Sat, Apr 20, 2024
Whatsapp

ਮੋਗਾ 'ਚ NRI ਜੀਜੇ ਨੇ ਦਿਨ-ਦਿਹਾੜੇ ਆਪਣੀ ਸਾਲ਼ੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ  

Written by  Shanker Badra -- March 09th 2021 04:45 PM -- Updated: March 09th 2021 04:49 PM
ਮੋਗਾ 'ਚ NRI ਜੀਜੇ ਨੇ ਦਿਨ-ਦਿਹਾੜੇ ਆਪਣੀ ਸਾਲ਼ੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ  

ਮੋਗਾ 'ਚ NRI ਜੀਜੇ ਨੇ ਦਿਨ-ਦਿਹਾੜੇ ਆਪਣੀ ਸਾਲ਼ੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ  

ਮੋਗਾ : ਮੋਗਾ ਵਿੱਚ ਐਨਆਰਆਈ ਜੀਜੇ ਨੇ ਦਿਨ-ਦਿਹਾੜੇ ਆਪਣੀ ਸਾਲੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਐੱਨ.ਆਰ.ਆਈ. ਜਗਵਿੰਦਰ ਸਿੰਘ ਘਾਲੀਨੂੰ ਕਾਬੂ ਕਰਨ ਦੇ ਇਲਾਵਾ ਉਸਦੀ ਗੱਡੀ ਅਤੇ ਅਸਲਾ ਵੀ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਹਰਵਿੰਦਰ ਕੌਰ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ। [caption id="attachment_480479" align="aligncenter" width="259"]NRI man shot dead his sister-in-law in Moga ਮੋਗਾ 'ਚ NRI ਜੀਜੇ ਨੇਦਿਨ-ਦਿਹਾੜੇ ਆਪਣੀ ਸਾਲ਼ੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਦੀ ਧੀ ਨੇ ਮ੍ਰਿਤਕਾ ਦੇ ਪੁੱਤਰ ਨਾਲ ਇੰਗਲੈਂਡ ਵਿੱਚ ਲਵ ਮੈਰਿਜ ਕਰਵਾਈ ਸੀ, ਜਿਸ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਰੰਜਿਸ਼ ਚੱਲ ਰਹੀ ਸੀ। ਜਗਵਿੰਦਰ ਸਿੰਘ ਨੇ ਆਪਣੀ ਸਾਲੀ ਹਰਵਿੰਦਰ ਕੌਰ ਤੇ ਉਸ ਦੇ ਪਤੀ ਕਰਮਜੀਤ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੋਈ ਸੀ ਤੇ ਉਹ ਦੋਵੇਂ ਉਸ ਦੀ ਤਰੀਕ ਭੁਗਤਣ ਮੋਗਾ ਕਚਹਿਰੀ ਆਏ ਸਨ। [caption id="attachment_480482" align="aligncenter" width="723"]NRI man shot dead his sister-in-law in Moga ਮੋਗਾ 'ਚ NRI ਜੀਜੇ ਨੇਦਿਨ-ਦਿਹਾੜੇ ਆਪਣੀ ਸਾਲ਼ੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਜਦੋਂ ਹਰਵਿੰਦਰ ਤੇ ਉਸ ਦਾ ਪਤੀ ਕਰਮਜੀਤ ਮੋਗਾ ਕਚਹਿਰੀ ਤੋਂ ਤਰੀਕ ਭੁਗਤਣ ਤੋਂ ਬਾਅਦ ਅੰਮ੍ਰਿਤਸਰ ਵਾਪਿਸ ਜਾ ਰਹੇ ਸਨ ਤਾਂ ਦੋਸ਼ੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗੋਲੀ ਮਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਇਸੇ ਦੌਰਾਨ ਜਗਵਿੰਦਰ ਨੇ ਉਨ੍ਹਾਂ 'ਤੇ ਫਿਰ ਗੋਲੀ ਚਲਾ ਦਿੱਤੀ, ਜੋ ਹਰਵਿੰਦਰ ਕੌਰ ਦੇ ਢਿੱਡ ਵਿੱਚ ਲੱਗੀ। [caption id="attachment_480481" align="aligncenter" width="692"]NRI man shot dead his sister-in-law in Moga ਮੋਗਾ 'ਚ NRI ਜੀਜੇ ਨੇਦਿਨ-ਦਿਹਾੜੇ ਆਪਣੀ ਸਾਲ਼ੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਹਰਵਿੰਦਰ ਕੌਰ ਨੂੰ ਸਿਵਲ ਹਸਪਤਾਲ ਮੋਗਾ ਤੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਾਲੀ ਕੁਝ ਦਿਨ ਪਹਿਲਾਂ ਆਪਣੀ ਸਾਲੀ ਹਰਵਿੰਦਰ ਕੌਰ ,ਉਸ ਦੇ ਪਤੀ ਖ਼ਿਲਾਫ਼ ਦਾਇਰ ਕੀਤੇ ਕੇਸ ਵਿੱਚ ਪੇਸ਼ ਹੋਣ ਲਈ ਭਾਰਤ ਆਇਆ ਸੀ। [caption id="attachment_480480" align="aligncenter" width="400"]NRI man shot dead his sister-in-law in Moga ਮੋਗਾ 'ਚ NRI ਜੀਜੇ ਨੇਦਿਨ-ਦਿਹਾੜੇ ਆਪਣੀ ਸਾਲ਼ੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਪੁਲਿਸ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਦੋਸ਼ੀ ਨੂੰ ਅਸਲੇ ਸਮੇਤ ਦਬੋਚ ਲਿਆ ਹੈ। ਜ਼ਿਕਰਯੋਗ ਹੈ ਕਿ ਜਗਵਿੰਦਰ ਸਿੰਘ ਐੱਨ.ਆਰ.ਆਈ. ਉਸ ਸਮੇਂ ਚਰਚਾ ਵਿਚ ਆਇਆ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਰਾਤ ਇਨ੍ਹਾਂ ਦੇ ਘਰ ਵਿਚ ਗੁਜ਼ਾਰੀ ਸੀ। -PTCNews


Top News view more...

Latest News view more...