ਦੇਸ਼

ਭੈਣ ਦੇ ਅੰਤਿਮ ਸਸਕਾਰ ਲਈ ਨਹੀਂ ਪਹੁੰਚੇ ਪਿੰਡ ਵਾਸੀ, ਭਰਾਵਾਂ ਨੇ ਚੁੱਕਿਆ ਇਹ ਕਦਮ !

By Jashan A -- October 13, 2019 6:10 pm -- Updated:Feb 15, 2021

ਭੈਣ ਦੇ ਅੰਤਿਮ ਸਸਕਾਰ ਲਈ ਨਹੀਂ ਪਹੁੰਚੇ ਪਿੰਡ ਵਾਸੀ, ਭਰਾਵਾਂ ਨੇ ਚੁੱਕਿਆ ਇਹ ਕਦਮ !,ਓਡੀਸ਼ਾ: ਓਡੀਸ਼ਾ 'ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਥੇ ਪਿੰਡ ਵਾਲਿਆਂ ਵੱਲੋਂ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਨ 'ਤੇ 2 ਭਰਾਵਾਂ ਨੇ ਆਪਣੀ ਭੈਣ ਦੀ ਮ੍ਰਿਤਕ ਦੇਹ ਸਾਈਕਲ 'ਤੇ ਰੱਖ ਕੇ ਸ਼ਮਸ਼ਾਨਘਾਟ ਪਹੁੰਚਾਇਆ।

Odishaਘਟਨਾ ਓਡੀਸ਼ਾ ਦੇ ਮੋਤੀ ਪਿੰਡ ਦੀ ਹੈ, ਜਿਥੇ ਇੱਕ ਮਹਿਲਾ ਦੀ ਮੌਤ ਹੋ ਗਈ ਸੀ। ਭੈਣ ਦੀ ਮੌਤ ਤੋਂ ਬਾਅਦ ਭਰਾਵਾਂ ਨੇ ਅੰਤਿਮ ਸੰਸਕਾਰ ਲਈ ਜਦੋਂ ਮ੍ਰਿਤਕ ਦੇਹ ਘਰੋ ਬਾਹਰ ਰੱਖੀ ਤਾਂ ਪਿੰਡ ਵਾਲਿਆਂ ਸਮੇਤ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

ਹੋਰ ਪੜ੍ਹੋ:ਗੁਰੂਹਰਸਹਾਏ: ਆਸਟਰੇਲੀਆ 'ਚ ਸੜਕ ਹਾਦਸੇ 'ਚ ਮਾਰੇ ਗਏ ਪੰਜਾਬੀ ਨੌਜਵਾਨ ਦਾ ਗ਼ਮ ਭਰੇ ਮਾਹੌਲ 'ਚ ਅੰਤਿਮ ਸਸਕਾਰ

Odishaਭਰਾਵਾਂ ਨੇ ਸਵੇਰ ਤੱਕ ਕਿਸੇ ਦੇ ਆਉਣ ਦਾ ਇੰਤਜ਼ਾਰ ਕੀਤਾ ਪਰ ਕੋਈ ਨਾ ਆਇਆ।ਜਿਸ ਤੋਂ ਬਾਅਦ ਦੋਵਾਂ ਭਰਾਵਾਂ ਨੇ ਇੱਕ ਸਾਈਕਲ 'ਤੇ ਭੈਣ ਦੀ ਮ੍ਰਿਤਕ ਦੇਹ ਬੰਨ੍ਹ ਕੇ ਸ਼ਮਸ਼ਾਨਘਾਟ ਤੱਕ ਲੈ ਗਏ। ਅੰਤਿਮ ਸੰਸਕਾਰ ਦੇ ਸਮੇਂ ਦੋਵਾਂ ਭਰਾਵਾਂ ਤੋਂ ਇਲਾਵਾ ਹੋਰ ਕੋਈ ਵੀ ਮੌਜੂਦ ਨਹੀਂ ਹੋਇਆ।

-PTC News

  • Share