Sat, Apr 20, 2024
Whatsapp

ਕਿਸਾਨਾਂ ਦੇ ਮੁੱਦੇ 'ਤੇ ਭਲਕੇ ਕੇਂਦਰੀ ਮੰਤਰੀ ਕਰਨਗੇ ਮੋਦੀ ਨਾਲ ਸਲਾਹ ਮਸ਼ਵਰਾ, ਲਿਆ ਜਾ ਸਕਦਾ ਹੈ ਅਹਿਮ ਫੈਸਲਾ

Written by  Jagroop Kaur -- December 03rd 2020 09:44 PM -- Updated: December 03rd 2020 09:51 PM
ਕਿਸਾਨਾਂ ਦੇ ਮੁੱਦੇ 'ਤੇ ਭਲਕੇ ਕੇਂਦਰੀ ਮੰਤਰੀ ਕਰਨਗੇ ਮੋਦੀ ਨਾਲ ਸਲਾਹ ਮਸ਼ਵਰਾ, ਲਿਆ ਜਾ ਸਕਦਾ ਹੈ ਅਹਿਮ ਫੈਸਲਾ

ਕਿਸਾਨਾਂ ਦੇ ਮੁੱਦੇ 'ਤੇ ਭਲਕੇ ਕੇਂਦਰੀ ਮੰਤਰੀ ਕਰਨਗੇ ਮੋਦੀ ਨਾਲ ਸਲਾਹ ਮਸ਼ਵਰਾ, ਲਿਆ ਜਾ ਸਕਦਾ ਹੈ ਅਹਿਮ ਫੈਸਲਾ

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਯਾਨੀ ਕਿ 3 ਦਸੰਬਰ ਨੂੰ ਕੇਂਦਰ ਅਤੇ ਸਰਕਾਰ ਵਿਚਾਲੇ ਇਹ ਚੌਥੇ ਦੌਰ ਦੀ ਬੈਠਕ ਹੋਈ , ਜਿਸ ਤੋਂ ਕਿਸਾਨ ਖੁਸ਼ ਨਹੀਂ ਹੋਏ ਕਿਓਂਕਿ ਕਿਸਾਨਾਂ ਨੂੰ ਮੁੜ ਤੋਂ ਮੀਟਿੰਗ ਦਾ ਹੀ ਸੱਦਾ ਮਿਲਿਆ ਹੈ। ਉਥੇ ਹੀ ਇਸ ਵਿਚਾਲੇ ਪੀਟੀਸੀ ਨਿਊਜ਼ ਦੇ ਨਾਲ ਖਾਸ ਗੱਲ ਬਾਤ ਕਰਦੇ ਹੋਏ ਸੁਰਜੀਤ ਕੁਮਾਰ ਜਿਆਣੀ ਨੇ ਖੁਲਾਸਾ ਕੀਤਾ ਹੈ ਕਿ ਕੱਲ ਯਾਨੀ ਕਿ 4 ਦਸੰਬਰ ਨੂੰ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਵੇਗੀ| Farmers' organizations and Center between Meeting on agricultural laws 2020 ਜਿਸ ਵਿਚ ਮੰਤਰੀ ਪ੍ਰਧਾਨਮੰਤਰੀ ਮੋਦੀ ਨਾਲ ਗੱਲ ਕਰਦੇ ਹੋਏ ਕਿਸਾਨਾਂ ਦੇ ਹੱਕ 'ਚ ਫੈਸਲਾ ਲੈ ਸਕਦੀ ਹੈ। ਸੂਤਰਾਂ ਅਨੁਸਾਰ ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਨਾਲ ਚਰਚਾ ਕਰਨਗੇ। ਜਿਸ ਵਿਚ ਪ੍ਰਧਾਨ ਮੰਤਰੀ ਹੀ ਕਿਸਾਨਾਂ ਦੀਆਂ ਮੰਗਾਂ ਉਪਰ ਅੰਤਿਮ ਫੈਸਲਾ ਲੈਣਗੇ। ਇਸ ਸਭ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਕੇਂਦਰ ਦਾ ਕਿਸਾਨਾਂ ਪ੍ਰਤੀ ਸਕਾਰਤਕਮਕ ਵਤੀਰਾ ਇੱਕ ਚੰਗੀ ਉਮੀਦ ਜਗਾ ਰਿਹਾ ਹੈ।


Top News view more...

Latest News view more...