ਹੋਰ ਖਬਰਾਂ

ਸੋਸ਼ਲ ਮੀਡੀਆ 'ਤੇ ਹੁਣ ਨਵਾਂ ਫੈਸ਼ਨ ਹੋਣ ਲੱਗਿਆ ਵਾਇਰਲ, ਦੇਖੋ ਤੁਸੀਂ ਵੀ

By Jashan A -- July 06, 2019 5:07 pm -- Updated:Feb 15, 2021

ਸੋਸ਼ਲ ਮੀਡੀਆ 'ਤੇ ਹੁਣ ਨਵਾਂ ਫੈਸ਼ਨ ਹੋਣ ਲੱਗਿਆ ਵਾਇਰਲ, ਦੇਖੋ ਤੁਸੀਂ ਵੀ,ਫ਼ੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਲੋਕ ਫ਼ੈਸ਼ਨ ਦੇ ਮਾਮਲੇ ਵਿੱਚ ਕਿਤੇ ਵੀ ਅਤੇ ਕਦੇ ਵੀ ਪਿੱਛੇ ਨਹੀਂ ਰਹਿੰਦੇ। ਹਰ ਦਿਨ ਲੋਕ ਨਵੇਂ ਫੈਸ਼ਨ ਅਜ਼ਮਾ ਰਹੇ ਹਨ। ਅਗਰ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਇਥੇ ਕਦੋਂ ਕੀ ਟ੍ਰੇਂਡ ਚੱਲ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਇੰਸਟਾਗ੍ਰਾਮ ਉੱਤੇ ਫਿੰਗਰ ਚੈਲੇਂਜ ਚੱਲਿਆ ਸੀ, ਉਸ ਦੇ ਬਾਅਦ ਨੇਲ ਆਰਟ, ਨੇਲ ਪਿੰਪਲ ਆਰਟ,ਅਤੇ ਉਸ ਤੋਂ ਬਾਅਦ Make up ਜਾਂ Jewelry ਹੋਰ ਵੀ ਕਈ।

ਅਜਿਹੇ ਵਿੱਚ ਇੱਕ ਅਜੀਬ ਜਿਹਾ ਟ੍ਰੇਂਡ ਇੰਸਟਾਗ੍ਰਾਮ ਉੱਤੇ ਦੇਖਿਆ ਜਾ ਰਿਹਾ ਹੈ। ਦਰਅਸਲ, ਇੰਸਟਾਗ੍ਰਾਮ ਉੱਤੇ Nose Hair Extension ਟ੍ਰੇਂਡ ਕਰ ਰਿਹਾ ਹੈ। ਜਿਸ ਵਿੱਚ ਲੋਕ ਨੱਕ ਦੇ ਵਾਲ ਵਧਾ ਕੇ ਉਸਦੀਆਂ ਤਸਵੀਰਾਂ ਨੂੰ ਪੋਸਟ ਕਰ ਰਹੇ ਹਨ।

ਹੋਰ ਪੜ੍ਹੋ:ਪੰਜਾਬੀ ਕਮੇਡੀ ਐਕਟਰ ਰਾਣਾ ਰਣਬੀਰ ਦੇ ਪਿਤਾ ਦਾ ਹੋਇਆ ਦਿਹਾਂਤ,ਕੱਲ ਹੋਵੇਗਾ ਅੰਤਿਮ ਸੰਸਕਾਰ

ਇਹ ਟ੍ਰੇਂਡ ਸ਼ੁਰੂ ਕਰਨ ਵਾਲੀ ਮਹਿਲਾਂ ਦਾ ਨਾਮ ਹੈ Gret_Chen_Chen ਜਿਨ੍ਹਾਂ ਨੇ ਅਜਿਹੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ। ਚੇਨ ਨੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨੱਕ ਤੋਂ ਬਾਹਰ ਆਉਂਦੇ ਹੋਏ ਨਕਲੀ ਆਈ - ਲੈਸ਼ ਲਗਾ ਰੱਖੇ ਸਨ। ਉਨ੍ਹਾਂ ਨੇ ਇਸਨੂੰ Nose hair extensions ਨਾਮ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਚੇਨ ਨੇ ਇਹ ਸਭ ਮਜ਼ਾਕ ਵਿੱਚ ਕੀਤਾ ਸੀ। ਪਰ ਉਨ੍ਹਾਂ ਦੀ ਪੋਸਟ ਨੇ ਇੰਟਰਨੈੱਟ ਉੱਤੇ ਕਈ ਲੋਕਾਂ ਦਾ ਧਿਆਨ ਖਿੱਚਿਆ। ਕਈ ਲੋਕਾਂ ਨੇ ਵੀ ਆਪਣੀਆਂ ਅਜਿਹੀਆਂ ਹੀ ਫੋਟੋਆਂ ਸ਼ੇਅਰ ਕੀਤੀਆਂ।

-PTC News

  • Share