ਨੂਰਪੁਰ ਬੇਦੀ ਦੇ ਜਵਾਨ ਦੀ ਅਸਾਮ ਚੀਨ ਬਾਰਡਰ ‘ਤੇ ਹੋਈ ਮੌਤ

ਅਸਾਮ ਚੀਨ ਬਾਰਡਰ ਤੋਂ ਇਕ ਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ , ਜਾਣਕਾਰੀ ਮੁਤਾਬਿਕ ਬਲਾਕ ਨੂਰਪੁਰਬੇਦੀ ਦੇ ਪਿੰਡ ਗੁਰਨੂਰ ਨਾਲ ਸੰਬੰਧਿਤ 34 ਸਾਲਾ ਸੈਨਿਕ ਦੀ ਅਸਾਮ ਚੀਨ ਬਾਰਡਰ ਤੇ ਡਿਊਟੀ ਦੌਰਾਨ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ 20 ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਆਪਣੀ 10 ਜਵਾਨਾ ਦੀ ਟੁਕੜੀ ਦੇ ਨਾਲ ਜਦੋਂ ਅਸਾਮ ਚੀਨ ਬਾਰਡਰ ਵੱਲ ਵਧ ਰਹੇ ਸੀ ਤਾਂ ਉਚਾਈ ਹੋਣ ਕਾਰਨ ਆਕਸੀਜਨ ਦੀ ਕਮੀ ਹੋਣ ਦੇ ਚਲਦਿਆਂ ਉਸ ਦੀ ਤਬੀਅਤ ਵਿਗੜ ਗਈ ਤੇ ਜਿਸ ਕਾਰਨ ਉਸਦੀ ਮੌਤ ਹੋ ਗਈ ।Read More : ਭਾਰਤੀ ਮੂਲ ਦੇ ਦੋ ਪੱਤਰਕਾਰਾਂ ਨੇ ਜਿੱਤਿਆ ਅਮਰੀਕਾ ਦਾ ਵੱਕਾਰੀ ਐਵਾਰਡ

ਦੱਸਣਯੋਗ ਹੈ ਕਿ ਉਕਤ ਜ਼ੁਬਾਨ ਆਪਣੇ ਪਿੱਛੇ ਆਪਣੇ ਸੱਤ ਸਾਲਾ ਬੇਟੇ ਤੇ ਪਰਿਵਾਰਕ ਮੈਂਬਰਾਂ ਨੂੰ ਛੱਡ ਗਿਆ ਹੈ ।ਉਸ ਦੀ ਅਚਾਨਕ ਮੌਤ ਹੋਣ ਨਾਲ ਉਸ ਦੇ ਪਿੰਡ ਵਾਸੀਆਂ ਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ । ਪਿੰਡ ਦੇ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਫੌਜ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਗਨੁੰਰਾ ਵਿਖੇ ਲੈ ਕੇ ਆਉਣ ਦੀ ਤਜਵੀਜ਼ ਜਾਰੀ ਹੈ ।