Thu, Apr 18, 2024
Whatsapp

ਜਦੋਂ ਮਾਂਗ 'ਚ ਸਿੰਦੂਰ ਤੇ ਹੱਥਾਂ 'ਤੇ ਮਹਿੰਦੀ ਲਾ ਕੇ ਸੰਸਦ 'ਚ ਸਹੁੰ ਚੁੱਕਣ ਪੁੱਜੀ ਇਹ ਸਾਂਸਦ... ਦੇਖੋ ਵੀਡੀਓ

Written by  Jashan A -- June 25th 2019 01:42 PM
ਜਦੋਂ ਮਾਂਗ 'ਚ ਸਿੰਦੂਰ ਤੇ ਹੱਥਾਂ 'ਤੇ ਮਹਿੰਦੀ ਲਾ ਕੇ ਸੰਸਦ 'ਚ ਸਹੁੰ ਚੁੱਕਣ ਪੁੱਜੀ ਇਹ ਸਾਂਸਦ... ਦੇਖੋ ਵੀਡੀਓ

ਜਦੋਂ ਮਾਂਗ 'ਚ ਸਿੰਦੂਰ ਤੇ ਹੱਥਾਂ 'ਤੇ ਮਹਿੰਦੀ ਲਾ ਕੇ ਸੰਸਦ 'ਚ ਸਹੁੰ ਚੁੱਕਣ ਪੁੱਜੀ ਇਹ ਸਾਂਸਦ... ਦੇਖੋ ਵੀਡੀਓ

ਜਦੋਂ ਮਾਂਗ 'ਚ ਸਿੰਦੂਰ ਤੇ ਹੱਥਾਂ 'ਤੇ ਮਹਿੰਦੀ ਲਾ ਕੇ ਸੰਸਦ 'ਚ ਸਹੁੰ ਚੁੱਕਣ ਪੁੱਜੀ ਇਹ ਸਾਂਸਦ... ਦੇਖੋ ਵੀਡੀਓ,ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਬਸ਼ੀਰਹਾਟ ਤੋਂ ਤ੍ਰਿਣਮੂਲ ਕਾਂਗਰਸ ਦੀ ਸਾਂਸਦ ਅਤੇ ਅਭਿਨੇਤਰੀ ਨੁਸਰਤ ਜਹਾਂ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ।ਸੰਸਦ ਦੇ ਦੋਹਾਂ ਸਦਨਾਂ 'ਚ ਹੁਣ ਤਕ ਦੀ ਕਾਰਵਾਈ ਵਿਚ ਨੁਸਰਤ ਸ਼ਾਮਲ ਨਹੀਂ ਹੋਈ ਹੈ।ਨੁਸਰਤ ਜਹਾਂ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੀ ਹੈ। ਤੁਹਾਨੂੰ ਦੱਸ ਦੇਈਏ ਕਿ ਨੁਸਰਤ ਜਹਾਂ ਸੰਸਦ ਪੁੱਜਣ ਵਾਲੀ ਸਭ ਤੋਂ ਖੂਬਸੂਰਤ ਅਤੇ ਛੋਟੀ ਉਮਰ ਦੀ ਮੈਂਬਰ ਹੈ। ਸੰਸਦ ਸੈਸ਼ਨ ਵਿਚ ਨੁਸਰਤ ਜਹਾਂ ਰਿਵਾਇਤੀ ਅੰਦਾਜ਼ ਵਿਚ ਨਜ਼ਰ ਆਈ। ਨਵੀਂ ਵਿਆਹੀ ਨੁਸਰਤ ਦੇ ਮਾਂਗ ਵਿਚ ਸਿੰਦੂਰ, ਹੱਥਾਂ 'ਚ ਮਹਿੰਦੀ ਅਤੇ ਚੂੜਾ ਪਹਿਨਿਆ ਹੋਇਆ ਸੀ। ਹੋਰ ਪੜ੍ਹੋ: ਕੈਨੇਡਾ ਦੇ ਬਰੈਂਪਟਨ ਤੋਂ ਇੱਕ ਮੰਤਰੀ ਨੂੰ ਇਹ ਮਾੜੀ ਆਦਤ ਪਈ ਮਹਿੰਗੀ ,ਛੱਡਣੀ ਪਈ MP ਦੀ ਕੁਰਸੀ ਉਸ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਾਈ। ਸਹੁੰ ਚੁੱਕਣ ਮਗਰੋਂ ਉਸ ਨੇ 'ਜੈ ਹਿੰਦ', 'ਵੰਦੇ ਮਾਤਰਮ' ਅਤੇ 'ਜੈ ਬੰਗਲਾ' ਕਿਹਾ। ਸਹੁੰ ਚੁੱਕਣ ਮਗਰੋਂ ਨੁਸਰਤ ਨੇ ਸਪੀਕਰ ਓਮ ਬਿਰਲਾ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਜ਼ਿਕਰ ਏ ਖਾਸ ਹੈ ਕਿ ਆਪਣੇ ਵਿਆਹ 'ਚ ਰੁੱਝੀ ਹੋਣ ਕਾਰਨ ਨੁਸਰਤ ਜਹਾਂ ਦੇ ਫੈਨਜ਼ ਕਾਫੀ ਨਾਰਾਜ਼ ਸਨ।ਇਸ ਨਾਰਾਜ਼ਗੀ ਦੀ ਵਜ੍ਹਾ ਸੀ ਕਿ ਵਿਆਹ ਕਰ ਕੇ ਸੰਸਦ ਮੈਂਬਰ ਦੀ ਸਹੁੰ ਚੁੱਕਣ ਲਈ ਨਾ ਪੁੱਜਣਾ।

-PTC News

Top News view more...

Latest News view more...