Thu, Apr 18, 2024
Whatsapp

ਹੁਣ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰਡਾਰ ’ਤੇ, ਜੈਪੁਰ ਦੀ ਕੰਪਨੀ ਤੋਂ ਸਰਕਾਰੀ ਬੱਸਾਂ ’ਤੇ ਲਾਈ ਮਹਿੰਗੀ ਬਾਡੀ

Written by  Pardeep Singh -- June 24th 2022 02:29 PM -- Updated: June 24th 2022 02:32 PM
ਹੁਣ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰਡਾਰ ’ਤੇ, ਜੈਪੁਰ ਦੀ ਕੰਪਨੀ ਤੋਂ ਸਰਕਾਰੀ ਬੱਸਾਂ ’ਤੇ ਲਾਈ ਮਹਿੰਗੀ ਬਾਡੀ

ਹੁਣ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰਡਾਰ ’ਤੇ, ਜੈਪੁਰ ਦੀ ਕੰਪਨੀ ਤੋਂ ਸਰਕਾਰੀ ਬੱਸਾਂ ’ਤੇ ਲਾਈ ਮਹਿੰਗੀ ਬਾਡੀ

ਚੰਡੀਗੜ੍ਹ: ਟਰਾਂਸਪੋਰਟਰ ਸੰਨੀ ਢਿੱਲੋਂ ਨੇ ਆਰਟੀਆਈ ਪਾ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਸੰਨੀ ਢਿੱਲੋਂ ਨੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਉੱਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਵੜਿੰਗ ਨੇ ਟਰਾਂਸਪੋਰਟ ਮੰਤਰੀ ਹੋਣ ਦੇ ਨਾਤੇ ਬੱਸਾਂ ਦੀ ਬਾਡੀ ਨੂੰ ਲੈ ਕੇ 30.24 ਕਰੋੜ ਰੁਪਏ ਦਾ ਘਪਲਾ ਕੀਤਾ ਹੈ।  ਉਨ੍ਹਾਂ ਨੇ ਕਿਹਾ ਹੈ ਕਿ ਰਾਜਸਥਾਨ ਦੇ ਜੈਪੁਰ ਸਥਿਤ ਇੱਕ ਕੰਪਨੀ ਵੱਲੋਂ ਬਾਡੀ ਲਗਾਈ ਗਈ, ਇਸ ਦੇ ਲਈ ਜ਼ਿਆਦਾ ਪੈਸਾ ਖਰਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ਨੂੰ ਬੱਸਾਂ ਭੇਜਣ 'ਤੇ ਕਰੀਬ ਡੇਢ ਕਰੋੜ ਰੁਪਏ ਦਾ ਡੀਜ਼ਲ ਖਰਚ ਕੀਤਾ ਗਿਆ। ਟਰਾਂਸਪੋਰਟਰ ਸੰਨੀ ਢਿੱਲੋਂ ਨੇ ਕਿਹਾ ਕਿ ਭਦੌੜ ਦੇ ਹਰਗੋਬਿੰਦ ਕੋਚ ਅਤੇ ਗੋਬਿੰਦ ਕੋਚ ਨੇ ਸਰਕਾਰ ਨੂੰ 8.40 ਲੱਖ ਅਤੇ 8.25 ਲੱਖ ਰੁਪਏ ਦੀਆਂ ਕੁਟੇਸ਼ਨਾਂ ਦਿੱਤੀਆਂ ਸਨ ਪਰ ਰਾਜਾ ਵੜਿੰਗ ਨੇ ਮਹਿੰਗੀਆ ਕੁਟੇਸ਼ਨਾਂ ਪ੍ਰਵਾਨਗੀ ਦਿੱਤੀ। ਸੰਨੀ ਢਿੱਲੋ ਨੇ ਕਿਹਾ ਹੈ ਕਿ ਮੰਤਰੀ ਨੇ ਰਾਜਸਥਾਨ ਤੋਂ ਇਕ ਬੱਸ ਦੀ ਬਾਡੀ 11 ਲੱਖ 98 ਹਜ਼ਾਰ ਦੀ ਲਗਾਈ ਹੈ ਜਦੋ ਕਿ ਹਰਗੋਬਿੰਦ ਕੋਚ ਤੋਂ 8 ਲੱਖ 25 ਹਜ਼ਾਰ ਰੁਪਏ ਦੀ ਲੱਗਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਰਾਜਾ ਵੜਿੰਗ 3 ਮਹੀਨੇ ਤੱਕ ਟਰਾਂਸਪੋਰਟ ਮੰਤਰੀ ਰਹੇ। ਇਸ ਦੌਰਾਨ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਲਈ 840 ਬੱਸਾਂ ਖਰੀਦੀਆਂ ਗਈਆਂ। ਜਿਸ ਦੀ ਬਾਡੀ ਰਾਜਸਥਾਨ ਦੀ ਕੰਪਨੀ ਤੋਂ ਆਈ. ਰਾਜਸਥਾਨ ਦੀ ਕੰਪਨੀ ਨੇ ਬੱਸ ਦੀ ਬਾਡੀ ਲਈ 12 ਲੱਖ ਰੁਪਏ ਲਏ ਸਨ। ਇਸ ਤਰ੍ਹਾਂ ਕੁੱਲ 100.80 ਕਰੋੜ ਰੁਪਏ ਖਰਚ ਕੀਤੇ ਗਏ। ਢਿੱਲੋ ਨੇ ਆਰਟੀਆਈ ਦੇ ਹਵਾਲੇ ਨਾਲ ਕਿਹਾ ਹੈ ਕਿ ਪੰਜਾਬ ਲਈ ਖਰੀਦੀਆਂ ਗਈਆਂ ਬੱਸਾਂ ਨੂੰ ਬਾਡੀ ਲਗਾਉਣ ਲਈ ਰਾਜਸਥਾਨ ਭੇਜਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਲਈ ਡੀਜ਼ਲ ਖਰੀਦਣ 'ਤੇ 1.51 ਕਰੋੜ ਰੁਪਏ ਖਰਚ ਕੀਤੇ ਗਏ। ਜੇਕਰ ਇਹੀ ਬਾਡੀ ਭਦੌੜ ਤੋਂ ਲਗਾਈ ਜਾਂਦੀ ਤਾਂ ਡੀਜ਼ਲ ਦੇ ਪੈਸੇ ਦੀ ਵੀ ਬੱਚਤ ਹੋਣੀ ਸੀ। ਉਧਰ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਮੈਂ ਹਰ ਰਾਡਾਰ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਇਹ ਸਿਆਸੀ ਬਦਲਾਖੋਰੀ ਹੈ ਕਿਉਂਕਿ ਸਿਰਫ਼ ਸਾਬਕਾ ਮੰਤਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ:Presidential Election 2022: ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਕੀਤੀ ਦਾਖਲ -PTC News


Top News view more...

Latest News view more...