Thu, Apr 25, 2024
Whatsapp

ਸ਼ੌਂਕ ਦਾ ਨਹੀਂ ਕੋਈ ਮੁੱਲ ! ਜਨਮਦਿਨ 'ਤੇ ਖ਼ਰਚ ਕੀਤੇ 215 ਕਰੋੜ

Written by  Jagroop Kaur -- October 12th 2020 05:02 PM
ਸ਼ੌਂਕ ਦਾ ਨਹੀਂ ਕੋਈ ਮੁੱਲ ! ਜਨਮਦਿਨ 'ਤੇ ਖ਼ਰਚ ਕੀਤੇ 215 ਕਰੋੜ

ਸ਼ੌਂਕ ਦਾ ਨਹੀਂ ਕੋਈ ਮੁੱਲ ! ਜਨਮਦਿਨ 'ਤੇ ਖ਼ਰਚ ਕੀਤੇ 215 ਕਰੋੜ

ਕਿਸੀ ਨੇ ਸਹੀ ਕਿਹਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਦੇ ਲਈ ਕੋਈ ਕੁਝ ਵੀ ਕਰਨ ਨੂੰ ਤਿਆਰ ਹੁੰਦਾ ਹੈ। ਕੋਰੋਨਾ ਵਾਇਰਸ ਦੇ ਕਹਿਰ ਅਤੇ ਲਾਕਡਾਊਨ ਦੇ ਲਾਗੂ ਹੋਣ ਤੋਂ ਬਾਅਦ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਦੁਨੀਆ ਭਰ ’ਚ ਗਈਆਂ ਹਨ। ਅਜਿਹੇ ’ਚ ਜਿਨ੍ਹਾਂ ਕੋਲ ਨੌਕਰੀ ਬਚੀ ਹੋਈ ਹੈ ਉਹ ਲੋਕ ਘਟੋ-ਘੱਟ ਖਰਚ ਅਤੇ ਜ਼ਿਆਦਾ ਤੋਂ ਜ਼ਿਆਦਾ ਬਚਤ ਕਰਨ ਦੀ ਪਾਲਿਸੀ ਨੂੰ ਆਪਣੇ ਜੀਵਨ'ਚ ਆਪਣਾਆ ਰਹੇ ਹਨ।Maya Henry has lavish $6 MILLION Quinceañera | Daily Mail Onlineਇੰਨਾ ਹੀ ਜਿਥੇ ਇਸ ਦੌਰ ਚ ਪਾਰਟੀਆਂ ਦਾ ਸਿਸਿਲਾ ਥੱਮਿਆ ਹੈ ਉਥੇ ਹੀ ਲੋਕ ਇਕ ਦੂਜੇ ਤੋਂ ਦੂਰੀ ਬਣਾਉਣਾ ਵੀ ਲਾਜ਼ਮੀ ਸਮਝਦੇ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਵਿਚਾਲੇ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਆਲੀਸ਼ਾਨ ਅਤੇ ਸ਼ਾਨਦਾਰ ਤਰੀਕੇ ਨਾਲ ਜ਼ਿੰਦਗੀ ’ਚ ਕੋਈ ਕਮੀ ਨਹੀਂ ਕਰਨਾ ਚਾਹੁੰਦੇ ਹਨ। ਅਜਿਹੀ ਇਕ ਆਲੀਸ਼ਾਨ ਅਤੇ ਜ਼ਿੰਦਗੀ ਜਿਉਣ ਵਾਲੀ ਮਹਿਲਾ ਦੀ ਮਿਸਾਲ ਦੀ ਖਬਰ ਆਈ ਹੈ ਸਪੇਨ ਤੋਂ।Luxury 50th Birthday Party Essex - Mirage Partiesਸਪੇਨ ’ਚ ਇਕ ਲੇਬਨਾਨੀ ਮਹਿਲਾ ਨੇ ਆਪਣਾ 40ਵਾਂ ਜਨਮ ਦਿਨ ਬੇੱਹਦ ਸ਼ਾਨਦਾਰ ਤਰੀਕੇ ਨਾਲ ਮਨਾਇਆ। ਉਸ ਨੇ ਆਪਣੇ 10 ਕਰੀਬੀਆਂ ਨੂੰ ਘਰ ਸੱਦਾ ਦਿੱਤਾ ਅਤੇ 20 ਸ਼ਹਿਰਾਂ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਮਿੰਨੀ ਪਾਰਟੀ ਆਯੋਜਿਤ ਕੀਤੀ, ਜਿਸ ’ਚ 150 ਤੋਂ ਜ਼ਿਆਦਾ ਮਹਿਮਾਨ ਸ਼ਾਮਲ ਹੋਏ। ਪੂਰੇ ਜਸ਼ਨ ’ਤੇ ਲਗਭਗ 215 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਮੈਡਮ ਨੇ ਲਗਭਗ 2.5 ਕਰੋੜ ਰੁਪਏ ਦੀ ਫੇਸਸ਼ੀਲਡ ਪਾਈ ਹੋਈ ਸੀ।Birthday party in Spain linked to outbreak of coronavirus casesਬਰਥਡੇ ਸਪੈਸ਼ਲ ਡਰੈੱਸ ’ਤੇ ਖਰਚ ਕੀਤੇ 183 ਕਰੋੜ ਰੁਪਏ ਸਪੇਨ ਦੇ ਸ਼ਹਿਰ ਮਿਜਾਸ ਦੀ ਇਕ ਸ਼ਾਨਦਾਰ ਕੋਠੀ ’ਚ ਮਨਾਏ ਜਾ ਰਹੇ ਜਸ਼ਨ ’ਚ ਬੀਬੀ ਨੇ ਹੀਰੋ-ਮੋਤੀ ਨਾਲ ਜੜਿਆ ਗਾਊਨ ਪਾਇਆ ਸੀ ਤਾਂ ਜੋ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਟੀਕੀਆਂ ਰਹਿਣ। ਕਾਲੇ ਰੰਗ ਦੇ ਇਸ ਗਾਊਨ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਬਿ੍ਰਟੇਨ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਡੇਬੀ ਵਿੰਘਮ ਅਤੇ ਡਿਜੀਟਲ ਆਰਸਟੀਸਟ ਗੈਰੀ ਮੈਕੱਕੀਨ ਨੂੰ ਸੌਂਪਿਆ ਗਿਆ ਸੀ। ਦੋਵਾਂ ਨੇ ਗਾਊਨ ’ਚ 15 ਦੁਰਲੱਭ ਲਾਲ ਹੀਰੇ ਲਗਾਏ ਸਨ ਜਿਨ੍ਹਾਂ ਦੀ ਕੁੱਲ ਕੀਮਤ 1.83 ਕਰੋੜ ਪਾਊਂਡ ਲਗਭਗ 183 ਕਰੋੜ ਰੁਪਏ ਸੀ।                                                                                                                                                                                  215                                 ਡਰੈੱਸ ’ਚ ਜੜੇ ਕਰੋੜਾਂ ਦੇ ਮੋਤੀ ਗਾਊਨ ’ਚ 20 ਕਾਲੇ, 10 ਚਿੱਟੇ, 6 ਪਿਲੇ, ਦੋ ਨੀਲੇ ਅਤੇ ਚਾਰ ਹਜ਼ਾਰ ਹੋਰ ਰੰਗਾਂ ਦੇ ਹੀਰੇ ਵੀ ਜੜੇ ਗਏ ਸਨ। ਇਨ੍ਹਾਂ ਦੀ ਕੀਮਤ ਕੁੱਲ ਕਰੀਬ ਡੇਢ ਕਰੋੜ ਰੁਪਏ, ਕਰੀਬ 6 ਕਰੋੜ ਰੁਪਏ, ਕਰੀਬ 4.2 ਕਰੋੜ ਰੁਪਏ ਅਤੇ ਕਰੀਬ ਇਕ-ਇਕ ਕਰੋੜ ਰੁਪਏ ਸੀ। ਝੀਲ ’ਚ ਪੈਦਾ 80 ਲੱਖ ਰੁਪਏ ਦੇ ਇਕ ਹਜ਼ਾਰ ਮੋਤੀ ਵੀ ਗਾਊਨ ਦੀ ਸੁੰਦਰਤਾ ’ਚ ਚਾਰ ਚੰਨ ਲਗਾ ਰਹੇ ਸਨ।10 ਸ਼ਹਿਰਾਂ ’ਚ ਸ਼ਾਨਦਾਰ ਵਰਚੁਅਲ ਪਾਰਟੀ ਦੇਸ਼-ਦੁਨੀਆ ’ਚ ਰਹਿੰਦੇ ਦੋਸਤਾਂ-ਰਿਸ਼ਤੇਦਾਰਾਂ ਲਈ ਬੀਬੀ ਨੇ ਬੇਰੂਤ-ਦੁਬਈ ’ਚ ਤਿੰਨ-ਤਿੰਨ, ਲੰਡਨ, ਲਾਸ ਏਜੰਲਸ, ਹਾਂਗਕਾਂਗ, ਕੁਵੈਤ, ਕਤਰ, ਪੈਰਿਸ ’ਚ ਦੋ-ਦੋ ਅਤੇ ਟੋਕੀਓ-ਮਾਸਕੋ ’ਚ ਇਕ-ਇਕ ਵਰਚੁਅਲ ਪਾਰਟੀ ਆਯੋਜਿਤ ਕੀਤੀ। ਬੀਬੀ ਨੇ ਆਪਣੇ ਘਰ ’ਚ ਆਯੋਜਿਤ ਪਾਰਟੀ ’ਚ ਹਿੱਸਾ ਲੈਣ ਵਾਲੇ ਮਹਿਮਾਨਾਂ ਨੂੰ ਇਕ ਵਿਸ਼ੇਸ਼ ਮਾਸਕ ਦਿੱਤਾ ਜਿਸ ’ਤੇ ਹੀਰੇ ਨਾਲ ਬਣਿਆ ਬ੍ਰੈਸਲੇਟ ਲੱਗਿਆ ਹੋਇਆ ਸੀ। ਬ੍ਰੈਸਲੇਟ ਦੀ ਕੀਮਤ 65 ਲੱਖ ਰੁਪਏ ਸੀ।Fabulous 40th birthday party of my friend in Denmaਤਾਂ ਦੇਖਿਆ ਤੁਸੀਂ , ਕਿਵੇਂ ਲੋਕ ਆਪਣੇ ਸ਼ੌਂਕ ਪੁਗਾਉਣ ਦੇ ਲਈ ਕੀ ਕੁਝ ਕਰਦੇ ਹਨ। ਜਿੰਨੇ ਕਰੋੜਾਂ ਲੋਕਾਂ ਦੀ ਨੌਕਰੀ ਇਸ ਕੋਰੋਨਾ ਕਾਲ 'ਚ ਚਲੇ ਗਈ ਉਨ੍ਹੇ ਦੀ ਤਾਂ ਇਸ ਵਲੈਤਣ ਮੈਡਮ ਨੇ ਜਨਮਦਿਨ ਦੀ ਪਾਰਟੀ 'ਤੇ ਹੀ ਖਰਚ ਕਰ ਦਿੱਤੇ। ਖੈਰ ਸਾਡੇ ਵਲੋਂ ਵੀ ਇਸ ਮੋਹਤਰਮਾ ਨੂੰ ਜਨਮਦਿਨ ਦੀਆਂ ਲਖ ਲਖ ਵਧਾਈਆਂ।


Top News view more...

Latest News view more...