Fri, Apr 19, 2024
Whatsapp

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਐਨ.ਆਰ.ਆਈ ਮਹਿਲਾ ਦੇ 5000 ਡਾਲਰ ਚੋਰੀ

Written by  Joshi -- October 02nd 2017 08:48 PM -- Updated: October 02nd 2017 09:12 PM
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਐਨ.ਆਰ.ਆਈ ਮਹਿਲਾ ਦੇ 5000 ਡਾਲਰ ਚੋਰੀ

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਐਨ.ਆਰ.ਆਈ ਮਹਿਲਾ ਦੇ 5000 ਡਾਲਰ ਚੋਰੀ

NRI lady looted at golden temple Amritsar: ਐਨਆਰਆਈ ਭਾਈਚਾਰੇ ਲਈ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਆਪਣੇ ਵਤਨ ਆ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਾ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨਾ, ਪਰ ਆਸਟ੍ਰੇਲੀਆ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਐਨ.ਆਰ.ਆਈ ਔਰਤ ਗੁਰਜੀਤ ਕੌਰ ਨੂੰ ਇਥੇ ਆਉਣ ਤੋਂ ਬਾਅਦ ਇੱਕ ਘਟਨਾ ਦਾ ਸ਼ਿਕਾਰ ਹੋਣਾ ਪਿਆ ਜਿਸ ਨਾਲ ਉਹ ਕਾਫੀ ਨਿਰਾਸ਼ ਹੋ ਗਈ ਹੈ। ਦਰਅਸਲ,  ਇਸ ਮਹਿਲਾ ਦਾ ਡਾਲਰਾਂ ਅਤੇ ਸੋਨੇ ਦੇ ਗਹਿਣਿਆਂ ਵਾਲਾ ਬੈਗ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ। ਦੱਸਣਯੋਗ ਹੈ ਕਿ ਮਹਿਲਾ ਦੇ ਬੈਗ ਚੋਰੀ ਹੋਣ ਵਖਤ ਉਹ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਬਣੀ ਹੈਰੀਟੇਜ ਸਟਰੀਟ ਵਿੱਚ ਸੈਲਫੀ ਲੈ ਰਹੀ ਸੀ। ਪੀੜਤ ਐਨ.ਆਰ.ਆਈ ਔਰਤ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਬਣੀ ਸਾਰਾਗੜੀ ਸਰਾਂ ਦੇ ਬਾਹਰ ਸੈਲਫੀ ਲੈ ਰਹੀ ਸੀ ਜਿਸ ਵਕਤ ਕੋਈ ਚੋਰ ਉਸਦਾ ਸਾਰਾ ਸਮਾਨ ਲੈ ਕੇ ਭੱਜ ਗਿਆ। ਔਰਤ ਅਨੁਸਾਰ ਉਸਦੇ ਬੈਗ ਵਿੱਚ ੫੦੦੦ ਅਸਟਰੇਲੀਅਨ ਡਾਲਰ,੧੦੦੦੦ ਭਾਰਤੀ ਕਰੰਸੀ,ਸੋਨੇ ਦੇ ਜੇਵਰ ਜਿਸ ਦੀ ਕੀਮਤ ਕਰੀਬ ੨੦੦੦ ਅਸਟਰੇਲੀਅਨ ਡਾਲਰ ਹੈ। ਇਸ ਤੋਂ ਇਲਾਵਾ ਉਸਦਾ ਹੋਰ ਜ਼ਰੂਰੀ ਸਾਮਾਨ ਵੀ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਰਾਸਤੀ ਮਾਰਗ ਤੇ ਲੱਗੇ ਹਾਈ ਟੇਕ ਕੈਮਰੇ ਵੀ ਬੰਦ ਸਨ ।NRI lady looted at golden temple Amritsar, police takes no actionਮਿਲੀ ਜਾਣਕਾਰੀ ਮੁਤਾਬਿਕ ਇਹ ਮਹਿਲਾ ਕੱਲ ਹੀ ਆਸਟ੍ਰੇਲੀਆ ਤੋਂ ਭਾਰਤ ਪੁੱਜੀ ਸੀ ਅਤੇ ਇਸਨੇ ਚੰਡੀਗੜ ਜਾਣਾ ਸੀ।  ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਸਮੇਂ ਮਹਿਲਾ ਨਾਲ ਇਹ ਹਾਦਸਾ ਵਾਪਰ ਗਿਆ।NRI lady looted at golden temple Amritsar, police takes no actionਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਔਰਤ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਕੋਤਵਾਲੀ ਪੁਲਿਸ ਸਟੇਸ਼ਨ ਪਹੁੰਚੀ ਤਾਂ ਇਸ ਨੂੰ ਤਿੰਨ ਘੰਟੇ ਥਾਣੇ ਵਿੱਚ ਖੱਜਲ ਹੋਣਾ ਪਿਆ ਪਰ ਫਿਰ ਵੀ ਇਸਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। —PTC News


Top News view more...

Latest News view more...