Advertisment

ਕਿਸਾਨਾਂ ਦੇ ਮੁੱਦੇ 'ਤੇ ਭਲਕੇ ਕੇਂਦਰੀ ਮੰਤਰੀ ਕਰਨਗੇ ਮੋਦੀ ਨਾਲ ਸਲਾਹ ਮਸ਼ਵਰਾ, ਲਿਆ ਜਾ ਸਕਦਾ ਹੈ ਅਹਿਮ ਫੈਸਲਾ

author-image
Jagroop Kaur
New Update
ਕਿਸਾਨਾਂ ਦੇ ਮੁੱਦੇ 'ਤੇ ਭਲਕੇ ਕੇਂਦਰੀ ਮੰਤਰੀ ਕਰਨਗੇ ਮੋਦੀ ਨਾਲ ਸਲਾਹ ਮਸ਼ਵਰਾ, ਲਿਆ ਜਾ ਸਕਦਾ ਹੈ ਅਹਿਮ ਫੈਸਲਾ
Advertisment
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਯਾਨੀ ਕਿ 3 ਦਸੰਬਰ ਨੂੰ ਕੇਂਦਰ ਅਤੇ ਸਰਕਾਰ ਵਿਚਾਲੇ ਇਹ ਚੌਥੇ ਦੌਰ ਦੀ ਬੈਠਕ ਹੋਈ , ਜਿਸ ਤੋਂ ਕਿਸਾਨ ਖੁਸ਼ ਨਹੀਂ ਹੋਏ ਕਿਓਂਕਿ ਕਿਸਾਨਾਂ ਨੂੰ ਮੁੜ ਤੋਂ ਮੀਟਿੰਗ ਦਾ ਹੀ ਸੱਦਾ ਮਿਲਿਆ ਹੈ। ਉਥੇ ਹੀ ਇਸ ਵਿਚਾਲੇ ਪੀਟੀਸੀ ਨਿਊਜ਼ ਦੇ ਨਾਲ ਖਾਸ ਗੱਲ ਬਾਤ ਕਰਦੇ ਹੋਏ ਸੁਰਜੀਤ ਕੁਮਾਰ ਜਿਆਣੀ ਨੇ ਖੁਲਾਸਾ ਕੀਤਾ ਹੈ ਕਿ ਕੱਲ ਯਾਨੀ ਕਿ 4 ਦਸੰਬਰ ਨੂੰ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਵੇਗੀ| Farmers' organizations and Center between Meeting on agricultural laws 2020 ਜਿਸ ਵਿਚ ਮੰਤਰੀ ਪ੍ਰਧਾਨਮੰਤਰੀ ਮੋਦੀ ਨਾਲ ਗੱਲ ਕਰਦੇ ਹੋਏ ਕਿਸਾਨਾਂ ਦੇ ਹੱਕ 'ਚ ਫੈਸਲਾ ਲੈ ਸਕਦੀ ਹੈ। ਸੂਤਰਾਂ ਅਨੁਸਾਰ ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਨਾਲ ਚਰਚਾ ਕਰਨਗੇ। ਜਿਸ ਵਿਚ ਪ੍ਰਧਾਨ ਮੰਤਰੀ ਹੀ ਕਿਸਾਨਾਂ ਦੀਆਂ ਮੰਗਾਂ ਉਪਰ ਅੰਤਿਮ ਫੈਸਲਾ ਲੈਣਗੇ। ਇਸ ਸਭ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਕੇਂਦਰ ਦਾ ਕਿਸਾਨਾਂ ਪ੍ਰਤੀ ਸਕਾਰਤਕਮਕ ਵਤੀਰਾ ਇੱਕ ਚੰਗੀ ਉਮੀਦ ਜਗਾ ਰਿਹਾ ਹੈ। -
farmer farmers-groups-met-three-union-ministers surjit-kumar-jyani
Advertisment

Stay updated with the latest news headlines.

Follow us:
Advertisment