਿਆ 'ਕਲਪਨਾ ਚਾਵਲਾ'

Written by  Kaveri Joshi -- September 10th 2020 04:42 PM -- Updated: September 10th 2020 05:21 PM
ਅਮਰੀਕਾ ਦੀ Northrop Grumman ਕੰਪਨੀ ਨੇ ਪੁਲਾੜ ਵਾਹਨ ਦਾ ਨਾਂ ਰੱਖਿਆ 'ਕਲਪਨਾ ਚਾਵਲਾ'

ਅਮਰੀਕਾ ਦੀ Northrop Grumman ਕੰਪਨੀ ਨੇ ਪੁਲਾੜ ਵਾਹਨ ਦਾ ਨਾਂ ਰੱਖਿਆ 'ਕਲਪਨਾ ਚਾਵਲਾ'

ਅਮਰੀਕਾ- ਅਮਰੀਕਾ ਦੀ ਏਅਰੋਸਪੇਸ ਕੰਪਨੀ ਨੇ ਪੁਲਾੜ ਵਾਹਨ ਦਾ ਨਾਂ ਰੱਖਿਆ 'ਕਲਪਨਾ ਚਾਵਲਾ': ਕਹਿੰਦੇ ਮਿਹਨਤਕਸ਼ ਇਨਸਾਨ ਭਾਵੇਂ ਜੱਗੋਂ ਤੁਰ ਜਾਵੇ, ਪਰ ਉਸਦੀ ਮਿਹਨਤ ਅਤੇ ਕਾਬਲੀਅਤ ਦੇ ਚਰਚੇ ਜਹਾਨ 'ਚ ਚੱਲਦੇ ਰਹਿੰਦੇ ਹਨ। 'ਕਲਪਨਾ ਚਾਵਲਾ' ਇੱਕ ਅਜਿਹੀ ਹਸਤੀ , ਜਿਸਨੂੰ ਲੋਕ ਤਾਅ ਉਮਰ ਯਾਦ ਰੱਖਣਗੇ। ਸਪੇਸ ਯਾਤਰਾ 'ਚ ਭਾਰਤ ਦਾ ਨਾਮ ਚਮਕਾਉਣ ਵਾਲੀ ਕਰਨਾਲ ਦੀ ਧੀ 'ਕਲਪਨਾ ਚਾਵਲਾ ' ਨੂੰ ਇੱਕ ਹੋਰ ਸਨਮਾਨ ਹਾਸਿਲ ਹੋਇਆ ਹੈ , ਜੀ ਹਾਂ ਦੇਸ਼ ਦੀ ਪੁੱਤਰੀ ਨੂੰ ਅਮਰੀਕਾ ਦੀ ਏਅਰੋਸਪੇਸ ਕੰਪਨੀ ਨਾਰਥਰੋਪ ਗਰੁਮੈਨ ਨੇ ਆਪਣੇ ਅਗਲੇ ਸਪੇਸ ਸਟੇਸ਼ਨ ਰੀਸਪਲਾਈ-ਸ਼ਿਪ ਦਾ ਨਾਮ 'ਕਲਪਨਾ ਚਾਵਲਾ' ਰੱਖ ਕੇ ਨਿਵਾਜਿਆ ਹੈ। ਦੱਸਣਯੋਗ ਹੈ ਕਿ ਇਸ ਸਪੇਸਕਰਾਫ਼ਟ ਨੂੰ 29 ਸਤੰਬਰ ਨੂੰ ਵਰਜੀਨੀਆ ਸਪੇਸ ਦੇ ਮਿਡ-ਅਟਲਾਂਟਿਕ ਰੀਜ਼ਨਲ ਸਪੇਸਪੋਰਟ (MARS)ਵਾਲਪ ਆਈਲੈਂਡ ਤੋਂ ਲਾਂਚ ਕੀਤਾ ਜਾਵੇਗਾ । ਦੱਸ ਦੇਈਏ ਕਿ ਉਪਰੋਕਤ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 'Northrop Grumman ਨੂੰ ਮਾਣ ਹੈ ਕਿ NG-14 Cygnus ਸਪੇਸਕਰਾਫ਼ਟ ਦਾ ਪੂਰਾ ਨਾਮ ਐਸਟ੍ਰੋਨਾਟ ਕਲਪਨਾ ਚਾਵਲਾ ਦੇ ਨਾਮ 'ਤੇ ਰੱਖਿਆ ਗਿਆ ਹੈ ।ਇਹ ਕੰਪਨੀ ਦੀ ਪ੍ਰੰਪਰਾ ਰਹੀ ਹੈ ਕਿ ਹਰ Cygnus ਦਾ ਨਾਮ ਅਜਿਹੀ ਸ਼ਖ਼ਸੀਅਤ ਦੇ ਨਾਮ 'ਤੇ ਰੱਖਿਆ ਜਾਂਦਾ ਹੈ , ਜਿਹਨਾਂ ਨੇ ਇਨਸਾਨਾਂ ਦੇ ਸਪੇਸ ਸਫ਼ਰ 'ਚ ਅਹਿਮ ਭੂਮਿਕਾ ਨਿਭਾਈ ਹੋਵੇ। ਕਲਪਨਾ ਚਾਵਲਾ ਸਪੇਸ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਦੇ ਤੌਰ 'ਤੇ ਇਤਿਹਾਸ 'ਚ ਨਾਮ ਅੰਕਿਤ ਕਰਵਾਉਣ ਲਈ ਇਹ ਸਨਮਾਨ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਇਹ ਸਪੇਸਕ੍ਰਾਫਟ ਸਪੇਸ ਸਟੇਸ਼ਨ ਤੱਕ 3,629 ਕਿੱਲੋ ਕਾਰਗੋ ਲੈ ਕੇ ਜਾਵੇਗਾ ।ਉੱਥੇ ਕਾਰਗੋ ਡੀਲਿਵਰ ਕਰਨ ਦੇ ਬਾਅਦ ਇਹ ਸਪੇਸਕਰਾਫਟ ਫ਼ਾਇਰ ਐਕਸਪੈਰੀਮੈਂਟ -ਵੀ ( (Sapphire V) ਕਰੇਗਾ ।ਇਸਨੂੰ ਮਾਈਕਰੋਗ੍ਰੈਵੀਟੀ 'ਚ ਵੱਡੇ ਸਤਰ 'ਤੇ ਅੱਗ ਲੱਗਣ ਦੇ ਸੁਭਾਅ ( behaviour) ਨੂੰ ਸਟੱਡੀ ਕੀਤਾ ਜਾਵੇਗਾ । ਇਸਦੇ ਉਪਰੰਤ ਧਰਤੀ 'ਤੇ ਵਾਪਸ ਆ ਕੇ ਪੈਸਿਫ਼ਿਕ ਮਹਾਂਸਾਗਰ 'ਤੇ ਲੈਂਡ ਕੀਤਾ ਜਾਵੇਗਾ । ਗ਼ੌਰਤਲਬ ਹੈ ਕਿ ਹਰਿਆਣਾ ਦੇ ਕਰਨਾਲ ਵਿਖੇ ਪੈਦਾ ਹੋਈ ਕਲਪਨਾ ਚਾਵਲਾ 16 ਜਨਵਰੀ , 2003 ਨੂੰ ਸਪੇਸ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ।ਹਾਲਾਂਕਿ ਲਾਂਚ ਦੇ 82 ਸੈਕਿੰਡ ਬਾਅਦ ਹੀ ਸ਼ਟਲ ਤੋਂ ਫੋਮ ਦਾ ਇੱਕ ਟੁਕੜਾ ਅਲੱਗ ਹੋ ਗਿਆ ਸੀ , ਜੋ 15 ਦਿਨ ਬਾਅਦ ਵਾਪਸੀ ਵੇਲੇ ਨਾਸਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਦੁਰਘਟਨਾ ਦਾ ਕਾਰਨ ਬਣਿਆ ਸੀ , ਜਿਸ 'ਚ ਬੇਹੱਦ ਕਾਬਿਲ ਕਲਪਨਾ ਚਾਵਲਾ ਸਮੇਤ ਦੁਨੀਆਂ ਨੇ 7 ਐਸਟ੍ਰੋਨੋਟਸ ( Astronouts ) ਨੂੰ ਗੁਆ ਦਿੱਤਾ ਸੀ ।ਉਹ ਦਿਨ ਲੋਕ ਅੱਜ ਵੀ ਆਪਣੇ ਮਨੋਂ ਨਹੀਂ ਵਿਸਾਰ ਸਕੇ , ਪਰ ਕਲਪਨਾ ਦੀ ਕਾਬਲੀਅਤ ਅਜੇ ਤਾਈਂ ਲੋਕਾਂ ਦੇ ਦਿਲਾਂ 'ਚ ਵੱਸੀ ਹੋਈ ਹੈ ।

Top News view more...

Latest News view more...