NTA NEET Result 2019: ਪੰਜਾਬ ਦੇ ਦੋ ਵਿਦਿਆਰਥੀ ਟਾਪ 50 ‘ਚ ਸ਼ਾਮਲ

NTA NEET Result 2019: ਪੰਜਾਬ ਦੇ ਦੋ ਵਿਦਿਆਰਥੀ ਟਾਪ 50 ‘ਚ ਸ਼ਾਮਲ,ਅੱਜ ਐਲਾਨੇ ਗਏ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) 2019 ਦੇ ਨਤੀਜੇ ‘ਚ ਪੰਜਾਬ ਦੇ 2 ਗੱਭਰੂਆਂ ਨੇ ਬਾਜ਼ੀ ਮਾਰ ਲਈ ਹੈ। Neet 2019 Result ਨੈਸ਼ਨਲ ਟੈਸਟਿੰਗ ਏਜੰਸੀ ਦੀ ਆਫਿਸ਼ਿਅਲ ਵੈੱਬਸਾਈਟ ntaneet.nic.in ‘ਤੇ ਜਾਰੀ ਕਰ ਦਿੱਤਾ ਗਿਆ ਹੈ।

ਇਸ ‘ਚ ਪੰਜਾਬ ਦੇ ਦੋ ਵਿਦਿਆਰਥੀਆਂ ਨੇ ਟਾਪ 50 ‘ਚੋਂ ਸਥਾਨ ਪ੍ਰਾਪਤ ਕੀਤਾ ਹੈ।ਆਰਯਨ ਕੱਕਰ ਨੂੰ 23ਵਾਂ ਤੇ ਲੋਹਿਤਾਸ਼ਵ ਗੋਇਲ ਨੂੰ 37ਵਾਂ ਸਥਾਨ ਪ੍ਰਾਪਤ ਹੋਇਆ ਹੈ। ਆਰਯਨ ਨੇ 690 ਨੰਬਰ ਤੇ ਲੋਹਿਤਾਸ਼ਵ ਨੂੰ 686 ਨੰਬਰ ਹਾਸਿਲ ਹੋਏ ਹਨ।

ਹੋਰ ਪੜ੍ਹੋ:ਸਾਂਝਾ ਅਧਿਆਪਕ ਮੋਰਚਾ: 43ਵੇਂ ਦਿਨ ਵੀ ਮੱਘਦਾ ਰਿਹਾ ਅਧਿਆਪਕਾਂ ਦੇ ਸੰਘਰਸ਼ ਦਾ ਦੀਵਾ

ਇਸ ‘ਚ ਫਗਵਾੜਾ ਦੇ ਡਾ.ਸਿਮਨਨ ਅਰੋੜਾ ਤੇ ਸੁਮਨ ਅਰੋੜਾ ਦੇ ਇਕ ਬੇਟੇ ਈਸ਼ ਅਰੋੜਾ ਨੇ ਆਲ਼ ਇੰਡੀਆ 263 ਰੈਂਕ ਹਾਸਿਲ ਕੀਤਾ ਹੈ। ਉਨ੍ਹਾਂ ਦੇ ਦੂਜੇ ਬੇਟੇ ਓਸ਼ੋ ਅਰੋੜਾ ਨੇ 2663 ਰੈਂਕ ਪਾਇਆ ਹੈ।

ਦੋਵੇਂ ਦਿੱਲੀ ਪਬਲਿਕ ਸਕੂਲ ਦੇ ਸਟੂਡੇਂਟ ਹਨ ਤੇ ਆਕਾਸ਼ ਇੰਸਟਿਚਿਊਟ ਤੋਂ ਕੋਚਿੰਗ ਲੈ ਰਹੇ ਸਨ।

-PTC News