ਟ੍ਰੈਫਿਕ ਚਲਾਨ ਨੇ ਹੁਣ ਤੱਕ ਤੋੜ ਦਿੱਤੇ ਸਾਰੇ ਰਿਕਾਰਡ , ਟਰੱਕ ਮਾਲਕ ਦਾ ਕੱਟਿਆ 6.53 ਲੱਖ ਦਾ ਚਲਾਨ

Odisha: truck owner fined and issued challan of Rs 6,53,100 in Sambalpur
ਟ੍ਰੈਫਿਕ ਚਲਾਨ ਨੇ ਹੁਣ ਤੱਕ ਤੋੜ ਦਿੱਤੇਸਾਰੇ ਰਿਕਾਰਡ , ਟਰੱਕ ਮਾਲਕ ਦਾ ਕੱਟਿਆ 6.53 ਲੱਖ ਦਾ ਚਲਾਨ   

ਟ੍ਰੈਫਿਕ ਚਲਾਨ ਨੇ ਹੁਣ ਤੱਕ ਤੋੜ ਦਿੱਤੇ ਸਾਰੇ ਰਿਕਾਰਡ , ਟਰੱਕ ਮਾਲਕ ਦਾ ਕੱਟਿਆ 6.53 ਲੱਖ ਦਾ ਚਲਾਨ:ਓਡੀਸ਼ਾ : 1 ਸਤੰਬਰ ਤੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਟ੍ਰੈਫ਼ਿਕ ਪੁਲਿਸ ਵੱਲੋਂ ਸਖ਼ਤ ਕਾਰਵਾਈ ਆਰੰਭੀ ਗਈ ਹੈ।ਜੋ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਿਚ ਮੋਹਰੀ ਹਨ ,ਉਨ੍ਹਾਂ ਲੋਕਾਂ ਦੇ ਚਾਲਾਨ ਹੋ ਰਹੇ ਹਨ। ਟ੍ਰੈਫ਼ਿਕ ਪੁਲਿਸ ਨੇ ਕੈਮਰੇ ਲਗਾਏ ਹੋਏ ਹਨ ਤਾਂ ਕਿ ਲੋਕਾਂ ਦੇ ਚਾਲਾਨ ਕਰਨ ਸਮੇਂ ਟ੍ਰੈਫ਼ਿਕ ਪੁਲਿਸ ਕਰਮਚਾਰੀ ਕਾਨੂੰਨੀ ਕਾਰਵਾਈ ਨੂੰ ਰਿਕਾਰਡ ਕਰ ਸਕਣ।

Odisha: truck owner fined and issued challan of Rs 6,53,100 in Sambalpur
ਟ੍ਰੈਫਿਕ ਚਲਾਨ ਨੇ ਹੁਣ ਤੱਕ ਤੋੜ ਦਿੱਤੇਸਾਰੇ ਰਿਕਾਰਡ , ਟਰੱਕ ਮਾਲਕ ਦਾ ਕੱਟਿਆ 6.53 ਲੱਖ ਦਾ ਚਲਾਨ

ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਦਿਨ ਇਕ ਤੋਂ ਵਧ ਕੇ ਇਕ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਓਡੀਸ਼ਾ ਦੇ ਸੰਬਲਪੁਰ ਤੋਂ ਸਾਹਮਣੇ ਆਇਆ ਹੈ ,ਜਿੱਥੇ ਟ੍ਰੈਫਿਕ ਨਿਯਮ ਤੋੜਨ ‘ਤੇ ਨਾਗਾਲੈਂਡ ਦੇ ਇਕ ਟਰੱਕ ਮਾਲਿਕ ਦਾ 6,53,100 ਰੁਪਏ ਦਾ ਚਲਾਨ ਕੱਟਿਆ ਗਿਆ ਹੈ।

Odisha: truck owner fined and issued challan of Rs 6,53,100 in Sambalpur
ਟ੍ਰੈਫਿਕ ਚਲਾਨ ਨੇ ਹੁਣ ਤੱਕ ਤੋੜ ਦਿੱਤੇਸਾਰੇ ਰਿਕਾਰਡ , ਟਰੱਕ ਮਾਲਕ ਦਾ ਕੱਟਿਆ 6.53 ਲੱਖ ਦਾ ਚਲਾਨ

ਮੰਨਿਆ ਜਾ ਰਿਹਾ ਹੈ ਕਿ ਨਵੇਂ ਮੋਟਰ ਵਹੀਕਲ ਐਕਟ ਦੇ ਆਉਣ ਮਗਰੋਂ ਕੀਤੀ ਗਈ ਇਸ ਕਾਰਵਾਈ ਨੇ ਮੋਟੇ ਚਲਾਨ ਕੱਟਣ ਦੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਇਥੇ ਇਹ ਸਪੱਸ਼ਟ ਹੈ ਕਿ ਇਹ ਚਲਾਨ 10 ਅਗਸਤ ਨੂੰ ਕੱਟਿਆ ਗਿਆ ਸੀ। ਯਾਨੀ ਉਸ ਸਮੇਂ ਪੁਰਾਣਾ ਮੋਟਰ ਵਾਹਨ ਕਾਨੂੰਨ ਲਾਗੂ ਸੀ।

Odisha: truck owner fined and issued challan of Rs 6,53,100 in Sambalpur
ਟ੍ਰੈਫਿਕ ਚਲਾਨ ਨੇ ਹੁਣ ਤੱਕ ਤੋੜ ਦਿੱਤੇਸਾਰੇ ਰਿਕਾਰਡ , ਟਰੱਕ ਮਾਲਕ ਦਾ ਕੱਟਿਆ 6.53 ਲੱਖ ਦਾ ਚਲਾਨ

ਦਰਅਸਲ ‘ਚ ਇਸ ਟਰੱਕ ਲਈ ਚਲਾਨ ਦੀ ਰਕਮ ਇੰਨੀ ਜ਼ਿਆਦਾ ਸੀ ਕਿਉਂਕਿ ਟਰੱਕ ਮਾਲਕ ਨੇ 2014 ਤੋਂ ਟੈਕਸ ਨਹੀਂ ਅਦਾ ਕੀਤਾ ਸੀ। ਟਰੱਕ ਮਾਲਕ ਦਾ ਟੈਕਸ ਚਲਾਨ ਸਿਰਫ 6 ਲੱਖ 40 ਹਜ਼ਾਰ 500 ਰੁਪਏ ਸੀ। ਉਸ ਦਾ ਬਾਕੀ ਚਲਾਨ ਪੁਰਾਣੇ ਮੋਟਰ ਵਹੀਕਲ ਐਕਟ ਅਨੁਸਾਰ ਕੱਟਿਆ ਗਿਆ ਸੀ।
-PTCNews