ਪੁੱਤ ਦੀ ਉਡੀਕ ‘ਚ ਰੋ ਰਹੀ ਸੀ ਬਜ਼ੁਰਗ ਮਾਂ, ਇਸ ਜਵਾਨ ਨੇ ਗਲੇ ਲਗਾ ਦਿੱਤਾ ਹੌਂਸਲਾ, (ਵੀਡੀਓ)

Goldy PP

ਪੁੱਤ ਦੀ ਉਡੀਕ ‘ਚ ਰੋ ਰਹੀ ਸੀ ਬਜ਼ੁਰਗ ਮਾਂ, ਇਸ ਜਵਾਨ ਨੇ ਗਲੇ ਲਗਾ ਦਿੱਤਾ ਹੌਂਸਲਾ, (ਵੀਡੀਓ),ਅੱਜ ਦੇ ਸਮੇਂ ‘ਚ ਜਿਥੇ ਲੋਕ ਪੈਸੇ ਕਮਾਉਣ ‘ਚ ਲੱਗੇ ਹੋਏ ਹਨ, ਉਥੇ ਪੰਜਾਬ ਪੁਲਿਸ ਸੇਵਾ ਨਿਭਾ ਰਿਹਾ ਗੋਲਡੀ ਨਾਮ ਦਾ ਨੌਜਵਾਨ ਆਪਣੀ ਕਿਰਤ-ਕਮਾਈ ‘ਚ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਸਮਾਜਸੇਵੀ ਵਜੋਂ ਜਾਣਿਆ ਜਾਂਦਾ ਇਹ ਨੌਜਵਾਨ ਹੁਣ ਤੱਕ ਅਨੇਕਾਂ ਲੋਕਾਂ ਦੀ ਮਦਦ ਕਰ ਚੁੱਕਾ ਹੈ।

ਭਾਵੇ ਗੱਲ ਮਾਲੀ ਮਦਦ ਦੀ ਹੋਵੇ ਜਾਂ ਫਿਰ ਰਾਸ਼ਨ ਜਾ ਹੋਰ ਸਮਾਨ ਪਹੁੰਚਾਉਣ ਦੀ, ਇਹ ਨੌਜਵਾਨ ਖੁਦ ਬਜ਼ੁਰਗਾਂ ਦੀ ਮਦਦ ਲਈ ਪਹੁੰਚ ਕੇ ਉਹਨਾਂ ਦੀ ਮਦਦ ਕਰਦਾ ਹੈ। ਇਨ੍ਹਾਂ ਹੀ ਇਹ ਨੌਜਵਾਨ ਅਜਿਹੇ ਪਰਿਵਾਰਾਂ ਦੀ ਵੀ ਮਦਦ ਕਰ ਚੁੱਕਾ ਹੈ, ਜਿਨ੍ਹਾਂ ਦੇ ਪੁੱਤ ਵਿਦੇਸ਼ਾਂ ‘ਚ ਫਸੇ ਹੋਏ ਸਨ, ਉਹਨਾਂ ਨੂੰ ਭਾਰਤ ਵਾਪਸ ਲਿਆ ਕੇ ਪੁੰਨ ਦਾ ਕਰ ਰਿਹਾ ਹੈ।

ਹੋਰ ਪੜ੍ਹੋ: ਜਦੋਂ ਇਸ ਬੱਚੇ ਦੇ ਗਾਏ ਗੀਤ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਤਹਿਲਕਾ, ਜੀ ਖ਼ਾਨ ਨੇ ਇੰਝ ਵਧਾਇਆ ਹੌਂਸਲਾ (ਵੀਡੀਓ)

ਅਜਿਹੇ ‘ਚ ਇਸ ਨੌਜਵਾਨ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਇੱਕ ਬਜ਼ੁਰਗ ਔਰਤ ਨੂੰ ਗਲੇ ਲਗਾ ਰਿਹਾ ਹੈ। ਔਰਤ ਲਗਾਤਾਰ ਰੋ ਰੋ ਰਹੀ ਹੈ ਤੇ ਕਹਿ ਰਹੀ ਹੈ ਕਿ ਉਸ ਦਾ ਪੁੱਤ ਮਲੇਸ਼ੀਆ ‘ਚ ਫਸਿਆ ਹੋਇਆ ਹੈ।

ਇਸ ਦੌਰਾਨ ਗੋਲਡੀ ਨੇ ਮਾਤਾ ਨੂੰ ਹੋਂਸਲਾ ਦਿੱਤਾ ਤੇ ਗਲੇ ਲਗਾਉਂਦਿਆਂ ਕਿਹਾ ਕਿ ਉਹ ਹਿੰਮਤ ਨਾ ਹਾਰੇ ਅਸੀਂ ਉਸ ਦੇ ਪੁੱਤ ਨੂੰ ਵਾਪਸ ਲਿਆਉਣ ‘ਚ ਮਦਦ ਕਰਾਂਗੇ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਹਰ ਕੋਈ ਇਸ ਨੌਜਵਾਨ ਦੀ ਸ਼ਲਾਘਾ ਕਰ ਰਿਹਾ ਹੈ।

-PTC News