Advertisment

ਹੁਣ ਜਲੰਧਰ ਦੇ ਆਰਟੀਆਈ ਕਾਰਕੁੰਨ ਨੂੰ ਬਿਸ਼ਨੋਈ ਗਿਰੋਹ ਤੋਂ ਮਿਲੀ ਧਮਕੀ

author-image
Ravinder Singh
Updated On
New Update
ਹੁਣ ਜਲੰਧਰ ਦੇ ਆਰਟੀਆਈ ਕਾਰਕੁੰਨ ਨੂੰ ਬਿਸ਼ਨੋਈ ਗਿਰੋਹ ਤੋਂ ਮਿਲੀ ਧਮਕੀ
Advertisment
ਜਲੰਧਰ : ਪੰਜਾਬ 'ਚ ਵੱਖ-ਵੱਖ ਗਿਰੋਹਾਂ ਵੱਲੋਂ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਹਿਲਾਂ ਸਿਆਸਤਦਾਨਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀ ਗਈ ਸਨ। ਹੁਣ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿਥੇ ਆਰਟੀਆਈ ਕਾਰਕੁੰਨ ਨੂੰ ਇਕ ਫੋਨ ਕਾਲ ਆਈ, ਜਿਸ 'ਚ ਉਕਤ ਵਿਅਕਤੀ ਵੱਲੋਂ ਖੁਦ ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੱਸਦੇ ਹੋਏ ਧਮਕੀ ਵੀ ਦਿੱਤੀ ਗਈ।
Advertisment
ਹੁਣ ਜਲੰਧਰ ਦੇ ਆਰਟੀਆਈ ਕਾਰਕੁੰਨ ਨੂੰ ਬਿਸ਼ਨੋਈ ਗਿਰੋਹ ਤੋਂ ਮਿਲੀ ਧਮਕੀਇਸ ਸਬੰਧੀ ਉਕਤ ਪੀੜਤ ਸਿਮਰਨਜੀਤ ਸਿੰਘ ਦਾ ਕਹਿਣਾ ਕਿ ਜਦੋਂ ਉਹ ਚੰਡੀਗੜ੍ਹ ਤੋਂ ਜਲੰਧਰ ਵੱਲ ਆ ਰਿਹਾ ਸੀ ਤਾਂ ਉਸ ਨੂੰ ਕੁਰਾਲੀ ਦੇ ਨਜ਼ਦੀਕ ਇਕ ਫੋਨ ਕਾਲ ਆਈ ਸੀ। ਜਿਸ 'ਚ ਉਸ ਫੋਨ ਕਰਨ ਵਾਲੇ ਨੇ ਖੁਦ ਨੂੰ ਅਨਮੋਲ ਬਿਸ਼ਨੋਈ ਦੱਸਿਆ। ਇਸ ਦੌਰਾਨ ਉਸ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਸਿਮਰਨਜੀਤ ਦੀ ਸ਼ਿਕਾਇਤ ਉਤੇ ਪੁਲਿਸ ਨੇ ਕੁਰਾਲੀ ਥਾਣੇ ਵਿਚ ਐੱਫਆਈਆਰ ਦਰਜ ਕਰ ਲਈ ਹੈ। ਹੁਣ ਜਲੰਧਰ ਦੇ ਆਰਟੀਆਈ ਕਾਰਕੁੰਨ ਨੂੰ ਬਿਸ਼ਨੋਈ ਗਿਰੋਹ ਤੋਂ ਮਿਲੀ ਧਮਕੀ ਸਿਮਰਨਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੋਨ ਕਰਨ ਵਾਲੇ ਨੇ ਜਲੰਧਰ ਦੇ ਧਮਾਲ ਕਲਾਂ ਇਲਾਕੇ ਦਾ ਇੱਕ ਬਿਆਨਾਂ ਤੇ 66 ਫੁੱਟੀ ਰੋਡ ਦੇ ਨੇੜੇ ਇੱਕ ਆਰ.ਟੀ.ਆਈ ਵਾਪਸ ਲੈਣ ਦੀ ਧਮਕੀ ਦਿੱਤੀ। ਫੋਨ ਕਾਲਰ ਨੇ ਆਰਟੀਆਈ ਐਕਟੀਵਿਸਟ ਸਿਮਰਨਜੀਤ ਨੂੰ ਜਲੰਧਰ ਤੇ ਮੁਹਾਲੀ ਦੇ ਦੋ ਕੇਸਾਂ ਨੂੰ ਵਾਪਸ ਲੈਣ ਲਈ ਧਮਕੀ ਦਿੱਤੀ ਹੈ। ਸਿਮਰਨਜੀਤ ਸਿੰਘ ਵੱਲੋਂ ਜਦੋਂ ਇਸ ਗੱਲ ਦੀ ਸ਼ਿਕਾਇਤ ਕੁਰਾਲੀ ਪੁਲਿਸ ਨੂੰ ਕੀਤੀ ਗਈ ਤਾਂ ਪਹਿਲੇ ਤਾਂ ਪੁਲਿਸ ਨੇ ਇਸ ਨੂੰ ਜਾਅਲੀ ਕਾਲ ਸਮਝਿਆ ਪਰ ਬਾਅਦ ਵਿੱਚ ਜਦੋਂ ਇਸ ਰਿਕਾਰਡਿੰਗ ਵਿੱਚ ਉਸ ਵਿਅਕਤੀ ਦੀ ਆਵਾਜ਼ ਨੂੰ ਅਨਮੋਲ ਬਿਸ਼ਨੋਈ ਦੀ ਆਵਾਜ਼ ਨਾਲ ਮਿਲਾਇਆ ਗਿਆ ਤਾਂ ਉਹ ਆਵਾਜ਼ ਬਿਲਕੁਲ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਮਿਲ ਰਹੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਤੇ ਸੁਰੱਖਿਆ ਦੇ ਕੇ ਸਿਮਰਨਜੀਤ ਸਿੰਘ ਨੂੰ ਜਲੰਧਰ ਲਈ ਰਵਾਨਾ ਕਰ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਪੁਲਿਸ ਦੇ ਦੋ ਮੁਲਾਜ਼ਮ ਵੀ ਸੁਰੱਖਿਆ ਲਈ ਤਾਇਨਾਤ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਜਲੰਧਰ ਦੇ ਆਰਟੀਆਈ ਕਾਰਕੁੰਨ ਨੂੰ ਬਿਸ਼ਨੋਈ ਗਿਰੋਹ ਤੋਂ ਮਿਲੀ ਧਮਕੀਇਸ ਘਟਨਾ ਦੀ ਖਾਸ ਗੱਲ ਇਹ ਹੈ ਕਿ ਸਿਮਰਨਜੀਤ ਸਿੰਘ ਵੱਲੋਂ ਇਹ ਕਿਹਾ ਗਿਆ ਹੈ ਕਿ ਉਸ ਦੇ ਨਿੱਜੀ ਕੰਮ ਨੂੰ ਲੈ ਕੇ ਉਸ ਨੂੰ ਇਹ ਧਮਕੀ ਮਿਲੀ ਹੈ ਨਾ ਕਿ ਕਿਸੇ ਕਿਸਮ ਦੀ ਕੋਈ ਫਿਰੌਤੀ ਲਈ ਫੋਨ ਆਇਆ। ਫਿਲਹਾਲ ਕੁਰਾਲੀ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਤੇ ਅਗਲੀ ਜਾਂਚ ਕਰ ਰਹੀ ਹੈ। publive-imageਇਹ ਵੀ ਪੜ੍ਹੋ : ਕੱਚੇ ਅਧਿਆਪਕਾਂ ਵੱਲੋਂ ਮੋਹਾਲੀ 'ਚ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ-
punjabinews latestnews crimenews threat ptcnews lawrencebishnoi rti activist simranjitsingh anmolbishnoi
Advertisment

Stay updated with the latest news headlines.

Follow us:
Advertisment