ਦੇਸ਼

ਓਡੀਸ਼ਾ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 12,000 ਕਰੋੜ ਰੁਪਏ ਦਾ ਹੋਇਆ ਨੁਕਸਾਨ !!

By Jashan A -- May 15, 2019 7:05 pm -- Updated:Feb 15, 2021

ਓਡੀਸ਼ਾ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 12,000 ਕਰੋੜ ਰੁਪਏ ਦਾ ਹੋਇਆ ਨੁਕਸਾਨ !!,ਭੁਵਨੇਸ਼ਵਰ: ਓਡੀਸ਼ਾ 'ਚ ਆਏ ਚੱਕਰਵਾਤੀ ਤੂਫ਼ਾਨ ਫਾਨੀ ਨੇ ਕਹਿਰ ਮਚਾ ਦਿੱਤਾ ਹੈ। ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਵਜੋਂ ਜ਼ਖਮੀ ਹਨ।

odhi ਓਡੀਸ਼ਾ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 12,000 ਕਰੋੜ ਰੁਪਏ ਦਾ ਹੋਇਆ ਨੁਕਸਾਨ !!

ਚੱਕਰਵਾਤ ਤੋਂ ਤਬਾਹ ਖੇਤਰਾਂ ਵਿਚ ਵੱਡੇ ਪੱਧਰ 'ਤੇ ਮੁੜ ਬਹਾਲੀ ਕੰਮ ਸ਼ੁਰੂ ਕਰ ਚੁੱਕੀ ਸੂਬਾ ਸਰਕਾਰ ਨੇ ਸੂਬੇ ਦੇ ਦੌਰੇ 'ਤੇ ਆਈ ਅੰਤਰ-ਮੰਤਰਾਲਾ ਟੀਮ ਨੂੰ ਇਕ ਰਿਪੋਰਟ ਸੌਂਪ ਕੇ ਕਿਹਾ ਕਿ ਸ਼ੁਰੂਆਤੀ ਮੁਲਾਂਕਣ ਹੈ ਕਿ 12,000 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਹੋਰ ਪੜ੍ਹੋ:ਕਾਂਗਰਸੀ ਵਿਧਾਇਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਸਿਆਸਤ ਲਈ ਵਰਤੀਆਂ ਫੌਜੀ ਜਵਾਨਾਂ ਦੀਆਂ ਤਸਵੀਰਾਂ

odi ਓਡੀਸ਼ਾ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 12,000 ਕਰੋੜ ਰੁਪਏ ਦਾ ਹੋਇਆ ਨੁਕਸਾਨ !!

ਰਿਪੋਰਟ ਮੁਤਾਬਕ 5,175 ਕਰੋੜ ਰੁਪਏ ਦੀ ਜਨਤਕ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ, ਜਦਕਿ ਰਾਹਤ ਅਤੇ ਬਚਾਅ ਮੁਹਿੰਮ 'ਤੇ 6,767.56 ਕਰੋੜ ਰੁਪਏ ਦਾ ਖਰਚ ਹੋਣ ਦਾ ਅਨੁਮਾਨ ਹੈ।

odi ਓਡੀਸ਼ਾ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 12,000 ਕਰੋੜ ਰੁਪਏ ਦਾ ਹੋਇਆ ਨੁਕਸਾਨ !!

ਉਥੇ ਹੀ ਸਰਕਾਰ ਨੇ ਬਿਜਲੀ ਦੇ ਖੇਤਰ ਵਿਚ ਸਭ ਤੋਂ ਵੱਧ 1160 ਕਰੋੜ ਰੁਪਏ ਦੇ ਨੁਕਸਾਨ ਦਾ ਮੁਲਾਂਕਣ ਲਾਇਆ ਹੈ, ਜਦਕਿ ਪੰਚਾਇਤੀ ਰਾਜ ਅਤੇ ਪੀਣ ਵਾਲੇ ਪਾਣੀ ਵਿਭਾਗ ਵਿਚ 587 ਕਰੋੜ ਰੁਪਏ ਦਾ ਨੁਕਸਾਨ ਪੁੱਜਾ ਹੈ।

-PTC News