Wed, Apr 24, 2024
Whatsapp

NPS ਕਰਮਚਾਰੀਆਂ ਨੇ ਪੀਐਫ/ਆਰਡੀਏ ਐਕਟ ਦੀਆਂ ਫੂਕੀਆਂ ਕਾਪੀਆਂ

Written by  Riya Bawa -- August 23rd 2021 05:56 PM -- Updated: August 23rd 2021 05:59 PM
NPS ਕਰਮਚਾਰੀਆਂ ਨੇ ਪੀਐਫ/ਆਰਡੀਏ ਐਕਟ ਦੀਆਂ ਫੂਕੀਆਂ ਕਾਪੀਆਂ

NPS ਕਰਮਚਾਰੀਆਂ ਨੇ ਪੀਐਫ/ਆਰਡੀਏ ਐਕਟ ਦੀਆਂ ਫੂਕੀਆਂ ਕਾਪੀਆਂ

ਅਜਨਾਲਾ : ਅੱਜ ਅਜਨਾਲਾ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਅਨੁਸਾਰ ਪੈਨਸ਼ਨ ਫੰਡ ਰੈਗੂਲੇਟਰੀ ਐੰਡ ਡਿਵੈਲਪਮੈਂਟ ਅਥਾਰਟੀ ਐਕਟ ਦੀਆਂ ਕਾਪੀਆਂ ਸਾੜ ਕੇ ਐਨ ਪੀ ਐਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ਼ ਜਾਹਿਰ ਕੀਤਾ। ਇਸ ਮੌਕੇ ਤੇ ਬੋਲਦਿਆਂ ਅਜਮੇਰ ਸਿੰਘ ਛੀਨਾ ,ਅਮਰਜੀਤ ਸਿੰਘ ਕਲੇਰ ,ਜਗਮੋਹਨ ਸਿੰਘ ਅਜਨਾਲਾ,ਰਣਜੀਤ ਸਿੰਘ ਭੁੱਲਰ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਹਰ ਪਾਸੇ ਲੋਕ ਵਿਰੋਧੀ 'ਕਾਲੇ ਕਾਨੂੰਨ' ਲੈ ਕੇ ਆ ਰਹੀ ਹੈ ਇੱਕ ਪਾਸੇ ਕਿਸਾਨ 'ਕਾਲੇ ਕਾਨੂੰਨਾਂ' ਖਿਲਾਫ ਦਿੱਲੀ ਇਤਿਹਾਸਕ ਲੜਾਈ ਲੜ ਰਹੇ ਹਨ ਦੂਜੇ ਪਾਸੇ ਐਨ ਪੀ ਐਸ ਮੁਲਾਜਮ ਪੀ ਐਫ ਆਰ ਡੀ ਏ ਐਕਟ ਦੇ ਕਾਲੇ ਕਾਨੂੰਨ ਖਿਲਾਫ ਲਗਾਤਾਰ ਸੰਘਰਸ਼ ਵਿੱਚ ਹਨ। ਪੜ੍ਹੋ ਹੋਰ ਖ਼ਬਰਾਂ : ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੀ ਦਿੱਤੀ ਇਜਾਜ਼ਤ ਸਰਕਾਰ ਤੁਰੰਤ ਐਨ.ਪੀ.ਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰੇI ਉਹਨਾਂ ਕਿਹਾ ਕਿ ਅੱਜ ਪ੍ਦੇਸ਼ ਭਰ ਵਿਚ ''ਪੀ.ਐਫ.ਆਰ.ਡੀ.ਏ'' ਦੇ 2003 ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਐਨ.ਪੀ.ਐਸ ਪੀੜਤ ਕਰਮਚਾਰੀ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਸੁਖਦੀਪ ਸਿੰਘ, ਰਣਜੀਤ ਸਿੰਘ ਅਜਨਾਲਾ, ਜਰਨੈਲ ਸਿੰਘ ਅਜਨਾਲਾ ਅਤੇ ਗੁਰਪ੍ਰੀਤ ਸਿੰਘ ਰਿਆੜ ਨੇ ਕਿਹਾ ਕਿ ਸਰਕਾਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੈਨਸ਼ਨ ਸੁਧਾਰ ਦੇ ਨਾਂ ਤੇ ਸਮਾਜਿਕ ਸੁਰੱਖਿਆ ਖੋਹ ਲਈ ਹੈ ਤੇ ਸ਼ੇਅਰ ਬਜਾਰ ਅਧਾਰਿਤ ਪੈਨਸ਼ਨ ਦੇ ਭਰੋਸੇ ਛੱਡ ਦਿੱਤਾ ਹੈ ਜਿੱਥੇ ਨਿਗੁਣੀ ਤੇ ਨਾਮਾਤਰ ਪੈਨਸ਼ਨ ਕਰਮਚਾਰੀ ਸੇਵਾਮੁਕਤੀ ਤੋਂ ਬਾਅਦ ਪ੍ਰਾਪਤ ਕਰ ਰਹੇ ਹਨ। ਜਿਸ ਕਾਰਣ ਕਰਮਚਾਰੀਆ ਵਿੱਚ ਜਬਰਦਸਤ ਰੋਹ ਪਾਇਆ ਜਾ ਰਿਹਾ ਹੈ ਜੋ ਕਿ 29 ਅਗਸਤ ਨੂੰ ਸੂਬਾ ਪੱਧਰੀ ਲੁਧਿਆਣਾ ਵੰਗਾਰ ਰੈਲੀ ਵਜੋਂ ਜਲੌਅ ਦਾ ਰੂਪ ਧਾਰਨ ਕਰੇਗਾ। ਜੇਕਰ ਸਰਕਾਰ ਨੇ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ 29 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀ ਵੰਗਾਰ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। ਉਹਨਾਂ ਨੇ ਸਮੂਹ ਐਨ.ਪੀ.ਐਸ ਕਰਮਚਾਰੀਆਂ ਨੂੰ 29 ਅਗਸਤ ਨੂੰ ਸਾਥੀਆਂ ਸਮੇਤ ਲੁਧਿਆਣੇ ਵੱਲ ਵਹੀਰਾਂ ਘੱਤਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਤਰਸੇਮ ਲਾਲ ਗੁਰਦੀਪ ਸਿੰਘ ਸੁਖਵਿੰਦਰ ਸਿੰਘ ਤੇਡ਼ੀ ਬਿਕਰਮ ਰੋਖੇ ਮਹਿੰਦਰ ਸਿੰਘ ਸੁਖਜਿੰਦਰ ਸਿੰਘ ਹਰਜਿੰਦਰ ਸਿੰਘ ਪਰਦੀਪ ਸਿੰਘ ਜੇ ਈ ਗੁਰਨਾਮ ਸਿੰਘ ਨਵਦੀਪ ਸਿੰਘ ਰਾਜਬੀਰ ਸਿੰਘ ਅਮਨਦੀਪ ਪੰਨੂੰ ਸੁਖਵਿੰਦਰ ਮਾਨ ਅਮਨਜੀਤ ਸਿੰਘ ਬਲਵੰਤ ਸਿੰਘ ਸੁਖਦੇਵ ਸਿੰਘ ਵਿਨੈ ਕੁਮਾਰ ਸਰਬਜੀਤ ਸਿੰਘ ਵਛੋਆ ਗੁਰਦੇਵ ਸਿੰਘ ਵਿਨੋਦ ਚੌਹਾਨ ਵਿਪਨ ਅਜਨਾਲਾ ਸਰਬਜੀਤ ਸਿੰਘ ਚੱਕ ਡੋਗਰਾ ਹਰਿੰਦਰ ਸਿੰਘ ਗੁਰਦੇਵ ਸਿੰਘ ਦਲਜਿੰਦਰ ਸਿੰਘ ਸਤਨਾਮ ਸਿੰਘ ਰਵਿੰਦਰ ਸ਼ਾਹਪੁਰ ਅਮਨਦੀਪ ਛੀਨਾਂ ਕਰਮ ਸਿੰਘ ਨਵਤੇਜ ਸਿੰਘ ਗੁੱਝਾਪੀਰ ਅਵਤਾਰ ਬੋਪਾਰਾਏ ਲੇਖ ਰਾਜ ਲਾਜਵਿੰਦਰ ਮਾਨ ਹਾਜ਼ਰ ਸਨ। ਇੱਥੇ ਪੜ੍ਹੋ ਖ਼ਬਰਾਂ: ਅਫਗਾਨਿਸਤਾਨ 'ਚੋਂ ਚਾਰ ਜਹਾਜ਼ਾਂ ਰਾਹੀਂ ਕੱਢੇ ਨਾਗਰਿਕ, ਹੁਣ ਤੱਕ 392 ਲੋਕਾਂ ਨੂੰ ਕੀਤਾ ਏਅਰਲਿਫਟ -PTCNews


Top News view more...

Latest News view more...