Sat, Apr 20, 2024
Whatsapp

ਜਰਮਨੀ 'ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ ਸੋਨਾ

Written by  Baljit Singh -- May 28th 2021 03:09 PM
ਜਰਮਨੀ 'ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ ਸੋਨਾ

ਜਰਮਨੀ 'ਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ ਸੋਨਾ

ਬਰਲਿਨ: ਪੁਰਾਤਤ ਵਿਗਿਆਨੀਆਂ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਸੋਨੇ ਦਾ ਗਹਿਣਾ ਮਿਲਿਆ ਹੈ। ਇਹ ਗਹਿਣਾ ਇੱਕ ਮਹਿਲਾ ਦੀ ਕਬਰ ਵਿਚ ਮਿਲਿਆ ਹੈ, ਜਿਸ ਨੂੰ 3800 ਸਾਲ ਪਹਿਲਾਂ ਦਫਨਾਇਆ ਗਿਆ ਸੀ। ਪੜ੍ਹੋ ਹੋਰ ਖ਼ਬਰਾਂ : ਡਰੱਗ ਕੇਸ ‘ਚ NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਣੀ ਨੂੰ ਕੀਤਾ ਗ੍ਰਿਫ਼ਤਾਰ ਦਿੱਤੀ ਗਈ ਜਾਣਕਾਰੀ ਮੁਤਾਬਕ ਮੌਤ ਦੇ ਸਮੇਂ ਮਹਿਲਾ ਦੀ ਉਮਰ ਕਰੀਬ 20 ਸਾਲ ਰਹੀ ਹੋਵੇਗੀ। ਇਹ ਗਹਿਣਾ ਜਰਮਨੀ ਦੇ ਤਬਿੰਜੇਨ ਵਿਚ ਮਿਲਿਆ ਹੈ। ਅਸਲ ਵਿਚ ਪੁਰਾਤਤ ਵਿਗਿਆਨੀ ਤਬਿੰਜੇਨ ਵਿਚ ਕੁੱਝ ਪ੍ਰਾਚੀਨ ਕਬਰਾਂ ਦੀ ਖੋਜ ਕਰ ਰਹੇ ਸਨ। ਉਦੋਂ ਉਨ੍ਹਾਂ ਨੂੰ ਇੱਕ ਕਬਰ ਵਿਚ ਸੋਨੇ ਦਾ ਘੁਮਾਦਾਰ ਗਹਿਣਾ ਮਿਲਿਆ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਗਹਿਣੇ ਨੂੰ ਮਹਿਲਾ ਆਪਣੇ ਵਾਲਾਂ ਵਿਚ ਬੈਂਡ ਦੀ ਤਰ੍ਹਾਂ ਲਗਾਉਂਦੀ ਰਹੀ ਹੋਵੇਗੀ। ਪੜ੍ਹੋ ਹੋਰ ਖ਼ਬਰਾਂ :ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਲਾਤਕਾਰ ਮਾਮਲੇ ‘ਚ ਨਵੀਂ SIT ਕੀਤੀ ਗਠਿਤ ਇਸਨੂੰ ਲੱਭਣ ਵਾਲੇ ਖੋਜਕਾਰਾਂ ਨੇ ਦੱਸਿਆ ਕਿ ਇਸ ਸੋਨੇ ਗਹਿਣੇ ਵਿਚ 20 ਫੀਸਦੀ ਚਾਂਦੀ, 2 ਫੀਸਦੀ ਤੋਂ ਘੱਟ ਤਾਂਬਾ, ਪਲੈਟਿਨਮ ਅਤੇ ਟਿਨ ਦੇ ਅੰਸ਼ ਮਿਲੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਨਦੀ ਵਿਚ ਰੁੜ੍ਹਕੇ ਆਏ ਸੋਣ ਦਾ ਕੁਦਰਤੀ ਧਾਤੂ ਰਿਹਾ ਹੋਵੇਗਾ। ਇਹ ਇੰਗਲੈਂਡ ਦੇ ਕਾਰਨਵੇਲ ਇਲਾਕੇ ਤੋਂ ਰੁੜ੍ਹਨ ਵਾਲੀ ਕਾਰਨਾਨ ਨਦੀ ਵਿਚ ਰੁੜ੍ਹ ਕੇ ਜਰਮਨੀ ਦੇ ਦੱਖਣ-ਪੱਛਮ ਇਲਾਕੇ ਵਿਚ ਗਿਆ ਹੋਵੇਗਾ। ਜਿੱਥੋਂ ਇਹ ਸੋਨਾ ਦਾ ਧਾਤੂ ਗਹਿਣੇ ਦੇ ਵਰਤੋਂ ਵਿਚ ਲਿਆਂਦਾ ਗਿਆ। ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.86 ਲੱਖ ਨਵੇਂ ਕੇਸ, 3660 ਮੌਤਾਂ ਯੂਨੀਵਰਸਿਟੀ ਆਫ ਤਬਿੰਜੇਨ ਵਿਚ ਇੰਸਟੀਚਿਊਟ ਆਫ ਪ੍ਰੀਹਿਸਟਰੀ ਐਂਡ ਮੈਡੀਵਲ ਆਰਕਿਓਲਾਜੀ ਦੇ ਪ੍ਰੋਫੈਸਰ ਰਾਇਕੋ ਕ੍ਰਾਸ ਨੇ ਦੱਸਿਆ ਕਿ ਅਸੀਂ ਉਸ ਮਹਿਲਾ ਦੇ ਅਵਸ਼ੇਸ਼ਾਂ ਦੀ ਜਾਂਚ ਕੀਤੀ, ਜਿਸ ਵਿਚ ਪਤਾ ਚੱਲਿਆ ਕਿ ਉਸ ਨੂੰ ਕੋਈ ਚੋਟ ਜਾਂ ਰੋਗ ਨਹੀਂ ਸੀ। ਇਸ ਲਈ ਇਹ ਪਤਾ ਨਹੀਂ ਚੱਲ ਪਾਇਆ ਕਿ ਉਸ ਦੀ ਮੌਤ ਕਿਵੇਂ ਹੋਈ। ਰਾਇਕੋ ਕ੍ਰਾਸ ਅਤੇ ਜੋਰਗ ਬੋਫਿੰਗਰ ਨੇ ਇਸ ਖੋਜ ਦਾ ਅਗਵਾਈ ਕੀਤਾ ਹੈ। PTC News


Top News view more...

Latest News view more...