ਹੁਣ ਦੇਸ਼ ਦੇ 400 ਵੱਡੇ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਭਾਂਡਿਆਂ ’ਚ ਮਿਲੇਗੀ Tea

By Shanker Badra - September 13, 2019 9:09 am

ਹੁਣ ਦੇਸ਼ ਦੇ 400 ਵੱਡੇ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਭਾਂਡਿਆਂ ’ਚ ਮਿਲੇਗੀ Tea:ਨਵੀਂ ਦਿੱਲੀ : ਦੇਸ਼ ਭਰ ਦੇ 400 ਵੱਡੇ ਰੇਲਵੇ ਸਟੇਸ਼ਨਾਂ 'ਤੇ ਮੁਸਾਫ਼ਰਾਂ ਨੂੰ ਰੇਲ ਯਾਤਰੀਆਂ ਨੂੰ ਚਾਹ ਮਿੱਟੀ ਦੇ ਬਣੇ ਭਾਂਡਿਆਂ ਜਾਂ ਫਿਰ ਦੂਜੇ ਭਾਂਡਿਆਂ ਚ ਮਿਲਣਗੀਆਂ। ਇਸ ਤੋਂ ਇਲਾਵਾਂ ਉਨ੍ਹਾਂ ਨੂੰ ਨਾਸ਼ਤਾ ਤੇ ਖਾਣਾ ਵੀ ਮਿੱਟੀ ਦੇ ਬਰਤਨਾਂ 'ਚ ਮਿਲੇਗਾ। ਅਜਿਹਾ ਭਾਰਤ ਨੂੰ ਇਕ ਵਾਰ ਇਸਤੇਮਾਲ ਹੋਣ ਵਾਲੀ ਪਲਾਸਟਿਕ ਤੋਂ ਮੁਕਤ ਬਣਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਛਾ ਮੁਤਾਬਕ ਕੀਤਾ ਜਾ ਰਿਹਾ ਹੈ।

Now India 400 major railway stations Tea will be found in clay pots ਹੁਣ ਦੇਸ਼ ਦੇ 400 ਵੱਡੇ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਭਾਂਡਿਆਂ ’ਚ ਮਿਲੇਗੀ Tea

ਇਸ ਸਬੰਧੀ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੇ ਵੀਰਵਾਰ ਨੂੰ ਕਿਹਾ ਕਿ ਰੇਲਵੇ ਮੰਤਰਾਲੇ ਨੇ 400 ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਮਿੱਟੀ ਦੇ ਭਾਂਡਿਆਂ ਚ ਭੋਜਨ ਅਤੇ ਪੀਣ ਦੀਆਂ ਚੀਜ਼ਾਂ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ 15 ਦਿਨ 'ਚ ਸ਼ੁਰੂ ਹੋ ਜਾਣ ਚਾਹੀਦੀ ਹੈ।

Now India 400 major railway stations Tea will be found in clay pots ਹੁਣ ਦੇਸ਼ ਦੇ 400 ਵੱਡੇ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਭਾਂਡਿਆਂ ’ਚ ਮਿਲੇਗੀ Tea

ਰੇਲਵੇ ਇਸ ਸਾਲ ਜਨਵਰੀ ਤੋਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਅਤੇ ਰਾਏਬਰੇਲੀ ਰੇਲਵੇ ਸਟੇਸ਼ਨਾਂ 'ਤੇ ਇਨ੍ਹਾਂ ਭਾਂਡਿਆਂ ਦੀ ਵਰਤੋਂ ਇਕ ਤਜਰਬੇ ਵਜੋਂ ਕਰ ਰਿਹਾ ਸੀ। ਇਨ੍ਹਾਂ ਦੋਵਾਂ ਸਟੇਸ਼ਨਾਂ 'ਤੇ ਕੀਤੀ ਗਈ ਇਸ ਪਹਿਲ ਕਦਮੀ ਨਾਲ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਚ ਸਹਾਇਤਾ ਮਿਲੀ ਹੈ।

Now India 400 major railway stations Tea will be found in clay pots ਹੁਣ ਦੇਸ਼ ਦੇ 400 ਵੱਡੇ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਭਾਂਡਿਆਂ ’ਚ ਮਿਲੇਗੀ Tea

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੱਧ ਪ੍ਰਦੇਸ਼ ਦੀ ਰਾਜਧਾਨੀ Bhopal ‘ਚ ਗਣਪਤੀ ਵਿਸਰਜਨ ਦੌਰਾਨ ਡੁੱਬੀ ਕਿਸ਼ਤੀ , 11 ਲੋਕਾਂ ਦੀ ਮੌਤ

ਇਸ ਦੇ ਲਈ ਮੰਤਰੀ ਨਿਤਿਨ ਗਡਕਰੀ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖੀ ਸੀ ਤੇ ਘੁਮਿਆਰਾਂ ਦੀ ਆਮਦਨ ਵਧਾਉਣ ਲਈ ਹੋਰ ਸਟੇਸ਼ਨਾਂ 'ਤੇ ਵੀ ਇਸ ਨੂੰ ਅਪਣਾਉਣ ਦੀ ਬੇਨਤੀ ਕੀਤੀ ਸੀ।
-PTCNews

adv-img
adv-img