ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਐੱਨਆਰਆਈ ਕੁੜੀ ਦੀ ਮੌਤ

NRI Girl Death in Accident Near Verka Milk Plant in Gadvasu Ludhiana
ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਐੱਨਆਰਆਈ ਕੁੜੀ ਦੀ ਮੌਤ      

ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਐੱਨਆਰਆਈ ਕੁੜੀ ਦੀ ਮੌਤ:ਲੁਧਿਆਣਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਸੜਕ ਹਾਦਸੇ ‘ਚ ਇੱਕ ਐੱਨਆਰਆਈ ਕੁੜੀ ਦੀ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣਮੀਨੂੰ ਸ਼ਰਮਾ ਵਾਸੀ ਸਰੀ ਵਜੋਂ ਹੋਈ ਹੈ।

NRI Girl Deਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਐੱਨਆਰਆਈ ਕੁੜੀ ਦੀ ਮੌਤ      ath in Accident Near Verka Milk Plant in Gadvasu Ludhiana
ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਐੱਨਆਰਆਈ ਕੁੜੀ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਕੈਨੇਡਾ ਦੇ ਸਰੀ ਸ਼ਹਿਰ ਦੀ ਰਹਿਣ ਵਾਲੀ ਸੀ ਤੇ ਲੁਧਿਆਣਾ ਗਡਵਾਸੂ ਕਾਲਜ ਆਫ ਵੈਟਰਨਰੀ ਸਾਇੰਸ ਦੇ ਦੂਜੇ ਸਾਲ ਦੀ ਵਿਦਿਆਰਥਣ ਸੀ। ਉਹ ਆਪਣੀ ਐਕਟਿਵਾ ‘ਤੇ ਕਲਾਸ ਲਗਾਉਣ ਲਈ ਵੇਰਕਾ ਮਿਲਕ ਪਲਾਂਟ ਦੇ ਸਾਹਮਣਿਓਂ ਗਡਵਾਸੂ ਜਾ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਦੀ ਲਪੇਟ ‘ਚ ਆ ਗਈ। ਉਸ ਦੀ ਮੌਕੇ ‘ਤੇ ਮੌਤ ਹੋ ਗਈ।

NRI Girl Death in Accident Near Verka Milk Plant in Gadvasu Ludhiana
ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਐੱਨਆਰਆਈ ਕੁੜੀ ਦੀ ਮੌਤ

ਜਿਸ ਤੋਂ ਬਾਅਦ ਉਸ ਨੂੰ ਜਲਦ ਦੀਪਕ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ ਦੇ ਪਿਤਾ ਅਰਵਿੰਦ ਸ਼ਰਮਾ ਵੀ ਵੈਟਨਰੀ ਸਾਇੰਸ ਦੇ ਵਿਗਿਆਨੀ ਰਹੇ ਹਨ ਤੇ ਰਿਟਾਰਡ ਹੋਣ ਤੋਂ ਬਾਅਦ ਕੈਨੇਡਾ ਦੇ ਸਰੀ ‘ਚ ਪਰਿਵਾਰ ਨਾਲ ਉੱਥੇ ਰਹਿ ਰਹੇ ਸਨ। ਬੇਟੀ ਮੀਨੂੰ ਗਡਵਾਸੂ ‘ਚ ਸਿੱਖਿਆ ਹਾਸਲ ਕਰਨ ਆਈ ਸੀ।
-PTCNews