ਉੜੀਸਾ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਰੇਲ ਹਾਦਸਾ , 8 ਡੱਬੇ ਪਟੜੀ ਤੋਂ ਉਤਰੇ, 40 ਯਾਤਰੀ ਜ਼ਖਮੀ

odisha-40-injured-as-8-coaches-of-lokmanya-tilak-express-derail-near-salagoan
ਉੜੀਸਾ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਰੇਲ ਹਾਦਸਾ , 8 ਡੱਬੇ ਪਟੜੀ ਤੋਂ ਉਤਰੇ, 40 ਯਾਤਰੀ ਜ਼ਖਮੀ

ਉੜੀਸਾ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਰੇਲ ਹਾਦਸਾ , 8 ਡੱਬੇ ਪਟੜੀ ਤੋਂ ਉਤਰੇ, 40 ਯਾਤਰੀ ਜ਼ਖਮੀ:ਉੜੀਸਾ : ਮੁੰਬਈ ਤੋਂ ਭੁਵਨੇਸ਼ਵਰ ਜਾ ਰਹੀ ਲੋਕਮਾਨਿਆ ਤਿਲਕ ਐਕਸਪ੍ਰੈੱਸ ਦੀ ਇੱਕ ਮਾਲ ਗੱਡੀ ਨਾਲ ਟੱਕਰ ਹੋ ਗਈ ਹੈ ਅਤੇ ਉਸਦੇ 8 ਡੱਬੇ ਪਟੜੀ ਤੋਂ ਉੱਤਰ ਗਏ ਹਨ। ਇਹ ਹਾਦਸਾ ਅੱਜ ਸਵੇਰੇ ਉੜੀਸਾ ਦੇ ਸਾਲਾਗਾਉਂ ਅਤੇ ਨੀਰਗੁੰਡੀ ਸਟੇਸ਼ਨਾਂ ਵਿਚਕਾਰ ਵਾਪਰਿਆ ਹੈ। ਇਸ ਹਾਦਸੇ ‘ਚ 40 ਲੋਕਾਂ ਦੇ ਜ਼ਖਮੀ ਹੋਣ ਦਾ ਸੂਚਨਾ ਮਿਲੀ ਹੈ। ਇਨ੍ਹਾਂ ‘ਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

odisha-40-injured-as-8-coaches-of-lokmanya-tilak-express-derail-near-salagoan
ਉੜੀਸਾ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਰੇਲ ਹਾਦਸਾ , 8 ਡੱਬੇ ਪਟੜੀ ਤੋਂ ਉਤਰੇ, 40 ਯਾਤਰੀ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਲੋਕਮਾਨਿਆ ਤਿਲਕ ਐਕਸਪ੍ਰੈੱਸ ਇੱਕ ਮਾਲ ਗੱਡੀ ਦੀ ਗਾਰਡ ਵੈਨ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਜਿਸ ਥਾਂ ‘ਤੇ ਇਹ ਹਾਦਸਾ ਵਾਪਰਿਆ, ਉੱਥੇ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

odisha-40-injured-as-8-coaches-of-lokmanya-tilak-express-derail-near-salagoan
ਉੜੀਸਾ ‘ਚ ਸੰਘਣੀ ਧੁੰਦ ਕਾਰਨ ਵਾਪਰਿਆ ਰੇਲ ਹਾਦਸਾ , 8 ਡੱਬੇ ਪਟੜੀ ਤੋਂ ਉਤਰੇ, 40 ਯਾਤਰੀ ਜ਼ਖਮੀ

ਅਧਿਕਾਰੀਆਂ ਨੇ ਦੱਸਿਆ ਕਿ 5 ਡੱਬੇ ਪਟੜੀ ਤੋਂ ਉੱਤਰ ਗਏ, ਜਦਕਿ 3 ਡੱਬੇ ਟਰੈਕ ਤੋਂ ਥੋੜਾ ਹੇਠਾਂ ਆ ਗਏ ਹਨ। ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਪੂਰੇ ਉੱਤਰ ਭਾਰਤ ‘ਚ ਧੁੰਦ ਦਾ ਕਹਿਰ ਜਾਰੀ ਹੈ। ਇਸ ਦਾ ਅਸਰ ਰੇਲ ਅਤੇ ਹਵਾਈ ਆਵਾਜਾਈ ‘ਤੇ ਵੇਖਿਆ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਵੱਖ-ਵੱਖ ਕਾਰਨਾਂ ਕਰ ਕੇ 16 ਜਨਵਰੀ ਨੂੰ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ।
-PTCNews