Advertisment

ਦਿੱਲੀ ਬਾਰਡਰਾਂ 'ਤੇ ਕੀਤੀ ਜਾ ਰਹੀ ਕਿਲੇਬੰਦੀ ਨਾਲ ਨਹੀਂ ਕੋਈ ਲੈਣ ਦੇਣ, ਇਹ ਦਿੱਲੀ ਪ੍ਰਸ਼ਾਸਨ ਦਾ ਨਿਜੀ ਮਸਲਾ ਹੈ : ਤੋਮਰ

author-image
Jagroop Kaur
New Update
ਦਿੱਲੀ ਬਾਰਡਰਾਂ 'ਤੇ ਕੀਤੀ ਜਾ ਰਹੀ ਕਿਲੇਬੰਦੀ ਨਾਲ ਨਹੀਂ ਕੋਈ ਲੈਣ ਦੇਣ, ਇਹ ਦਿੱਲੀ ਪ੍ਰਸ਼ਾਸਨ ਦਾ ਨਿਜੀ ਮਸਲਾ ਹੈ : ਤੋਮਰ
Advertisment
ਦਿੱਲੀ ਦੀਆਂ ਸਰਹੱਦਾਂ 'ਤੇ ਇਹਨੀ ਦਿਨੀਂ ਕਿਸਾਨੀ ਅੰਦੋਲਨ 'ਚ ਅੜਿੱਕਾ ਪਾਉਣ ਲਈ ਅਤੇ ਇਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਜਾਣ ਵਾਲੇ ਰਾਹ ਨੂੰ ਰੋਕਦੇ ਹੋਏ ਲੋਹੇ ਦੀਆਂ ਕਿੱਲਾਂ ਅਤੇ ਸੀਮੇਂਟ ਦੇ ਬੈਰੀਕੇਟ ਲਾਏ ਜਾ ਰਹੇ ਹਨ , ਜਿਸ 'ਤੇ ਕੇਂਦਰ ਸਰਕਾਰ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ , ਉਥੇ ਹੀ ਇਸ ਮੁੱਦੇ 'ਤੇ ਬੋਲਦਿਆਂ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਗੈਰ-ਰਸਮੀ ਗੱਲਬਾਤ ਨਹੀਂ ਕਰ ਰਹੀ ਹੈ।Bail granted to Mandeep Punia
Advertisment
ਪੜ੍ਹੋ ਹੋਰ ਖ਼ਬਰਾਂ :ਕਿਸਾਨਾਂ ਖ਼ਿਲਾਫ਼ ਦਿੱਲੀ ‘ਚ ਕੀਤੀ ਕਿਲੇਬੰਦੀ ‘ਤੇ ਬੋਲੇ ਰਾਹੁਲ ਗਾਂਧੀ ਤੋਮਰ ਨੇ ਇਹ ਵੀ ਕਿਹਾ ਕਿ ਪ੍ਰਦਰਸ਼ਨ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਬੈਰੀਕੇਡਜ਼ ਮਜ਼ਬੂਤ ਕੀਤੇ ਜਾਣ ਅਤੇ ਇੰਟਰਨੈੱਟ ’ਤੇ ਰੋਕ ਲਾਉਣ ਬਾਰੇੇ ਸਥਾਨਕ ਪ੍ਰਸ਼ਾਸਨ ਨਾਲ ਸਬੰਧਤ ਕਾਨੂੰਨ ਵਿਵਸਥਾ ਦਾ ਮੁੱਦਾ ਦੱਸਿਆ। ਪ੍ਰਦਰਸ਼ਨ ’ਚ ਸ਼ਾਮਲ 41 ਕਿਸਾਨ ਜਥੇਬੰਦੀਆਂ ਅਤੇ ਕੇਂਦਰ ਵਿਚਾਲੇ 11ਵੇਂ ਦੌਰ ਦੀ ਗੱਲਬਾਤ 22 ਜਨਵਰੀ ਨੂੰ ਬੇਸਿੱਟਾ ਰਹੀ ਸੀ। ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਨੂੰ ਡੇਢ ਮਹੀਨੇ ਲਈ ਰੱਦ ਕਰਨ ਦੀ ਤਜਵੀਜ਼ ’ਤੇ ਮੁੜ ਤੋਂ ਵਿਚਾਰ ਕਰਨ ਨੂੰ ਕਿਹਾ ਹੈ।Following violence during tractor parade on Republic Day, police constructed fencing at Delhi borders and now, media entry denied at Tikri border.ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ ਸਰਕਾਰ ਅਗਲੇ ਦੌਰ ਦੀ ਗੱਲਬਾਤ ਕਦੋਂ ਕਰੇਗੀ ਅਤੇ ਕੀ ਉਹ ਜਥੇਬੰਦੀਆਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੀ ਹੈ। ਇਹ ਪੁੱਛੇ ਜਾਣ ’ਤੇ ਤੋਮਰ ਨੇ ਨਾ ’ਚ ਜਵਾਬ ਦਿੱਤਾ। ਉੱਥੇ ਹੀ ਉਨ੍ਹਾਂ ਦੋਹਰਾਇਆ ਕਿ ਤਜਵੀਜ਼ ਅਜੇ ਵੀ ਕਾਇਮ ਹੈ ਅਤੇ ਗੱਲਬਾਤ ਦੇ ਰਾਹ ਖੁੱਲ੍ਹੇ ਹਨ।
Advertisment
Amid concerns over persons from Punjab missing since violence during tractor parade on Republic Day, Punjab CM Captain Amarinder Singh announced Helpline number. ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ
ਤੋਮਰ ਨੇ ਕਿਹਾ ਕਿ ਰਸਮੀ ਗੱਲਬਾਤ ਹੋਵੇਗੀ, ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ। ਪ੍ਰਦਰਸ਼ਨਕਾਰੀ ਜਥੇਬੰਦੀਆਂ ਨੇ ਕਿਹਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਵਲੋਂ ਪਰੇਸ਼ਾਨੀਆਂ ਅਤੇ ਹਿਰਾਸਤ ’ਚ ਲਏ ਗਏ ਕਿਸਾਨਾਂ ਨੂੰ ਰਿਹਾਅ ਕੀਤੇ ਜਾਣ ਤੱਕ ਸਰਕਾਰ ਨਾਲ ਰਸਮੀ ਗੱਲਬਾਤ ਨਹੀਂ ਹੋਵੇਗੀ। ਇਸ ਬਾਰੇ ਪੁੱਛੇ ਜਾਣ ’ਤੇ ਤੋਮਰ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਸ ਕਮਿਸ਼ਨਰ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਮੇਰਾ ਕੰਮ ਨਹੀਂ ਹੈ।Kisan Andolan Update 1 ਦੱਸਣਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਰੋਕਣ ਲਈ ਪੁਲਸ ਦੀ ਨਿਗਰਾਨੀ ਵਿਚ ਮਜ਼ਦੂਰਾਂ ਨੇ ਦਿੱਲੀ ਵਿਚ ਸਿੰਘੂ ਬਾਰਡਰ ’ਤੇ ਮੁੱਖ ਦੁਆਰ ਦੇ ਕੰਢੇ ਸੀਮੈਂਟ ਦੇ ਬੈਰੀਕੇਡਜ਼ ਦੀਆਂ ਦੋ ਕਤਾਰਾਂ ਵਿਚਾਲੇ ਲੋਹੇ ਦੀ ਕਿੱਲਾਂ ਲਾ ਦਿੱਤੀਆਂ ਹਨ। ਦਿੱਲੀ-ਹਰਿਆਣਾ ਹਾਈਵੇਅ ਦੇ ਇਕ ਹੋਰ ਹਿੱਸੇ ’ਤੇ ਵੀ ਸੀਮੈਂਟ ਦੀ ਅਸਥਾਈ ਕੰਧ ਬਣਾਉਣ ਨਾਲ ਉਹ ਹਿੱਸਾ ਵੀ ਬੰਦ ਹੋ ਗਿਆ ਹੈ। ਦਿੱਲੀ-ਗਾਜ਼ੀਪੁਰ ਸਰਹੱਦ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਕਿਸਾਨ ਦੋ ਮਹੀਨੇ ਤੋਂ ਵਧੇਰੇ ਸਮੇਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।-
narendra-singh-tomar farmer-protest delhi-border agri-minister-narendra-tomar farmers-allege-harassment-by-police
Advertisment

Stay updated with the latest news headlines.

Follow us:
Advertisment