ਓਲੰਪਿਕ 'ਚ ਗੋਲਡ ਮੈਡਲ ਜਿੱਤਣ ਤੋਂ ਬਾਅਦ Neeraj Chopra ਦਾ ਦੂਜਾ ਸੁਪਨਾ ਵੀ ਹੋਇਆ ਪੂਰਾ , ਖ਼ੁਦ ਕੀਤਾ ਟਵੀਟ

By Shanker Badra - September 11, 2021 1:09 pm

ਨਵੀਂ ਦਿੱਲੀ : ਟੋਕੀਓ ਓਲੰਪਿਕਸ 2021 (Tokyo Olympics) ਦੌਰਾਨ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਜਿੱਤਣ (Gold Medal) ਵਾਲੇ ਨੀਰਜ ਚੋਪੜਾ ਦਾ ਇੱਕ ਹੋਰ ਸੁਪਨਾ ਪੂਰਾ ਹੋ ਗਿਆ ਹੈ, ਜਿਸ ਦੀ ਜਾਣਕਾਰੀ ਨੀਰਜ ਚੋਪੜਾ (Neeraj Chopra)ਨੇ ਸੋਸ਼ਲ ਮੀਡੀਆ ਉੱਤੇ ਟਵੀਟ ਕਰਕੇ ਦਿੱਤੀ ਹੈ। ਦੱਸ ਦਈਏ ਕਿ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਤੋਂ ਬਾਅਦ ਨੀਰਜ ਨੇ ਕਿਹਾ ਸੀ ਕਿ ਭਾਰਤ ਲਈ ਸੋਨ ਤਮਗਾ ਜਿੱਤਣਾ ਉਸਦਾ ਸੁਪਨਾ ਹੈ।

ਓਲੰਪਿਕ 'ਚ ਗੋਲਡ ਮੈਡਲ ਜਿੱਤਣ ਤੋਂ ਬਾਅਦ Neeraj Chopra ਦਾ ਦੂਜਾ ਸੁਪਨਾ ਵੀ ਹੋਇਆ ਪੂਰਾ , ਖ਼ੁਦ ਕੀਤਾ ਟਵੀਟ

ਦਰਅਸਲ ਨੀਰਜ ਦਾ ਸੁਪਨਾ ਸੀ ਕਿ ਉਹ ਆਪਣੇ ਮਾਪਿਆਂ ਨੂੰ ਫਲਾਈਟ ਵਿੱਚ ਬਿਠਾਏ, ਹੁਣ ਇਸ ਭਾਰਤੀ ਅਥਲੀਟ ਨੇ ਉਹ ਸੁਪਨਾ ਪੂਰਾ ਕਰ ਦਿੱਤਾ ਹੈ। ਟਵਿੱਟਰ 'ਤੇ ਨੀਰਜ ਨੇ ਲਿਖਿਆ,' ਅੱਜ ਜ਼ਿੰਦਗੀ ਦਾ ਇੱਕ ਸੁਪਨਾ ਸਾਕਾਰ ਹੋਇਆ ਜਦੋਂ ਮੈਂ ਪਹਿਲੀ ਵਾਰ ਆਪਣੇ ਮਾਤਾ -ਪਿਤਾ ਨੂੰ ਫਲਾਈਟ 'ਤੇ ਬੈਠੇ ਵੇਖਿਆ। ਮੈਂ ਹਮੇਸ਼ਾਂ ਸਾਰਿਆਂ ਦੀਆਂ ਦੁਆਵਾਂ ਅਤੇ ਅਸ਼ੀਰਵਾਦ ਦਾ ਧੰਨਵਾਦੀ ਰਹਾਂਗਾ।

ਓਲੰਪਿਕ 'ਚ ਗੋਲਡ ਮੈਡਲ ਜਿੱਤਣ ਤੋਂ ਬਾਅਦ Neeraj Chopra ਦਾ ਦੂਜਾ ਸੁਪਨਾ ਵੀ ਹੋਇਆ ਪੂਰਾ , ਖ਼ੁਦ ਕੀਤਾ ਟਵੀਟ

ਨੀਰਜ ਨੇ ਟੋਕੀਓ ਓਲੰਪਿਕਸ ਵਿੱਚ 87.59 ਮੀਟਰ ਤੱਕ ਭਾਲਾ ਸੁੱਟ ਕੇ ਅਥਲੈਟਿਕਸ ਦੇ ਇਤਿਹਾਸ ਵਿੱਚ ਭਾਰਤ ਦੀ ਝੋਲੀ ਵਿੱਚ ਪਹਿਲਾਂ ਮੈਡਲ ਪਾਇਆ ਸੀ। ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲੇ ਨੀਰਜ ਅੱਜ ਭਾਰਤ ਦੇ ਸਭ ਤੋਂ ਪ੍ਰਸਿੱਧ ਵਿਅਕਤੀਆਂ ਵਿੱਚੋਂ ਇੱਕ ਹਨ। ਖੇਡਾਂ ਦੀ ਦੁਨੀਆ ਵਿੱਚ ਕਮਾਲ ਕਰਨ ਵਾਲੇ ਨੀਰਜ ਹੁਣ ਵਿਗਿਆਪਨ ਦੀ ਦੁਨੀਆ ਵਿੱਚ ਵੀ ਹਾਵੀ ਹੋਣ ਲਈ ਤਿਆਰ ਹਨ। ਦੱਸਿਆ ਜਾ ਰਿਹਾ ਹੈ ਕਿ ਨੀਰਜ ਹੁਣ ਹਰ ਵਿਗਿਆਪਨ ਲਈ 1 ਤੋਂ 5 ਕਰੋੜ ਰੁਪਏ ਲੈ ਰਹੇ ਹਨ। ਪਹਿਲਾ ਸੋਨ ਤਮਗਾ ਜਿੱਤਣ ਤੋਂ ਪਹਿਲਾਂ ਨੀਰਜ ਦੇ ਕੋਲ ਬਹੁਤ ਘੱਟ ਵਿਗਿਆਪਨ ਸਨ, ਪਰ ਹੁਣ ਉਸਦੀ ਪ੍ਰਸਿੱਧੀ ਨੇ ਉਸਨੂੰ ਬਹੁਤ ਸਾਰੇ ਵਿਗਿਆਪਨ ਵੀ ਦਿਲਾ ਹਨ।

ਓਲੰਪਿਕ 'ਚ ਗੋਲਡ ਮੈਡਲ ਜਿੱਤਣ ਤੋਂ ਬਾਅਦ Neeraj Chopra ਦਾ ਦੂਜਾ ਸੁਪਨਾ ਵੀ ਹੋਇਆ ਪੂਰਾ , ਖ਼ੁਦ ਕੀਤਾ ਟਵੀਟ

ਖ਼ਬਰਾਂ ਦੇ ਮੁਤਾਬਕ ਨੀਰਜ ਇਸ਼ਤਿਹਾਰਬਾਜ਼ੀ ਦੀ ਦੁਨੀਆ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਕਰੀਬ ਆ ਗਏ ਹਨ, ਨੀਰਜ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਉਸ ਬਾਰੇ ਲਗਾਤਾਰ ਟਵੀਟ ਕਰਦੇ ਰਹਿੰਦੇ ਹਨ। ਭਾਰਤ ਦਾ ਜੈਵਲਿਨ ਥ੍ਰੋਅਰ ਨੀਰਜ ਖੇਡਾਂ ਤੋਂ ਇਲਾਵਾ ਆਪਣੀ ਸ਼ਖਸੀਅਤ ਲਈ ਵੀ ਜਾਣਿਆ ਜਾਂਦਾ ਹੈ। ਦਰਅਸਲ ਨੀਰਜ ਨੇ ਭਾਰਤੀ ਮਾਂ ਬੋਲੀ ਨੂੰ ਸਰਵਉੱਚ ਰੱਖਦੇ ਹੋਏ ਕਈ ਇੰਟਰਵਿਊਆਂ ਵਿੱਚ ਹਿੰਦੀ ਵਿੱਚ ਉੱਤਰ ਦੇ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
-PTCNews

adv-img
adv-img