Advertisment

NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

author-image
Shanker Badra
Updated On
New Update
NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ
Advertisment
NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ:ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ ਨਰਿੰਦਰ ਮੋਦੀ ਨੇ ਅੱਜ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।ਰਾਸ਼ਟਰਪਤੀ ਭਵਨ 'ਚ ਹੋਏ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੇ ਮੰਤਰੀ ਮੰਡਲ ਨੇ ਵੀ ਸਹੁੰ ਚੁੱਕੀ ਹੈ।ਮੋਦੀ ਨੇ ਸ਼ਾਮੀਂ 7:04 ਵਜੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।ਹਾਲਾਂਕਿ ਸਭ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ ਕਿ ਗ੍ਰਹਿ, ਰੱਖਿਆ, ਵਿੱਤ ਅਤੇ ਵਿਦੇਸ਼ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ। Oathceremony :Amit Shah Sworn oath as cabinet minister NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ ਇਸ ਦੌਰਾਨ ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।ਉਹ ਐਨਡੀਏ ਦੀ ਲਗਾਤਾਰ ਦੂਜੀ ਵਾਰ ਬਣੀ ਸਰਕਾਰ 'ਚ ਪਹਿਲੀ ਵਾਰ ਲੋਕ ਸਭਾ 'ਚ ਕੇਂਦਰੀ ਮੰਤਰੀ ਬਣੇ ਹਨ।ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਲਗਾਤਾਰ ਦੂਜੀ ਵਾਰ ਕੌਮੀ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ।ਅਮਿਤ ਸ਼ਾਹ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਸਨ , ਉਹ ਗੁਜਰਾਤ ਦੀ ਗਾਂਧੀ ਨਗਰ ਲੋਕ ਸਭਾ ਸੀਟ ਤੋਂ ਚੋਣ ਲੜੇ ਸੀ। ਅਮਿਤ ਸ਼ਾਹ ਨੇ ਚਾਵੜਾ ਨੂੰ 557014 ਵੋਟਾਂ ਨਾਲ ਹਰਾ ਦਿੱਤਾ ਸੀ।
Advertisment
Oathceremony :Amit Shah Sworn oath as cabinet minister NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ ਇਸ ਤੋਂ ਪਹਿਲਾਂ ਇਸ ਦੌਰਾਨ ਹਰਸਿਮਰਤ ਕੌਰ ਬਾਦਲ , ਰਾਜਨਾਥ ਸਿੰਘ ,ਨਿਤਿਨ ਗਡਕਰੀ , ਪ੍ਰਹਿਲਾਦ ਜੋਸ਼ੀ ,ਮੁਖਤਾਰ ਅੱਬਾਸ ਨਕਵੀ ,ਧਰਮਿੰਦਰ ਪ੍ਰਧਾਨ ,ਪਿਊਸ਼ ਗੋਇਲ ,ਪ੍ਰਕਾਸ਼ ਜਾਵੜੇਕਰ ,ਡਾ. ਹਰਸ਼ਵਰਧਨ , ਸਮਰਿਤੀ ਇਰਾਨੀ ,ਅਰਜੁਨ ਮੁੰਡਾ ,ਐੱਸ.ਜੇ ਸ਼ੰਕਰ ,ਥਾਵਰ ਚੰਦ ਗਹਿਲੋਤ  ,ਨਰਿੰਦਰ ਸਿੰਘ ਤੋਮਰ ,ਰਵੀ ਸ਼ੰਕਰ ਪ੍ਰਸਾਦ ,ਰਾਮ ਵਿਲਾਸ ਪਾਸਵਾਨ , ਨਿਰਮਲਾ ਸੀਤਾ ਰਮਨ  ,ਸੰਤੋਸ਼ ਗੰਗਵਾਰ ,ਅਰਵਿੰਦ ਸਾਵੰਤ , ਗਿਰੀਰਾਜ ਸਿੰਘ ,ਗਜੇਂਦਰ ਸਿੰਘ ਸ਼ੇਖਾਵਤ ,ਰਤਨ ਲਾਲ ਕਟਾਰੀਆ ,ਸੰਜੇ ਸ਼ਾਮਰਾ ,ਜੀ ਕ੍ਰਿਸ਼ਨ ਰੈਡੀ ,ਹਰਦੀਪ ਪੁਰੀ ,ਆਰ.ਕੇ. ਸਿੰਘ ,ਪ੍ਰਹਿਲਾਦ ਪਟੇਲ ,ਕਿਰਨ ਰਿਜਿਜੂ  ,ਜਤਿੰਦਰ ਸਿੰਘ,  ਸ੍ਰੀਪਦ ਨਾਇਕ ,ਸੰਤੋਸ਼ ਗੰਗਵਾਰ ਨੇ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ। Oathceremony :Amit Shah Sworn oath as cabinet minister NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ ਇਸ ਸਹੁੰ ਚੁੱਕ ਸਮਾਗਮ ’ਚ ਵਿਰੋਧੀ ਧਿਰ ਦੇ ਆਗੂ ,ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਾਰੇ ਰਾਜਪਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਤੇ ਸੂਬਿਆਂ ਦੇ ਸੀਨੀਅਰ ਭਾਜਪਾ ਆਗੂ ਮੌਜੂਦ ਸਨ।ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਮੌਜੂਦ ਸਨ। Oathceremony :Amit Shah Sworn oath as cabinet minister NDA ਸਰਕਾਰ ਦਾ ਸਹੁੰ ਚੁੱਕ ਸਮਾਗਮ : ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ ਇਸ ਦੌਰਾਨ ਥਾਈਲੈਂਡ ਤੋਂ ਵਿਸ਼ੇਸ਼ ਰਾਜਦੂਤ ਗ੍ਰਿਸਾਡ ਬੂਨਰੇਕ , ਮੌਰੀਸ਼ਸ ਦੇ ਪ੍ਰਧਾਨ ਮੰਤਰੀ , ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ,ਕਿਰਗਿਸਤਾਨ ਦੇ ਰਾਸ਼ਟਰਪਤੀ ਸੁਰੂਨਬੇ ਜੀਨਬੇਕੋਵ ਅਤੇ ਨੇਪਾਲ ਦੇ ਰਾਸ਼ਟਰਪਤੀ ਕੇ.ਪੀ. ਸ਼ਰਮਾ ਓਲੀ ਮੌਜੂਦ ਸਨ।ਇਸ ਤੋਂ ਇਲਾਵਾ ਅਦਾਕਾਰ ਜਿਤੇਂਦਰ ਸਮੇਤ ਹੋਰ ਫ਼ਿਲਮੀ ਸਿਤਾਰੇ ਵੀ ਪਹੁੰਚੇ ਹੋਏ ਹਨ।ਮੋਦੀ ਦੇ ਸਹੁੰ ਚੁੱਕ ਸਮਾਗਮ 'ਚ 8000 ਮਹਿਮਾਨ ਸ਼ਾਮਲ ਹੋਏ ਹਨ। -PTCNews-
latest-news india-latest-news news-in-punjabi news-in-punjab modiswearingin modioathceremony
Advertisment

Stay updated with the latest news headlines.

Follow us:
Advertisment