ਦੇਸ਼

ਹੁਣ ਅਮਿਤ ਖਰੇ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ

By Riya Bawa -- October 12, 2021 5:09 pm -- Updated:October 12, 2021 5:32 pm

ਨਵੀਂ ਦਿੱਲੀ - ਸਾਬਕਾ ਮਨੁੱਖੀ ਸਰੋਤ ਅਤੇ ਸੂਚਨਾ ਪ੍ਰਸਾਰਣ ਸਕੱਤਰ ਤੇ 1985 ਬੈਚ ਦੇ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਅਮਿਤ ਖਰੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਖਰੇ ਨੂੰ ਪੀ.ਐਮ. ਮੋਦੀ ਦੇ ਸਲਾਹਕਾਰ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਦੋ ਸਾਲ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ।

 

ਖਰੇ ਬਿਹਾਰ-ਝਾਰਖੰਡ ਕੇਡਰ ਦੇ 1985 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਦਸੰਬਰ 2019 ਵਿੱਚ ਸਿੱਖਿਆ ਮੰਤਰਾਲੇ (ਉੱਚ ਸਿੱਖਿਆ ਵਿਭਾਗ) ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਦੀ ਨਿਯੁਕਤੀ ਦੇ ਥੋੜੇ ਸਮੇਂ ਦੇ ਅੰਦਰ, ਕੈਬਨਿਟ ਨੇ 29 ਜੁਲਾਈ 2020 ਨੂੰ ਰਾਸ਼ਟਰੀ ਸਿੱਖਿਆ ਨੀਤੀ 2020 (NEP 2020) ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਰਿਟਾਇਰ ਹੋਏ ਸਨ।

-PTC News

  • Share