ਚੋਣ ਨਤੀਜਿਆਂ ਤੋਂ ਪਹਿਲਾਂ ਓਡੀਸ਼ਾ ‘ਚ ਕਾਂਗਰਸੀ ਉਮੀਦਵਾਰ ‘ਤੇ ਹੋਇਆ ਜਾਨਲੇਵਾ ਹਮਲਾ, ਸਥਿਤੀ ਤਣਾਅਪੂਰਨ

ਚੋਣ ਨਤੀਜਿਆਂ ਤੋਂ ਪਹਿਲਾਂ ਓਡੀਸ਼ਾ ‘ਚ ਕਾਂਗਰਸੀ ਉਮੀਦਵਾਰ ‘ਤੇ ਹੋਇਆ ਜਾਨਲੇਵਾ ਹਮਲਾ, ਸਥਿਤੀ ਤਣਾਅਪੂਰਨ,ਭੁਵਨੇਸ਼ਵਰ: ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ‘ਚ ਕੁਝ ਮਿੰਟਾਂ ਦਾ ਸਮਾਂ ਬਾਕੀ ਹੈ, ਪਰ ਓਡੀਸ਼ਾ ‘ਚ ਚੋਣ ਨਤੀਜਿਆਂ ਤੋਂ ਪਹਿਲਾਂ ਸਥਿਤੀ ਤਣਾਅਪੂਰਨ ਬਣ ਗਈ ਹੈ।

ਦਰਅਸਲ, ਇਥੇ ਕੁਝ ਅਣਪਛਾਤੇ ਲੋਕਾਂ ਵੱਲੋ ਕਾਂਗਰਸ ਉਮੀਦਵਾਰ ਨੂੰ ਗੋਲੀ ਮਾਰ ਦਿੱਤੀ।ਜਿਸ ਕਾਰਨ ਉਸ ਦੀ ਹਾਲ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਓਡੀਸ਼ਾ ਦੇ ਅਸਕਾ ਵਿਧਾਨ ਸਭਾ ਦੇ ਕਾਂਗਰਸ ਉਮੀਦਵਾਰ ਮਨੋਜ ਜੇਨਾ ਤੇ ਉਨ੍ਹਾਂ ਦੇ ਸਾਥੀ ਅਨਿਲ ਕੁਮਾਰ ‘ਤੇ 6 ਅਣਪਛਾਤੇ ਹਮਲਾਵਰਾਂ ਨੇ ਗੋਲੀਮਾਰ ਦਿੱਤੀ।

ਜਿਸ ਤੋਂ ਬਾਅਦ ਉਸ ਨੂੰ ਬੇਰਹਾਮਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਭੁਵਨੇਸ਼ਵਰ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

-PTC News