ਹੋਰ ਖਬਰਾਂ

ਭਵਾਨੀਗੜ੍ਹ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਵਿਅਕਤੀ ਦੀ ਹੋਈ ਮੌਤ

By Shanker Badra -- December 31, 2020 5:12 pm -- Updated:Feb 15, 2021

ਭਵਾਨੀਗੜ : ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਦੇ ਮੁੱਖ ਮਾਰਗ ਤੇ ਟਰੱਕ ਅਤੇ ਟੈਂਕਰ ਵਿਚਕਾਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਹੈ।

One killed in road Accident near Bhawanigarh ਭਵਾਨੀਗੜ੍ਹ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਵਿਅਕਤੀ ਦੀ ਹੋਈ ਮੌਤ

ਇਸ ਸਬੰਧੀ ਹਾਈਵੇ ਪੈਟਰੋਲਿੰਗ ਦੇ ਅਧਿਕਾਰੀ ਭੋਲਾ ਖਾਨ ਨੇ ਦੱਸਿਆ ਕਿ ਸੰਗਰੂਰ ਵਲੋਂ ਆਉਂਦਾ ਸਕਰੈਪ ਦਾ ਭਰਿਆ ਟਰੱਕ ਜਦੋਂ ਸ਼ਕਤੀਮਾਨ ਹੋਟਲ ਨੇੜੇ ਪਹੁੰਚਿਆ ਤਾਂ ਸੰਘਣੀ ਧੁੰਦ ਹੋਣ ਕਾਰਨ ਅੱਗੇ ਜਾ ਰਹੇ ਤੇਲ ਵਾਲੇ ਟੈਂਕਰ ਨਾਲ ਟਕਰਾਇਆ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਖ਼ਤਮ , ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ 2 ਮੰਗਾਂ

ਭਵਾਨੀਗੜ੍ਹ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਵਿਅਕਤੀ ਦੀ ਹੋਈ ਮੌਤ

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਦਕਿ ਟਰੱਕ ਦਾ ਕੰਡਕਟਰ ਟਰੱਕ ਵਿਚ ਹੀ ਫਸ ਗਿਆ, ਜਿਸ ਨੂੰ ਬੜੀ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

One killed in road Accident near Bhawanigarh ਭਵਾਨੀਗੜ੍ਹ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਵਿਅਕਤੀ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ Night ਕਰਫ਼ਿਊ ਨੂੰ ਲੈ ਕੇ ਵੱਡੀ ਰਾਹਤ , ਇਸ ਰਾਤ ਤੋਂ ਨਹੀਂ ਲੱਗੇਗਾ ਕਰਫ਼ਿਊ

ਇਸ ਤੋਂ ਇਲਾਵਾ ਨਾਭਾ-ਸਮਾਣਾ ਸਥਿਤ ਪੁਲ 'ਤੇ ਪਈ ਧੁੰਦ ਕਾਰਨ ਟਰੱਕ ਦਾ ਡਰਾਈਵਰ, ਜੋ ਕਿ ਗੱਤੇ ਨਾਲ ਭਰਿਆ ਹੋਇਆ ਸੀ, ਕਾਰ ਵਿਚ ਆਪਣਾ ਸੰਤੁਲਨ ਗੁਆ ਬੈਠਾ ਅਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਸੜਕ ਦੇ ਵਿਚਕਾਰ ਜਾ ਕੇ ਪਲਟ ਗਿਆ, ਹਾਲਾਂਕਿ ਇਸ ਹਾਦਸੇ ਵਿਚ ਕੋਈ ਨੁਕਸਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ।
-PTCNews