ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਦੇ ਦੇਹਾਂਤ ਦੀ ਖਬਰ ਨਿਕਲੀ ਅਫਵਾਹ, ਇਨੈਲੋ ਨੇ ਟਵੀਟ ਕਰ ਦਿੱਤੀ ਜਾਣਕਾਰੀ

ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਦੇ ਦੇਹਾਂਤ ਦੀ ਖਬਰ ਨਿਕਲੀ ਅਫਵਾਹ, ਇਨੈਲੋ ਨੇ ਟਵੀਟ ਕਰ ਦਿੱਤੀ ਜਾਣਕਾਰੀ,ਗੁਰੂਗ੍ਰਾਮ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹਲਤਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਜਿਸ ਦੌਰਾਨ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਕੁਝ ਘੰਟੇ ਪਹਿਲਾਂ ਕਈ ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਦਾ ਦੇਹਾਂਤ ਹੋ ਗਿਆ ਸੀ, ਪਰ ਇਸ ਨੂੰ ਇਨੈਲੋ ਨੇ ਨਾਕਾਰ ਦਿੱਤਾ ਹੈ।

ਹੋਰ ਪੜ੍ਹੋ:ਫਿਰੋਜ਼ਪੁਰ: ਕੈਂਟ ਇਲਾਕੇ ‘ਚ ਨਸ਼ੇ ਦੀ ਓਵਰਡੋਜ਼ ਨਾਲ 19 ਸਾਲਾ ਰਜਤ ਨਾਂ ਦੇ ਨੌਜਵਾਨ ਦੀ ਹੋਈ ਮੌਤ

ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ, ਟਵੀਟ ‘ਚ ਲਿਖਿਆ ਹੈ ਕਿ “ਇਨੈਲੋ ਸੁਪ੍ਰੀਮੋ ਚੌ ਓਮ ਪ੍ਰਕਾਸ਼ ਚੌਟਾਲਾ ਦੀ ਧਰਮ ਪਤਨੀ ਸ਼੍ਰੀਮਤੀ ਸਨੇਹਲਤਾ ਚੌਟਾਲਾ ਦੇ ਬਾਰੇ ਵਿੱਚ ਚੱਲ ਰਹੀ ਖਬਰ ਅਫਵਾਹ ਹੈ ਅਤੇ ਉਹ ਗੰਭੀਰ ਹਾਲਤ ਵਿੱਚ ਮੇਦਾਂਤਾ ਹਸਪਤਾਲ ਵਿੱਚ ਆਈ ਸੀ ਯੂ ਵਿੱਚ ਭਰਤੀ ਹੈ , ਅਸੀ ਉਨ੍ਹਾਂ ਦੇ ਜਲਦੀ ਤੰਦੁਰੁਸਤ ਹੋਣ ਦੀ ਕਾਮਨਾ ਕਰਦੇ ਹਾਂ “।

-PTC News