Advertisment

ਬਠਿੰਡਾ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 130 ਤੱਕ ਪਹੁੰਚੀ

author-image
ਜਸਮੀਤ ਸਿੰਘ
Updated On
New Update
ਬਠਿੰਡਾ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 130 ਤੱਕ ਪਹੁੰਚੀ
Advertisment
ਬਠਿੰਡਾ, 22 ਅਗਸਤ: ਪੰਜਾਬ ਸਰਕਾਰ ਵੱਲੋਂ ਜਿੱਥੇ ਵਧ ਰਹੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਮਾਸਕ ਦੀ ਵਰਤੋਂ ਲਾਜ਼ਮੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉੱਥੇ ਹੀ ਕੋਰੋਨਾ ਦਾ ਕਹਿਰ ਵੀ ਵਧਾਣਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਬਠਿੰਡਾ ਅੰਦਰ ਰੋਜ਼ਾਨਾ ਇੱਕ ਦਰਜਨ ਦੇ ਕਰੀਬ ਲੋਕ ਕੋਰੋਨਾ ਪ੍ਰਭਾਵਿਤ ਪਾਏ ਜਾ ਰਹੇ ਹਨ। ਹਾਸਿਲ ਜਾਣਕਾਰੀ ਮੁਤਾਬਕ ਕੋਰੋਨਾ ਕਰਕੇ ਅੱਜ ਇੱਕ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Advertisment
publive-image ਕੋਰੋਨਾ ਨਾਲ ਮਰੀਜ਼ ਦੀ ਮੋਤ ਹੋਣ ਦੀ ਸਿਹਤ ਵਿਭਾਗ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ। ਕੋਰੋਨਾ ਪ੍ਰਭਾਵਿਤ ਮ੍ਰਿਤਕ ਵਿਅਕਤੀ ਦਾ ਸਸਕਾਰ ਬਠਿੰਡਾ ਦੀ ਸਹਾਰਾ ਜਨ ਸੇਵਾ ਵੱਲੋਂ ਕੀਤਾ ਗਿਆ। ਇਸ ਮਗਰੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲੋਕਾਂ ਨੂੰ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ। publive-image ਦੱਸਿਆ ਗਿਆ ਕਿ ਬਠਿੰਡਾ ਵਿਖੇ ਇਕ ਮਹੀਨੇ ਵਿਚ ਕੋਰੋਨ‍ਾ ਕਾਰਨ ਇਹ ਦੂਸਰੀ ਮੌਤ ਹੈ। 30 ਸਾਲਾ ਨੌਜਵਾਨ ਦੀ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ। ਅਗਸਤ ਦੇ ਪਹਿਲੇ ਹਫ਼ਤੇ ਇਕ 82 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। publive-image 21 ਅਗਸਤ ਨੂੰ ਬਠਿੰਡਾ 'ਚ ਕੋਰੋਨਾ ਦੇ 28 ਸੈਂਪਲ ਪਾਜ਼ਿਟਿਵ ਆਏ ਸਨ ਜਦ ਕਿ ਐਕਟਿਵ ਕੇਸਾਂ ਦੀ ਗਿਣਤੀ 130 ਤਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਬਠਿੰਡਾ 'ਚ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਰੇਟਿੰਗ 6% ਤੱਕ ਪਹੁੰਚ ਚੁੱਕੀ ਹੈ। publive-image -PTC News-
health-department bathinda punjabi-news health covid19 covid-vaccine covid national-news corona corona-vaccine covidindia covidpunjab
Advertisment

Stay updated with the latest news headlines.

Follow us:
Advertisment