Advertisment

ਕੋਰੋਨਾ ਦੀ ਦਹਿਸ਼ਤ, ਹੁਣ ਰੂਪਨਗਰ 'ਚ ਮਿਲਿਆ ਸ਼ੱਕੀ ਮਰੀਜ਼

author-image
Jashan A
Updated On
New Update
ਕੋਰੋਨਾ ਦੀ ਦਹਿਸ਼ਤ, ਹੁਣ ਰੂਪਨਗਰ 'ਚ ਮਿਲਿਆ ਸ਼ੱਕੀ ਮਰੀਜ਼
Advertisment
ਰੋਪੜ: ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦੀ ਪੰਜਾਬ 'ਚੋਂ ਕੋਰੋਨਾ ਦੇ ਸ਼ੱਕੀ ਮਰੀਜ਼ ਸਾਹਮਣੇ ਰਹੇ ਹਨ। ਤਾਜ਼ਾ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। publive-imageਸਿਹਤ ਵਿਭਾਗ ਰੂਪਨਗਰ ਅਨੁਸਾਰ ਦਾਖਲ ਕੀਤਾ ਗਿਆ ਵਿਆਕਤੀ 28 ਫਰਵਰੀ ਨੂੰ ਆਪਣੀ ਪਤਨੀ ਦੇ ਨਾਲ ਦੁਬਈ ਤੋਂ ਟਰੈਵਲ ਕਰਕੇ ਭਾਰਤ ਦਾਖਲ ਹੋਇਆ ਸੀ ਅਤੇ 4-5 ਦਿਨ ਪਹਿਲਾਂ ਉਸ 'ਚ ਕਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਨੂੰ ਰੂਪਨਗਰ ਦੇ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ।
Advertisment
publive-imageਹੋਰ ਪੜ੍ਹੋ: ਜੰਮੂ ਕਸ਼ਮੀਰ ਦੇ ਨਗਰੋਟਾ ਹਾਈਵੇ 'ਤੇ ਪੁਲਿਸ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 3 ਅੱਤਵਾਦੀ ਢੇਰ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਵਿਸ਼ਵ ਭਰ 'ਚ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਦੇ ਨਾਲ ਦੇਸ਼ ਭਰ 'ਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਇਸ ਵਾਇਰਸ ਨਾਲ 1 ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। publive-imageਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲ ਕਾਲਜ, ਸ਼ਾਪਿੰਗ ਮਾਲ, ਜਿੰਮ, ਸਬਜੀ ਮੰਡੀਆਂ, ਅਦਾਲਤਾਂ ਆਦਿ 31 ਮਾਰਚ ਤੱਕ ਬੰਦ ਰੱਖਣ ਲਈ ਅਡਵਾਇਜ਼ਰੀ ਵੀ ਜਾਰੀ ਕਰ ਰੱਖੀ ਹੈ। -PTC News-
Advertisment

Stay updated with the latest news headlines.

Follow us:
Advertisment