Thu, Apr 18, 2024
Whatsapp

ਪੀ.ਟੀ.ਨਿਊਜ਼ ਦੀ ਖ਼ਬਰ ਦਾ ਅਸਰ,ਚੱਢਾ ਸ਼ੂਗਰ ਮਿੱਲ ਨੂੰ ਜਾਰੀ ਹੋਇਆ ਨੋਟਿਸ

Written by  Shanker Badra -- May 23rd 2018 07:36 PM
ਪੀ.ਟੀ.ਨਿਊਜ਼ ਦੀ ਖ਼ਬਰ ਦਾ ਅਸਰ,ਚੱਢਾ ਸ਼ੂਗਰ ਮਿੱਲ ਨੂੰ ਜਾਰੀ ਹੋਇਆ ਨੋਟਿਸ

ਪੀ.ਟੀ.ਨਿਊਜ਼ ਦੀ ਖ਼ਬਰ ਦਾ ਅਸਰ,ਚੱਢਾ ਸ਼ੂਗਰ ਮਿੱਲ ਨੂੰ ਜਾਰੀ ਹੋਇਆ ਨੋਟਿਸ

ਪੀ.ਟੀ.ਨਿਊਜ਼ ਦੀ ਖ਼ਬਰ ਦਾ ਅਸਰ,ਚੱਢਾ ਸ਼ੂਗਰ ਮਿੱਲ ਨੂੰ ਜਾਰੀ ਹੋਇਆ ਨੋਟਿਸ:ਬਿਆਸ ਦਰਿਆ ਵਿੱਚ ਜ਼ਹਿਰੀਲਾ ਸੀਰਾ ਘੁਲਣ ਦੇ ਮਾਮਲੇ ਵਿੱਚ ਚੱਢਾ ਸ਼ੂਗਰ ਮਿੱਲ ਦੇ ਮਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।ਇਹ ਨੋਟਿਸ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਚੱਢਾ ਸ਼ੂਗਰ ਮਿੱਲ ਨੂੰ ਜਾਰੀ ਕੀਤਾ ਗਿਆ ਹੈ।ਕਈ ਹੋਰ ਵਿਭਾਗ ਵੀ ਨੋਟਿਸ ਦੇ ਸਕਦੇ ਹਨ।ਬੀਤੇ ਕੱਲ ਪੀ.ਟੀ.ਨਿਊਜ਼ ਦੀ ਟੀਮ ਵੱਲੋਂ ਨਸ਼ਰ ਕੀਤਾ ਗਿਆ ਸੀ ਕਿ ਚੱਢਾ ਸ਼ੂਗਰ ਮਿੱਲ ਵਿੱਚ ਕੰਮ ਲਗਾਤਾਰ ਜਾਰੀ ਸੀ।ਜਿਸ ਦੀ ਖ਼ਬਰ ਤੋਂ ਬਾਅਦ ਇਹ ਨੋਟਿਸ ਜਾਰੀ ਹੋਇਆ ਹੈ। ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਮਿੱਲ ਵਿੱਚ ਵੱਡੀਆਂ ਗੜਬੜਾਂ ਹੋਈਆਂ ਹਨ।ਕੱਲ੍ਹ ਮਿੱਲ ਦੇ ਅਧਿਕਾਰੀ ਪ੍ਰਦੂਸ਼ਣ ਕੰਟਰੋਲ ਬੋਰਡ ਅੱਗੇ ਪੇਸ਼ ਹੋਣਗੇ।ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਮੁਤਾਬਕ ਮਿੱਲ ਦੇ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਹੋ ਸਕਦਾ ਹੈ।ਉਧਰ,ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲਕਾਂ ਨੂੰ ਬਚਾ ਕੇ ਸਿਰਫ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਖਾਨਾਪੂਰਤੀ ਹੋਵੇਗੀ। ਬਿਆਸ ਦਰਿਆ ਵਿੱਚ ਸੀਰਾ ਰਲਣ ਕਾਰਨ ਲੱਖਾਂ ਮੱਛੀਆਂ ਦੀ ਮੌਤ ਤੋਂ ਬਾਅਦ ਇਸ ਰਿਸਾਅ ਲਈ ਜ਼ਿੰਮੇਵਾਰ ਚੱਢਾ ਸ਼ੂਗਰ ਮਿੱਲ ਬਾਰੇ ਜਾਂਚ ਰਿਪੋਰਟ ਸਰਕਾਰ ਦੇ ਉੱਚ ਅਧਿਕਾਰੀਆਂ ਕੋਲ ਪੁੱਜ ਗਈ ਹੈ।ਹੁਣ ਪੰਜਾਬ ਸਰਕਾਰ ਮਿੱਲ ‘ਤੇ ਜਲਦ ਹੀ ਅਪਰਾਧਿਕ ਕਾਰਵਾਈ ਕਰਵਾ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, “ਘਟਨਾ ਹਾਦਸਾ ਹੈ ਪਰ ਮਿਲ ਕੋਲ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਰੋਕਣ ਦੇ ਪ੍ਰਬੰਧ ਮੁਕੰਮਲ ਨਹੀਂ ਸਨ।ਉੱਚ ਅਫਸਰਾਂ ਮੁਤਾਬਕ ਮੁੱਖ ਮੰਤਰੀ ਤੋਂ ਮਿੱਲ ਖ਼ਿਲਾਫ਼ ਕਾਰਵਾਈ ਦੀ ਹਰੀ ਝੰਡੀ ਮਿਲ ਚੁੱਕੀ ਹੈ।ਉੱਚ ਅਫਸਰਾਂ ਨੇ ਹੀ ਖੁਲਾਸਾ ਕੀਤਾ ਹੈ ਕਿ ਵਾਤਾਵਰਨ ਮੰਤਰੀ ਓਪੀ ਸੋਨੀ ਮਿੱਲ ਮਾਲਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।ਸੂਤਰਾਂ ਮੁਤਾਬਕ ਪੰਜਾਬ ਦੀ ਸਿਆਸਤ ਵਿੱਚ ਵੱਡਾ ਮੁੱਦਾ ਬਣਨ ਕਾਰਨ ਇਸ ਮਸਲੇ ‘ਤੇ ਸਰਕਾਰ ਲਈ ਕੁਝ ਨਾ ਕਰਨਾ ਗਲੇ ਦੀ ਹੱਡੀ ਬਣ ਚੁੱਕਾ ਹੈ। -PTCNews


Top News view more...

Latest News view more...