ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਨਿਕਲੇ ਕੋਰੋਨਾ ਪਾਜ਼ੀਟਿਵ, ਹਸਪਤਾਲ ‘ਚ ਦਾਖ਼ਲ

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਨਿਕਲੇ ਕੋਰੋਨਾ ਪਾਜ਼ੀਟਿਵ , ਹਸਪਤਾਲ 'ਚ ਦਾਖ਼ਲ 

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਨਿਕਲੇ ਕੋਰੋਨਾ ਪਾਜ਼ੀਟਿਵ, ਹਸਪਤਾਲ ‘ਚ ਦਾਖ਼ਲ:ਨਵੀਂ ਦਿੱਲੀ : ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਖ਼ੁਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ।  ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਦੇਰ ਰਾਤ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਨਿਕਲੇ ਕੋਰੋਨਾ ਪਾਜ਼ੀਟਿਵ , ਹਸਪਤਾਲ ‘ਚ ਦਾਖ਼ਲ

ਉਨ੍ਹਾਂ ਦੇ ਬੇਟੇ ਸਤਲਜ ਨੇ ਦੱਸਿਆ ਕਿ ਰਾਹਤ ਇੰਦੌਰੀ (70) ਨੂੰ ਇੰਦੌਰ ਦੇ ਆਰਬਿੰਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜੋ ਕਿ ਕੋਵਿਡ ਸਪੈਸ਼ਲ ਹਸਪਤਾਲ ਹੈ। ਨਾਲ ਹੀ ਸਤਲਜ ਨੇ ਲਿਖਿਆ ਕਿ ਖ਼ਤਰੇ ਦੀ ਕੋਈ ਗੱਲ ਨਹੀਂ ਹੈ, ਰਾਹਤ ਇੰਦੌਰੀ ਠੀਕ ਹਨ।

ਇਸ ਦੇ ਨਾਲ ਹੀ ਇੰਦੌਰੀ ਨੇ ਖ਼ੁਦ ਟਵੀਟ ਕੀਤਾ ਕਿ ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ‘ਤੇ ਕੱਲ੍ਹ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਆਰਬਿੰਦੋ ਹਸਪਤਾਲ ‘ਚ ਐਡਮਿਟ ਹਾਂ। ਦੁਆ ਕਰੋ ਕਿ ਜਲਦ ਤੋਂ ਜਲਦ ਇਸ ਬਿਮਾਰੀ ਨੂੰ ਹਰਾ ਦਵਾਂ। ਇਕ ਹੋਰ ਬੇਨਤੀ ਹੈ ਕਿ ਮੈਨੂੰ ਜਾਂ ਮੇਰੇ ਘਰ ਦੇ ਮੈਂਬਰਾਂ ਨੂੰ ਫੋਨ ਨਾ ਕਰਨ, ਮੈਰੀ ਖੈਰੀਅਤ ਟਵਿੱਟਰ ਤੇ ਫੇਸਬੁੱਕ ‘ਤੇ ਤੁਹਾਨੂੰ ਮਿਲਦੀ ਰਹੇਗੀ।’

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਨਿਕਲੇ ਕੋਰੋਨਾ ਪਾਜ਼ੀਟਿਵ , ਹਸਪਤਾਲ ‘ਚ ਦਾਖ਼ਲ

ਦੱਸ ਦੇਈਏ ਕਿ 70 ਸਾਲ ਦੀ ਉਮਰ ਹੋਣ ਦੀ ਵਜ੍ਹਾਂ ਕਰਕੇ ਡਾਕਟਰਾਂ ਨੇ ਰਾਹਤ ਇੰਦੌਰੀ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸਲਾਹ ਦਿੱਤੀ ਸੀ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਦੀ ਰਿਪੋਰਟ ਵੀ ਕੋਰੋਨਾ ਪੋਜ਼ੀਟਿਵ ਆਈ ਸੀ ਹਾਲਾਂਕਿ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
-PTCNews